logo

ਪੰਜਾਬ ਜਗਰਾਓਂ ਤਹਿਸੀਲ ਨੇੜੇ ਸਿੱਧਵਾਂ ਬੇਟ ਏਰੀਏ ਵਿੱਚ ਪੈਂਦੇ ਪਿੰਡ ਸ਼ੇਰੇਵਾਲਾ ਇੱਕੋ ਪਰਿਵਾਰ ਦੇ 7 ਜੀਅ ਇੱਕ ਇੱਕ ਕਰਕੇ ਨਸ਼ੇ ਦੀ ਭੇਟ ਚੜ੍ਹੇ ਪੰਜਾਬ ਸਰਕਾਰ ਜਾ ਕਿਸੇ ਲੀਡਰ ਨੇ ਨਹੀ ਲਈ ਸਾਰ

ਹਰਦੇਵ ਸਿੰਘ ਪਨੂੰ-20 ਜਨਵਰੀ (ਮੋਗਾ) ਪੰਜਾਬ ਵਿੱਚ ਜਦੋਂ ਵੀ ਕੋਈ ਨਵੀਂ ਸਰਕਾਰ ਆਈ ਇੱਕ ਮੁੱਦੇ ਤੇ ਚੋਣ ਲੜ ਕੇ ਆਈ ਕਿ ਅਸੀਂ ਪੰਜਾਬ ਚ ਨਸ਼ਾ ਪੂਰੀ ਤਰ੍ਹਾਂ ਬੰਦ ਕਰ ਦਿਆਂਗੇ ਪਰ ਹੋਇਆ ਹਮੇਸ਼ਾ ਇਸ ਦੇ ਉਲਟ ਨਸ਼ਾ ਬੰਦ ਕੀ ਹੋਣਾ ਸੀ ਸਗੋ ਆਮ ਹੋ ਗਿਆ ਅੱਜ ਪੰਜਾਬ ਦੀ ਜਵਾਨੀ ਦਿਨ ਬੇ ਦਿਨ ਨਸੇ ਵਰਗੀ ਲਾਹਨਤ ਕਰਕੇ ਨਗਾਰ ਵੱਲ ਜਾ ਰਹੀ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਜਵਾਨ ਪੁੱਤਾ ਦੀਆਂ ਮਾਵਾਂ ਕੀਰਨੇ ਪਾਉਂਦੀਆਂ ਦੇਖੀਆਂ ਨਹੀ ਜਾਦੀਆ ਆਏ ਦਿਨ ਨਸੇ ਵਰਗੀ ਲਾਹਨਤ ਨਾਲ ਜਵਾਨ ਪੁੱਤਾ ਦੇ ਸਿਵੇ ਬਲ ਰਹੇ ਹਨ ਪਿਛਲੇ ਦਿਨੀ ਪਿੰਡ ਸ਼ੇਰੇਵਾਲਾ ਤਹਿਸੀਲ ਜਗਰਾਓਂ ਦੇ ਨੇੜੇ ਸਿੱਧਵਾਂ ਬੇਟ ਦਰਿਆ ਕੰਢੇ ਦੇ ਵੱਸੇ ਪਿੰਡ ਦੇ ਇੱਕ ਬਜ਼ੁਰਗ ਸਮੇਤ ਇੱਕੋ ਹੀ ਪਰਿਵਾਰ ਦੇ 7 ਜੀਅ 2012 ਤੋ ਲੈ ਕੇ ਇੱਕ ਇੱਕ ਕਰਕੇ ਨਸ਼ੇ ਦੀ ਭੇਟ ਚੜ੍ਹੇ ਪਰਿਵਾਰ ਚ ਇੱਕ ਬਜ਼ੁਰਗ ਮਾਤਾ ਅਤੇ ਦੋ ਨੂਹਾਂ ਤੇ ਛੋਟੇ ਛੋਟੇ ਬੱਚੇ ਰਹਿ ਗਏ ਅੱਜ ਤੱਕ ਕੋਈ ਵੀ ਪੰਜਾਬ ਸਰਕਾਰ ਦਾ ਲੀਡਰ ਜਾਂ ਨੁਮਾਇੰਦਾ ਉਹਨਾਂ ਦੀ ਸਾਰ ਲੈਣ ਨਹੀ ਪਹੁੰਚਿਆ ਅਤੇ ਪਰਿਵਾਰ ਆਪਣੀ ਕਿਸਮਤ ਨੂੰ ਝੂਰਦਾ ਹੋਇਆ ਅੱਜ ਵੀ ਆਪਣੇ ਹਾਲ ਤੇ ਜੀਅ ਰਿਹਾ ਹੈ ਪੰਜਾਬ ਸਰਕਾਰ ਨੂੰ ਇਹਨਾ ਹਲਾਤਾਂ ਵਿੱਚ ਪਰਿਵਾਰ ਦੀ ਬਾਹ ਫੜਣੀ ਚਾਹੀਦੀ ਹੈ

46
132 views