
ਰੋਟਰੀ ਕਲੱਬ ਫਰੀਦਕੋਟ ਵੱਲੋ ਸਵ:ਸੁਰਿੰਦਰ ਮਚਾਕੀ ਦੀ ਯਾਦ ਵਿੱਚ ਚੌਥਾ ਮੈਡੀਕਲ ਕੈਂਪ ਸਰਕਾਰੀ ਮਿਡਲ ਸਕੂਲ ਬਲਵੀਰ ਬਸਤੀ ਫਰੀਦਕੋਟ ਵਿਖੇ ਲਗਾਇਆ ਗਿਆ-ਅਸ਼ਵਨੀ ਬਾਂਸਲ
ਫਰੀਦਕੋਟ:25,ਜਨਵਰੀ ( ਕੰਵਲ ਸਰਾਂ) ਅੰਤਰ ਰਾਸ਼ਟਰੀ ਪੱਧਰ ਤੇ ਜਾਣੀ ਜਾਂਦੀ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਟਰੀ ਕਲੱਬ ਨੇ ਸਥਾਨਕ ਸਰਕਾਰੀ ਮਿਡਲ ਸਕੂਲ ਬਲਬੀਰ ਬਸਤੀ ਫਰੀਦਕੋਟ ਵਿਖੇ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ ਜੀ ਦੀ ਯੋਗ ਅਗਵਾਈ ਵਿੱਚ ਮੈਡੀਕਲ ਕੈਂਪ ਸਵ: ਸੁਰਿੰਦਰ ਮਚਾਕੀ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬਲਵੀਰ ਐਵੀਨਿਊ ਫਰੀਦਕੋਟ ਦੇ ਨਿਵਾਸੀਆਂ ਨੇ ਆਪਣੀ ਜਾਂਚ/ ਚੈਕਅੱਪ ਕਰਵਾਇਆ।ਇਹ ਕੈਂਪ ਵਿੱਚ ਕਰ ਭਲਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਫ਼ਰੀਦਕੋਟ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਇਹ ਕੈਂਪ ਫ਼ਾਈਵ-ਵੁਡ ਮੀਡੀਆ ਦੇ ਮੈਨੇਜਿੰਗ ਡਾਇਰੈਕਟਰ ਫ਼ਰੀਦਕੋਟੀਏ ਸਪਨ ਮਨਚੰਦਾ ਨੇ ਆਪਣੀ ਪਿਤਾ ਸਵ: ਸੁਰਿੰਦਰ ਮਚਾਕੀ ਜੋ ਉੱਘੇ ਮੁਲਾਜ਼ਮ ਆਗੂ ਸਨ ਦੀ ਯਾਦ ਵਿੱਚ ਚੌਥਾ ਮੈਡੀਕਲ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ 250 ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਵਿੱਚ ਕੈਂਪ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ/ਹਸਪਤਾਲ ਫ਼ਰੀਦਕੋਟ ਦੇ ਮਾਹਿਰ ਡਾਕਟਰਾਂ ਵੱਲੋ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਡਾਕਟਰਾਂ ਦੀ ਟੀਮ ਵਿੱਚ ਹੱਡੀਆਂ ਦੇ ਮਾਹਿਰ,ਅੱਖਾਂ, ਨੱਕ, ਕੰਨ, ਗਲੇ ਦੇ ਮਾਹਿਰ, ਦੰਦਾਂ ਦੇ ਮਾਹਿਰ, ਔਰਤਾਂ ਦੀਆਂ ਬੀਮਾਰੀਆਂ, ਮੈਡੀਸਨ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ ਮੌਕੇ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਜਿੰਨਾ ਡਾਕਟਰਾਂ ਵੱਲੋ ਕੈਂਪ ਵਿੱਚ ਸ਼ਿਰਕਤ ਕੀਤੀ ਉਹਨਾਂ ਦੇ ਨਾਮ ਇਸ ਤਰਾ ਹਨ ਡਾ. ਦੀਪਇੰਦਰ ਸਿੰਘ ਈ.ਐਨ.ਟੀ, ਡਾ.ਬਿੰਨੀ ਗਰਗ ਆਰਥੋ,ਡਾ.ਦੀਪਾਲੀ ਚੌਹਾਨ ਸਕਿਨ ਸਪੈਸ਼ਲਿਸਟ, ਡਾ.ਪਨੀਸ਼ਾ ਗੁਪਤਾ ਆਈ ਸਪੈਸ਼ਲਿਸਟ, ਡਾ.ਸੁਖਦੀਪ ਬੱਚਿਆਂ ਦੇ ਸਪੈਸ਼ਲਿਸਟ, ਡਾ. ਹਿਮਾਂਸ਼ੂ ਅੱਤਰੀ ਮੈਡੀਸਨ, ਡਾ. ਸੁਨੰਦਨ ਅਤੇ ਡਾ. ਰੁਪਾਲੀ ਸਰਜਰੀ ਵਿਭਾਗ ਹਾਜ਼ਰ ਸਨ। ਇਸ ਮੌਕੇ ਤੇ ਰੋਟਰੀ ਕਲੱਬ ਵੱਲੋ ਸ਼ਿਰਕਤ ਕਰਨ ਵਾਲੇ ਮੈਂਬਰਾਂ ਵਿੱਚ ਦਵਿੰਦਰ ਸਿੰਘ ਪੰਜਾਬ ਮੋਟਰਜ਼ ਜਨਰਲ ਸਕੱਤਰ ਰੋਟਰੀ ਕਲੱਬ,ਅਸ਼ੋਕ ਸੱਚਰ, ਅਰਵਿੰਦ ਛਾਬੜਾ,ਚਿਰਾਗ ਅਗਰਵਾਲ, ਇੰਜ ਜੀਤ ਸਿੰਘ, ਕੁਲਜੀਤ ਸਿੰਘ ਵਾਲੀਆ, ਗਿਰੀਸ਼ ਸੁਖੀਜਾ,ਪ੍ਰਿਤਪਾਲ ਸਿੰਘ ਕੋਹਲੀ,ਕੇ.ਪੀ.ਸਿੰਘ ਸਰਾਂ ਅਤੇ ਜਸਵੀਰ ਜੱਸੀ ਮੰਚ ਸੰਚਾਲਕ ਆਦਿ ਸ਼ਾਮਲ ਹੋਏ। ਇਸ ਤੋ ਇਲਾਵਾ ਕਰ ਭਲਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਮੈਂਬਰ ਮੌਕੇ ਤੇ ਮੌਜੂਦ ਸਨ ਜਿੰਨਾਂ ਵਿੱਚ ਕਲੱਬ ਪ੍ਰਧਾਨ ਜਗਮੀਤ ਸਿੰਘ ਸੰਧੂ,ਭਪਿੰਦਰਪਾਲ ਸਿੰਘ ਸਮਾਜ ਸੇਵੀ ਤੇ ਜਸਵਿੰਦਰ ਸਿੰਘ ਮਿੰਟੂ ਹਾਜ਼ਰ ਸਨ। ਇਸ ਮੈਡੀਕਲ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਜਸਵੀਰ ਜੱਸੀ ਮੰਚ ਸੰਚਾਲਕ ਸਨ। ਇਹਨਾਂ ਦੀ ਦੇਖਰੇਖ ਵਿੱਚ ਇਹ ਕੈਂਪ ਲਗਾਇਆ ਗਿਆ ਸੀ।