logo

ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮਾਘੀ ਮੇਲੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਲਗਾਇਆ ਦੂਜਾ ਖ਼ੂਨਦਾਨ ਕੈਂਪ..

ਸ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮਾਘੀ ਮੇਲੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ ਲਗਾਇਆ ਦੂਜਾ ਵਿਸ਼ਾਲ ਖ਼ੂਨਦਾਨ ਕੈਂਪ...ਗੁਰਜੀਤ ਹੈਰੀ ਢਿੱਲੋਂ,
ਫਰੀਦਕੋਟ:19,ਜਨਵਰੀ (ਕੰਵਲ ਸਰਾਂ) ਬੀਤੇ ਦਿਨੀਂ ਸ.ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਦੂਜਾ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਬਾਵਾ ਮੋਟਰਜ਼, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ। ਇਹ ਖੂਨਦਾਨ ਕੈਂਪ ਬਾਵਾ ਮੋਟਰਜ਼, ਮਲੋਟ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਕੈਪਟਨ ਧਰਮ ਸਿੰਘ ਗਿੱਲ (ਮੁੱਖ ਸੇਵਾਦਾਰ, ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਫ਼ਰੀਦਕੋਟ), ਡਾ. ਨਿਤਨੇਮ ਸਿੰਘ, ਸੰਨੀ ਬਾਵਾ, ਕਿਸਾਨ ਯੂਨੀਅਨ ਏਕਤਾ (ਫ਼ਤਿਹ), ਲੋਕ ਭਲਾਈ ਆਰਮੀ ਗਰੁੱਪ ਘੱਲ ਖੁਰਦ, ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ, ਦੀਪ ਬਲੱਡ ਸੈਂਟਰ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 150 ਯੂਨਿਟ ਖੂਨ ਇਕੱਤਰ ਕੀਤਾ ਗਿਆ।ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ ਨੇ ਦੱਸਿਆ ਕਿ ਸ਼ੇਖ਼ ਫ਼ਰੀਦ ਵੋਕੇਸ਼ਨਲ ਸੈਂਟਰ ਫ਼ਰੀਦਕੋਟ, ਪੰਜਾਬ ਸ਼ੋਸ਼ਲ ਸੁਸਾਇਟੀ, ਦੀਪ ਬਲੱਡ ਕਲੱਬ ਫ਼ਰੀਦਕੋਟ, ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੇ ਵੀ ਸੇਵਾਵਾਂ ਦਿੱਤੀਆਂ।ਇਸ ਕੈਂਪ ਵਿੱਚ ਲੋਕ ਭਲਾਈ ਆਰਮੀ ਗਰੁੱਪ ਘੱਲ ਖੁਰਦ ਵੱਲੋਂ ਮੁਫ਼ਤ ਦਵਾਈਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਕੈਂਪ ਵਿੱਚ ਸੁਸਾਇਟੀ ਵੱਲੋਂ ਸਮਾਜ ਸੇਵੀ ਆਗੂਆਂ, ਪਤਵੰਤੇ ਸੱਜਣਾਂ ਅਤੇ ਹਰੇਕ ਖੂਨਦਾਨੀ ਨੂੰ ਸਰਟੀਫ਼ਿਕੇਟ ਤੇ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਰਿਫ਼ਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਇਹ ਵਿਸ਼ਾਲ ਖੂਨਦਾਨ ਕੈਂਪ ਗੁਰਬਿੰਦਰ ਸਿੰਘ ਸਿੱਖਾਂਵਾਲਾ, ਅਮਜ਼ਦ ਖਾਨ, ਪ੍ਰੋ. ਬੀਰ ਇੰਦਰ, ਕੇ.ਪੀ. ਸਿੰਘ ਸਰਾਂ,ਰਵਿੰਦਰ ਬੁਗਰਾ, ਧਰਮਪਾਲ ਬਾਵਾ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਮਨਮੋਹਨ ਸਿੰਘ, ਰੁਪਿੰਦਰ ਸਿੰਘ ਪੰਜਗਰਾਈਂ, ਮਿੰਟੂ ਦੀਪ ਸਿੰਘ ਵਾਲਾ, ਗੈਰੀ ਸੰਧੂ, ਸੁਖਪਾਲ ਮੁਮਾਰਾ, ਹਰਜੀਤ ਸਿੰਘ, ਅਜੈ, ਰਮਨਦੀਪ ਸਿੰਘ ਸੀਰਵਾਲੀ ਆਦਿ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਹੋ ਨਿਬੜਿਆ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਬੀਰ ਇੰਦਰ, ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫ਼ਤਿਹ ਦੇ ਸੂਬਾ ਪ੍ਰਧਾਨ ਸ਼ਰਨਜੀਤ ਸਿੰਘ ਸਰਾਂ ਨੇ ਸਭ ਸਹਿਯੋਗੀਆਂ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਸੋਸਾਇਟੀ ਮਨੁੱਖਤਾ ਦੀ ਭਲਾਈ ਲਈ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਾਉਂਦੀ ਰਹੇਗੀ। ਇਸ ਸੁਸਾਇਟੀ ਦਾ ਮੁੱਖ ਉਦੇਸ਼ ਹੀ ਮਨੁੱਖਤਾ ਦੀ ਭਲਾਈ ਕਰਨਾ ਹੈ। ਸੁਸਾਇਟੀ ਲੋੜਵੰਦ ਪ੍ਰੀਵਾਰ/ਮਰੀਜ਼ ਨੂੰ ਪਹਿਲ ਦੇ ਆਧਾਰ ਤੇ ਖੂਨ ਦੇਣ ਵਿੱਚ ਮੱਦਦ ਕਰਦੀ ਹੈ

8
229 views