logo

ਕ੍ਰਿਸਨਾ ਵੰਤੀ ਸੇਵਾ ਸੋਸਾਇਟੀ ਨੇ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ:



ਫਰੀਦਕੋਟ 25.01.26(ਨਾਇਬ ਰਾਜ)

ਕੜਾਕੇ ਦੀ ਠੰਡ ਤੋਂ ਬਚਾਅ ਲਈ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ) ਫਰੀਦਕੋਟ ਦੇ ਮੈਂਬਰਾਂ ਨੇ ਸੋਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ ਕੰਬਲਾਂ ਦੀ ਸੇਵਾ ਪ੍ਰਵਾਸੀ ਭਾਰਤੀ ਭੂਸ਼ਣ ਕੈਨੇਡਾ ਅਤੇ ਜਸਵਿੰਦਰ ਸਿੰਘ ਬਾਠ ਵੱਲੋ ਕੀਤੀ ਗਈ। ਸੋਸਾਇਟੀ ਦੇ ਪ੍ਰਧਾਨ ਸ੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਸੋਸਾਇਟੀ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਂਵਾਂ ਦਾ ਦੌਰਾ ਕੀਤਾ ਤੇ ਲੋੜਵੰਦਾਂ ਨੂੰ ਗਰਮ ਕੰਬਲ ਤਕਸੀਮ ਕੀਤੇ । ਉਹਨਾਂ ਦੱਸਿਆ ਕਿ ਕੰਬਲ ਵੰਡਣ ਦੀ ਸ਼ੁਰੂਆਤ ਬੱਸ ਸਟੈਂਡ ਤੋਂ ਕੀਤੀ ਗਈ ਤੇ ਉਸ ਤੋਂ ਬਾਅਦ ਜੁਬਲੀ ਸਿਨੇਮਾ ਚੌਂਕ ਮੋਰੀ ਗੇਟ, ਡਾਲਫਿਨ ਚੌਂਕ,ਬਾਜੀਗਰ ਬਸਤੀ,ਆਰਾ ਮਾਰਕੀਟ,ਸਾਦਿਕ ਚੌਂਕ ਰੇਲਵੇ ਸਟੇਸ਼ਨ,ਕੋਤਵਾਲੀ ਚੌਂਕ ਘੰਟਾ ਘਰ ਚੌਂਕ,ਤਲਵੰਡੀ ਚੌਂਕ ਵਿਖੇ ਕੰਬਲ ਵੰਡੇ ਗਏ।ਸ਼੍ਰੀ ਅਰੋੜਾ ਨੇ ਦੱਸਿਆ ਕਿ ਜਿੰਨ੍ਹਾਂ ਨੂੰ ਕੰਬਲ ਵੰਡੇ ਗਏ ਉਹਨਾਂ ਵਿੱਚ ਜਿਆਦਾ ਤਰ ਸਫਾਈ ਕਰਮਚਾਰੀ ਸਨ। ਉਹਨਾਂ ਇਹ ਵੀ ਦੱਸਿਆ ਕਿ ਸੋਸਾਇਟੀ ਆਪਣੀ ਹੋਂਦ ਸਾਲ 2009 ਤੋਂ ਸਰਦੀਆਂ ਵਿੱਚ ਗਰਮ ਕੰਬਲ ਵੰਡਣ ਦੀ ਸੇਵਾ ਬਾਕੀ ਸਮਾਜ ਸੇਵੀ ਕਾਰਜਾਂ ਦੇ ਨਾਲ ਨਾਲ ਲਗਾਤਾਰ ਕਰਦੀ ਐਸ ਰਹੀ ਹੈ।ਸ਼੍ਰੀ ਸੁਰੇਸ਼ ਅਰੋੜਾ ਨੇ ਇਸ ਨੇਕ ਕਾਰਜ ਲਈ ਸਹਿਯੋਗ ਦੇਣ ਵਾਲੇ ਪ੍ਰਵਾਸੀ ਭਾਰਤੀ ਕੈਨੇਡਾ ਵਾਸੀ ਸ਼੍ਰੀ ਭੂਸ਼ਣ ਚਾਵਲਾ,ਸੇਵਾ ਮੁਕਤ ਅਧਿਆਪਕ ਸ ਜਸਵਿੰਦਰ ਸਿੰਘ ਬਾਠ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹੜੇ ਸੋਸਾਇਟੀ ਦੇ ਸਮਾਜ ਸੇਵੀ ਕਾਰਜਾਂ ਲਈ ਅਕਸਰ ਹੀ ਸਹਿਯੋਗ ਕਰਦੇ ਰਹਿੰਦੇ ਹਨ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸੋਸਾਇਟੀ ਦੇ ਮੀਤ ਪ੍ਰਧਾਨ ਸ੍ਰੀ ਜਸਵਿੰਦਰ ਸਿੰਘ ਕੈਂਥ ਹੈਡ ਮਾਸਟਰ,ਸਕੱਤਰ ਜੀਤ ਸਿੰਘ ਸਿੱਧੂ,ਜੁਆਇੰਟ ਸਕੱਤਰ ਕਮਲ ਕੁਮਾਰ ਬੱਸੀ ਅਤੇ ਕਾਰਜ ਕਾ ਮੈਂਬਰ ਭੁਪਿੰਦਰ ਸਿੰਘ ਛੀਨਾ ਦਾ ਮਹੱਤਵਪੂਰਨ ਯੋਗਦਾਨ ਰਿਹਾ।
ਫੋਟੋ: ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ,ਜਸਵਿੰਦਰ ਸਿੰਘ ਕੈਂਥ,ਜੀਤ ਸਿੰਘ ਸਿੱਧੂ,ਕਮਲ ਬੱਸੀ ਅਤੇ ਭੁਪਿੰਦਰ ਸਿੰਘ ਛੀਨਾ ਲੋੜਵੰਦਾਂ ਨੂੰ ਕੰਬਲ ਵੰਡਦੇ ਹੋਏ।

7
686 views