logo

ਸਰਕਾਰੀ ਹਾਈ ਸਕੂਲ ਭਾਣਾ ਦੀ ਖਿਡਾਰਨ ਰਾਸ਼ਟਰੀ ਖੇਡਾਂ ਵਿੱਚ ਕਰ ਰਹੀ ਹੈ ਪੰਜਾਬ ਦੀ ਅਗਵਾਈ...ਅਨੀਤਾ ਅਰੋੜਾ

ਸਰਕਾਰੀ ਹਾਈ ਸਕੂਲ ਭਾਣਾ ਦੀ ਖਿਡਾਰਨ ਰਾਸ਼ਟਰੀ ਖੇਡਾਂ ਵਿੱਚ ਕਰ ਰਹੀ ਹੈ ਪੰਜਾਬ ਦੀ ਅਗਵਾਈ...ਅਨੀਤਾ ਅਰੋੜਾ
ਫਰੀਦਕੋਟ:19,ਜਨਵਰੀ ( ਕੰਵਲ ਸਰਾਂ)ਆਂਧਰਾ ਪ੍ਰਦੇਸ਼ ਵਿਖੇ ਹੋ ਰਹੀਆਂ ਰਾਸ਼ਟਰੀ ਖੇਡਾਂ ਨੈਸ਼ਨਲ ਕਬੱਡੀ ਵਿੱਚ ਸਰਕਾਰੀ ਹਾਈ ਸਕੂਲ ਭਾਣਾ ਫਰੀਦਕੋਟ ਦੀ ਹੋਣਹਾਰ ਖਿਡਾਰਨ ਅੱਠਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਪੰਜਾਬ ਦੀ ਕਬੱਡੀ ਦੀ ਟੀਮ ਦੀ ਅਗਵਾਈ ਕਰ ਰਹੀ ਹੈ। ਐਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਈ ਸਕੂਲ ਭਾਣਾ ਫਰੀਦਕੋਟ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਅਨੀਤਾ ਅਰੋੜਾ ਨੇ ਦੱਸਿਆ ਸਾਡੇ ਸਕੂਲ ਵਾਸਤੇ ਮਾਨ ਵਾਲੀ ਗੱਲ ਹੈ ਕਿ ਚਿਲਕਾਂ ਗੁੱਟੀ ਆਂਧਰਾ ਪ੍ਰਦੇਸ਼ ਵਿਖੇ ਹੋ ਰਹੀਆਂ ਰਾਸ਼ਟਰੀ ਖੇਡਾਂ ਨੈਸ਼ਨਲ ਸਟਾਈਲ ਕਬੱਡੀ ਲੜਕੀਆਂ ਉਮਰ ਵਰਗ 14 ਸਾਲ ਵਿੱਚ ਸਾਡੇ ਛੋਟੇ ਜਿਹੇ ਪਿੰਡ ਦੀ ਕਬੱਡੀ ਦੀ ਹੋਣਹਾਰ ਖਿਡਾਰਨ ਪੰਜਾਬ ਸੂਬੇ ਦੀ ਟੀਮ ਦੀ ਅਗਵਾਈ ਕਰ ਰਹੀ ਹੈ।ਸਾਨੂੰ ਆਪਣੇ ਸਕੂਲ ਦੀ ਖਿਡਾਰਨ ਤੇ ਬਹੁਤ ਮਾਨ ਹੈ ਇੱਕ ਸਧਾਰਨ ਘਰ ਦੀ ਲੜਕੀ ਵੱਲੋਂ ਪੰਜਾਬ ਦੀ ਟੀਮ ਦੀ ਅਗਵਾਈ ਕਰਨਾ ਪਰਿਵਾਰ ਅਤੇ ਪਿੰਡ ਭਾਣਾ ਲਈ ਹੋਰ ਵੀ ਮਾਨ ਵਾਲੀ ਗੱਲ ਹੈ।ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ,ਸਕੂਲ ਸਟਾਫ ,ਸਕੂਲ ਮੈਨੇਜਮੈਂਟ ਕਮੇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਹਨ ਕਿ ਪੰਜਾਬ ਦੀ ਕਬੱਡੀ ਦੀ ਟੀਮ ਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਕੇ ਆਵੇ।ਸ਼੍ਰੀਮਤੀ ਅਨੀਤਾ ਅਰੋੜਾ ਨੇ ਕਿਹਾ ਕਿ ਜੇਕਰ ਸਾਡੇ ਪੰਜਾਬ ਦੀ ਟੀਮ ਪਹਿਲੇ ਸਥਾਨ ਤੇ ਆਉਂਦੀ ਹੈ ਤਾਂ ਉਹਨਾ ਵੱਲੋ ਆਪਣੇ ਸਕੂਲ ਦੀ ਵਿਦਿਆਰਥਣ ਗੁਰਨੂਰ ਨੂੰ 5100 ਰੁਪਏ,ਜੇਕਰ ਦੂਸਰੇ ਸਥਾਨ ਤੇ ਆਉਂਦੀ ਹੈ ਤਾਂ 3100 ਰੁਪਏ ਅਤੇ ਜੇਕਰ ਤੀਸਰੇ ਸਥਾਨ ਤੇ ਆਉਂਦੀ ਹੈ ਤਾਂ 2100 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ ਅਤੇ ਬਾਕੀ ਮੌਕੇ ਤੇ ਹੋਰ ਵੀ ਵਾਧਾ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਇਸ ਸਭ ਦਾ ਸਿਹਰਾ ਉਸ ਦੀ ਕੋਚ ਅਧਿਆਪਕਾ ਡੀ.ਪੀ.ਈ.ਸੁਖਵੰਤ ਕੌਰ ਨੂੰ ਜਾਂਦਾ ਹੈ ਜਿਸ ਦੀ ਯੋਗ ਅਗਵਾਈ ਅਤੇ ਸਖ਼ਤ ਮਿਹਨਤ ਨਾਲ ਗੁਰਨੂਰ ਇਸ ਮੁਕਾਮ ਤੇ ਪਹੁੰਚੀ ਹੈ।

14
487 views