logo

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਚਾਈਡ ਡੋਰ ਨਾ ਵਰਤਣ ਲਈ ਵੱਖ-ਵੱਖ ਵਰਗਾਂ ਨੂੰ ਕੀਤਾ ਜਾਗਰੂਕ- ਮੰਜੂ ਸੁਖੀਜਾ,ਸਰਿੰਦਰ ਸਰਾਂ

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਚਾਈਡ ਡੋਰ ਨਾ ਵਰਤਣ ਲਈ ਵੱਖ-ਵੱਖ ਵਰਗਾਂ ਨੂੰ ਕੀਤਾ ਜਾਗਰੂਕ
ਫ਼ਰੀਦਕੋਟ, 22 ਜਨਵਰੀ (ਕੰਵਲ ਸਰਾਂ)-ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਵੱਲੋਂ ਚਾਈਨਾ ਡੋਰ ਵਿਰੁੱਧ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ਜਿਵੇਂ ਘੰਟਾ ਘਰ ਚੌਂਕ,ਸ਼ਹਿਰ ਦੇ ਵੱਖ-ਵੱਖ ਸਕੂਲਾਂ, ਪਾਰਕਾਂ, ਮੰਦਰਾਂ ਅਤੇ ਗੁਰਦੁਆਰਾ ਸਾਹਿਬ ’ਚ ਜਾ ਰੋਟਰੀ ਕਲੱਬ ਫ਼ਰੀਦਕੋਟ ਚੈਂਪੀਅਨ ਦੇ ਪ੍ਰਧਾਨ ਸ੍ਰੀਮਤੀ ਮੰਜੂ ਸੁਖੀਜਾ, ਸਕੱਤਰ ਸ੍ਰੀਮਤੀ ਸੁਰਿੰਦਰ ਸਰਾਂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।ਇਸ ਦੌਰਾਨ ਲੋਕਾਂ ਨੂੰ ਚਾਈਨਾ ਡੋਰ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਰਕਾਰ ਵੱਲੋਂ ਲਾਗੂ ਨਿਯਮਾਂ ਅਨੁਸਾਰ ਚਾਈਨਾ ਡੋਰ ਦੀ ਵਰਤੋਂ ‘ਤੇ ਪੂਰੀ ਪਾਬੰਦੀ ਬਾਰੇ ਜਾਣਕਾਰੀ ਦੇ ਕੇ ਸਖਤ ਚੇਤਾਵਨੀ ਦਿੱਤੀ ਗਈ। ਇਸ ਮੌਕੇ ਦੱਸਿਆ ਗਿਆ ਕਿ ਚਾਈਨਾ ਡੋਰ ਇਨਸਾਨਾਂ ਅਤੇ ਪੰਛੀਆਂ ਲਈ ਜਾਨਲੇਵਾ ਹੈ। ਇਸ ਲਈ ਸਾਨੂੰ ਇਸ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਮੁਹਿੰਮ ਦੌਰਾਨ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਪ੍ਰਣ ਕਰਵਾਇਆ ਗਿਆ। ਰੋਟਰੀ ਕਲੱਬ ਵੱਲੋਂ ਸੁਰੱਖਿਅਤ, ਜ਼ਿੰਮੇਵਾਰ ਅਤੇ ਵਾਤਾਵਰਨ ਮਿੱਤਰ ਬਣ ਕੇ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ’ਚ ਰਜਨੀ ਮਹਿਤਾ, ਬਲਜੀਤ ਸ਼ਰਮਾ, ਤੇਜਿੰਦਰਪਾਲ ਕੌਰ ਮਾਨ, ਸਕੂਲ ਅਧਿਆਪਕ ਸੁਨੀਤਾ ਮਿੱਤਲ, ਕੋਆਰਡੀਨੇਟਰ ਜਸਪ੍ਰੀਤ ਕੌਰ ਅਤੇ ਮੈਡਮ ਨਿਸ਼ਾ ਨੇ ਅਹਿਮ ਭੂਮਿਕਾ ਅਦਾ ਕੀਤੀ।

19
2015 views