logo

-ਫਰੀਦਕੋਟ ਸ਼ਹਿਰ ਦੇ ਖ਼ਾਲਸਾ ਸਕੂਲ ਅਤੇ ਵੱਖ ਵੱਖ ਹਿੱਸਿਆਂ ਵਿੱਚ ਬਸੰਤ ਪੰਚਮੀ ਦੌਰਾਨ, ਚਾਇਨਾ ਡੋਰ ਨਾ ਵਰਤਣ ਦਾ ਦਿੱਤਾ ਸੁਨੇਹਾ- ਰੋਟੇਰੀਅਨ ਮੰਜੂ ਸੁਖੀਜਾ,ਸਰਿੰਦਰਪਾਲ ਸਰਾਂ

-ਫਰੀਦਕੋਟ ਸ਼ਹਿਰ ਦੇ ਖ਼ਾਲਸਾ ਸਕੂਲ ਅਤੇ ਵੱਖ ਵੱਖ ਹਿੱਸਿਆਂ ਵਿੱਚ ਬਸੰਤ ਪੰਚਮੀ ਦੌਰਾਨ, ਚਾਇਨਾ ਡੋਰ ਨਾ ਵਰਤਣ ਦਾ ਦਿੱਤਾ ਸੁਨੇਹਾ
-ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਚਾਈਨਾ ਡੋਰ ਦੀ ਨਾ ਵਰਤੋਂ ਕਰਨ ਦੀ ਕੀਤੀ ਅਪੀਲ- ਮੰਜੂ ਸੁਖੀਜਾ,ਸਰਿੰਦਰਪਾਲ ਸਰਾਂ

ਫਰੀਦਕੋਟ;22 ਜਨਵਰੀ (ਕੰਵਲ ਸਰਾਂ) ਫਰੀਦਕੋਟ ਵਿੱਚ ਹਾਲ ਹੀ ਵਿੱਚ ਹੋਂਦ ਵਿੱਚ ਆਇਆ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ (ਲੇਡੀਜ਼ ਵਿੰਗ) ਨੇ ਅੱਜ ਕਲੱਬ ਪ੍ਰਧਾਨ ਮੰਜੂ ਸੁਖੀਜਾ ਤੇ ਸੁਰਿੰਦਰਪਾਲ ਸਰਾਂ ਦੀ ਯੋਗ ਅਗਵਾਈ ਵਿੱਚ ਬਸੰਤ ਪੰਚਮੀ (ਸਰਸਵਤੀ ਪੂਜਾ) ਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਹੈ। ਇਹ ਡੋਰ ਦੇ ਖੌਫਨਾਕ ਨਤੀਜੇ ਹਰ ਰੋਜ਼ ਦੇਖਣ ਸੁਣਨ ਨੂੰ ਮਿਲਦੇ ਹਨ । ਮੰਜੂ ਸੁਖੀਜਾ ਨੇ ਦੁਕਾਨਦਾਰ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਸਰਕਾਰ ਵੱਲੋ ਪਹਿਲਾਂ ਹੀ ਪਾਬੰਧੀ ਲਗਾਈ ਗਈ ਹੈ ਇਸ ਨੂੰ ਵੇਚਿਆ ਨਾ ਜਾਵੇ। ਇਸ ਦੀ ਕੜੀ ਤਹਿਤ ਅੱਜ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਨੇ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਲੱਬ ਦੇ ਮੈਂਬਰਾਂ ਨੇ ਜਾ ਕੇ ਬੱਚਿਆ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਕਿਹਾ ਅਤੇ ਹੀ ਇਸ ਡੋਰ ਦੇ ਖੌਫਨਾਕ ਨਤੀਜੇ ਜੋ ਸਾਹਮਣੇ ਆ ਰਹੇ ਹਨ ਦੇ ਬਾਰੇ ਜਾਣੂ ਕਰਵਾਇਆ। ਇਸ ਸਬੰਧ ਵਿੱਚ ਬੱਚਿਆ ਵੱਲੋਂ ਇਹ ਪ੍ਰਣ ਕੀਤਾ ਗਿਆ ਕਿ ਬਸੰਤ ਵਾਲੇ ਦਿਨ ਇਸ ਦੀ ਵਰਤੋ ਨਹੀ ਕਰਨਗੇ। ਇਸ ਤੋਂ ਇਲਾਵਾ ਕਲੱਬ ਵੱਲੋ ਸ਼ਹਿਰ ਵਿੱਚ ਬੈਨਰ ਲਗਾਏ ਗਏ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਇਸ ਮੌਕੇ ਜਿੰਨਾ ਮੈਂਬਰਾਂ ਨੇ ਇਸ ਮੁਹਿੰਮ ਵਿਚ ਸ਼ਿਰਕਤ ਕੀਤੀ ਉਹਨਾਂ ਵਿੱਚ ਬਲਜੀਤ ਸ਼ਰਮਾ, ਤੇਜਿੰਦਰਪਾਲ ਕੌਰ ਮਾਨ ਅਤੇ ਰਜਨੀ ਮਹਿਤਾ ਆਦਿ ਮੈਂਬਰਾਂ ਤੋ ਇਲਾਵਾ ਸਕੂਲ ਸਟਾਫ ਵਿੱਚੋਂ ਸੁਨੀਤਾ ਮਿੱਤਲ,ਮੈਡਮ ਜਸਜੀਤ ਅਤੇ ਮੈਡਮ ਨੀਸ਼ਾ ਨੇ ਸ਼ਿਰਕਤ ਕੀਤੀ।

75
5263 views