logo

ਵਿਸ਼ਾ: ਸੈਕਟਰ 123, ਨਿਊ ਸਨੀ ਇਨਕਲੇਵ, ਮੋਹਾਲੀ ਵਿੱਚ ਗੈਰਕਾਨੂੰਨੀ ਇਨਕਰੋਚਮੈਂਟ ਹਟਾਉਣ ਸੰਬੰਧੀ ਬੇਨਤੀ


ਮਾਣਯੋਗ ਪੰਜਾਬ ਸਰਕਾਰ ਜੀ /

ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ, ਮੋਹਾਲੀ ਜੀ,
ਸਾਦਰ ਬੇਨਤੀ ਹੈ ਕਿ ਸਾਡੇ ਰਹਾਇਸ਼ੀ ਖੇਤਰ ਸੈਕਟਰ 123, ਨਿਊ ਸਨੀ ਇਨਕਲੇਵ, ਮੋਹਾਲੀ ਵਿੱਚ ਵੱਡੀ ਪੱਧਰ ‘ਤੇ ਗੈਰਕਾਨੂੰਨੀ ਇਨਕਰੋਚਮੈਂਟ ਹੋ ਰਹੀ ਹੈ। ਕਈ ਲੋਕਾਂ ਵੱਲੋਂ ਸਰਕਾਰੀ ਪਾਥਵੇ, ਪਾਰਕ ਅਤੇ ਸੜਕਾਂ ਦੇ ਹਿੱਸਿਆਂ ਨੂੰ ਆਪਣੀ ਨਿੱਜੀ ਕਾਰ ਪਾਰਕਿੰਗ ਵਿੱਚ ਤਬਦੀਲ ਕਰ ਲਿਆ ਗਿਆ ਹੈ।
ਇਸ ਕਾਰਨ:
ਪੈਦਲ ਚੱਲਣ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ
ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਦੀ ਸੁਰੱਖਿਆ ਖਤਰੇ ਵਿੱਚ ਹੈ
ਟ੍ਰੈਫਿਕ ਜਾਮ ਅਤੇ ਹਾਦਸਿਆਂ ਦੀ ਸੰਭਾਵਨਾ ਵੱਧ ਰਹੀ ਹੈ
ਸੈਕਟਰ ਦੀ ਸੁੰਦਰਤਾ ਅਤੇ ਕਾਨੂੰਨੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ
ਇਸ ਲਈ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਿਮਰ ਬੇਨਤੀ ਹੈ ਕਿ:
ਸੈਕਟਰ 123, ਨਿਊ ਸਨੀ ਇਨਕਲੇਵ ਵਿੱਚ ਇਨਕਰੋਚਮੈਂਟ ਡਰਾਈਵ ਤੁਰੰਤ ਚਲਾਈ ਜਾਵੇ
ਸਰਕਾਰੀ ਪਾਥ, ਪਾਰਕ ਅਤੇ ਸੜਕਾਂ ਨੂੰ ਅਜ਼ਾਦ ਕਰਵਾਇਆ ਜਾਵੇ
ਭਵਿੱਖ ਵਿੱਚ ਇਸ ਤਰ੍ਹਾਂ ਦੀ ਗੈਰਕਾਨੂੰਨੀ ਕਬਜ਼ੇਬੰਦੀ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇ
ਅਸੀਂ ਆਸ ਕਰਦੇ ਹਾਂ ਕਿ ਸਰਕਾਰ ਲੋਕ-ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦ ਕਾਰਵਾਈ ਕਰਨਗੀ ।

ਧੰਨਵਾਦ ਸਹਿਤ,
Tricity Times Media
ਹਰਪ੍ਰੀਤ ਸਿੰਘ
ਨਿਵਾਸੀ
ਸੈਕਟਰ 123, ਨਿਊ ਸਨੀ ਇਨਕਲੇਵ
ਮੋਹਾਲੀ 140301

2
233 views