logo

ਸਰੇਆਮ ਵਿਕ ਰਹੀਆਂ,ਮਿਲਾਵਟੀ ਚੀਜਾਂ ਮਹਿਕਮਾ ਬਿਲਕੁਲ ਚੁੱਪ।

ਖਾਣਯੋਗ ਪਦਾਰਥਾਂ ਵਿੱਚ ਮਿਲਾਵਟ ਸਰਕਾਰ ਨਹੀਂ ਰੋਕਦੀ, ਦੁੱਧ ਪਨੀਰ ਸ਼ਰੇਆਮ ਨਕਲੀ ਵਿਕਦਾ, 200 ਰੁਪੇ ਕਿਲੋ ਪਨੀਰ ਰਾਏਕੋਟ (ਬਰਨਾਲਾ ਚੋਂਕ) ਚ ਵਿਕਦਾ , ਲੁਧਿਆਣਾ ਸ਼ੰਗੀਤ ਸਿਨਮੇ ਮਗਰ ਨਕਲੀ ਪਨੀਰ ਦੀ ਫੈਕਟਰੀ ਚਲਦੀ, ਕੋਣ ਰੋਕੇਗਾ ?
ਜਿੰਨਾਂ ਦੇਸੀ ਘਿਉ ਮੱਖਣ ਡੇਅਰੀਆਂ ਤੇ ਪਿਆ ਜਾਂ ਬਜਾਰ ਚ ਵਿਕਦਾ 80% ਨਕਲੀ ਵਿਕਦਾ, ਹਲਕਾ ਗਿੱਲ ਦੇ ਬਚਿੱਤਰ ਨਗਰ ਵਿਚ ਨਕਲੀ ਮਿਠਾਈ ਵਾਲੀ ਫੈਕਟਰੀ ਤੋਂ ਦਿਵਾਲੀ ਮੌਕੇ ਛੱਕਣ ਵਾਲੇ ਦੋ ਲੱਖ ਰੁਪੇ ਛੱਕ ਗਏ ਕਾਰਵਾਈ ਨਾ ਕਰਨਦੇ,
ਜੋ ਅਸੀਂ ਸਰਕਾਰ ਬਣਾਈ ਉਸ ਤਾਂ ਨੁਮਿੰਦੇ ਤਾਂ ਸਿਰੇ ਦੇ ਨਿਕੰਮੇ ਨਿਕਲੇ, ਉਨਾਂ ਦੀ ਤਾਂ ਇਕੋ ਸੋਚ ਹੈ ਪੈਸਾ-ਪੈਸਾ-ਪੈਸਾ , ਗੁਰਦੁਆਰਿਆਂ ਤੇ ਕਬਜ਼ਾ, ਨਿੱਜੀ ਕਾਰਗੁਜਾਰੀ ਇੰਨਾਂ ਦੀ ਜੀਰੋ ਆ, ਭਗਵੰਤ ਮਾਨ ਹੀ ਬਿਜਲੀ ਫਰੀ ਕਰੇ,ਸਿਹਤ ਕਾਰਡ ਵੀ ਬਣਾ ਦੇਵੇ,1000-1000 ਮਹਿਲਾਵਾਂ ਨੂੰ ਵੀ ਦੇ ਦੇਵੇ, ਵਿਰੋਧੀ ਪਾਰਟੀਆਂ ਨਾਲ ਖਹਿਵੜੀ ਵੀ ਜਾਵੇ, ਇਕੱਲਾ ਭਗਵੰਤ ਮਾਨ ਦੀ ਇਮਾਨਦਾਰੀ ਵੀ ਕੀ ਕਰੂ, ਨੁਮਿੰਦਿਆਂ ਦਾ ਕੰਮ ਸਿਰਫ, ਘੁੰਮਣਾ ਘੁੰਮਾਉਣਾ ਨਜਾਰੇ ਲੈਣਾ ਹੀ ਰਹਿ ਗਿਆ ,
ਪਿਛੇ ਜਿਹੇ ਮੈਂ ਅੰਮ੍ਰਿਤਸਰ ਗਿਆ ਉਥੋਂ ਵਾਲੇ ਜਾਨਕਾਰ ਉਲਾਂਵੇ ਦੇਣ ਲੱਗ ਪਏ ਕਿ ਥੋਡੇ ਵਾਲੇ ਤਾਂ ਰੇਹੜੀਆਂ ਤੋਂ 50-50 ਰੁਪੇ ਲੈਣ ਤੇ ਉਤਰ ਆਏ, ਮੈਂ ਕਿਹਾ ਸਾਰੇ ਪਾਸੇ ਇਹੋ ਸੁਣਦੇ ਹਾਂ ਇਹ ਤਾਂ ਸਬਜੀ ਮੰਡੀ ਦੀ ਰੇਹੜੀਆਂ ਨੂੰ ਵੀ ਨਹੀ ਬਖਸ਼ਦੇ
ਇਸ ਪੱਖੋਂ ਕੈਪਟਨ ਠੀਕ ਸੀ, ਦਸਣ ਵਾਲੇ ਦਸਦੇ ਕਿ ਪੈਸਾ ਉਸ ਨੇ ਵੀ ਵਾਧੂ ਬਣਾਇਆ ਪਰ ਕਿਸੇ ਰੇਹੜੀ ਵਾਲੇ ਜਾਂ ਪਕੌੜੇ ਵਾਲੇ ਤੋਂ ਨਹੀਂ ਮੰਗੇ ਨਾਂ ਕਿਸੇ ਤੋ ਸਬਮਰਸੀਬਲ ਲਗਾਉਣ ਦੇ ਲਏ
ਮੋਕਾਪ੍ਰਸਤ, ਚੋਧਰੀਆਂ ਨੂੰ ਜਹਾਜਾਂ ਦੇ ਝੂਟੇ ਦਿਵਾ ਕੇ ਸਟੇਟ ਲੈਬਲ ਦੇ ਆਹੁਦੇ ਲੈ ਕੇ ਝੰਡੀ ਵਾਲੀਆਂ ਗੱਡੀਆਂ ਚ ਘੁੰਮਦੇ ,ਬਸ ਆਹੀ ਬਦਲਾਉ ਦੇਖਣ ਨੂੰ ਮਿਲਿਆ,
ਕੇਂਦਰ ਸਰਕਾਰ ਵੀ ਲੋਕਾਂ ਨੂੰ ਆਪਣੇ ਮਿੱਤਰਾਂ ਕੋਲੋ ਲੁਟਾਉਣ ਦਾ ਕੰਮ ਹੀ ਕਰਦੇ, ਸਿਰਫ ਉਨਾਂ ਲਈ ਮਾਰਕਿੰਗ ਹੀ ਕਰਦੀ
ਅਜਿਹੀਆਂ ਸਰਕਾਰਾਂ ਕੋਲੋ ਕੀ ਅੰਗਰੇਜ਼ ਮਾੜੇ ਸੀ ? ਕਦੇ ਕਦੇ ਤਾਂ ਲਗਦਾ ਭਗਤ ਸਰਾਭੇ ਵਰਗਿਆਂ ਨੇ ਅਜ਼ਾਦੀ ਲੈ ਕੇ ਗਲਤੀ ਹੀ ਕੀਤੀ, ਕਿਉਕਿ ਅੰਗਰੇਜ਼ਾਂ ਦੇ ਰਾਜ ਵਿਚ ਮਿਲਾਵਟ ਦੀ ਕੋਈ ਥਾਂ ਨਹੀ ਸੀ

0
0 views