logo

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਫਰੀਦਕੋਟ ਵਿਖੇ ਹੋਈ ਤੇ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ...ਮਨਪ੍ਰੀਤ ਸਿੰਘ ਭੋਲੂਵਾਲਾ ,ਰਣਜੀਤ ਸਿੰਘ ਔਲਖ




ਫਰੀਦਕੋਟ:19,ਜਨਵਰੀ( ਨਾਇਬ ਰਾਜ)

ਅੱਜ ਸਥਾਨਕ ਹੋਟਲ ਦਾਸਤਾਨ ਫਰੀਦਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਫਰੀਦਕੋਟ ਦੀ ਇੱਕ ਵਿਸ਼ੇਸ਼ ਇੱਕਤਰਤਾ/ਮੀਟਿੰਗ ਸ. ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਜਿਲਾਂ ਪ੍ਰਧਾਨ ਸ਼ਹਿਰੀ ਅਤੇ ਸ.ਰਣਜੀਤ ਸਿੰਘ ਔਲਖ ਜਿਲਾਂ ਪ੍ਰਧਾਨ ਦਿਹਾਤੀ ਦੀ ਯੋਗ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿੱਚ ਸ਼ੋਮਣੀ ਆਕਾਲੀ ਦਲ (ਪੁਨਰ ਸੁਰਜੀਤ) ਵੱਲੋ ਭਵਿੱਖ ਵਿੱਚ ਪਾਰਟੀ ਲਈ ਕੀ ਕਰਨਾ ਹੈ ਤੇ ਪਿੰਡਾਂ ਵਿੱਚ ਕਿਵੇਂ ਪਾਰਟੀ ਦੀ ਮਜ਼ਬੂਤੀ/ਨੀਤੀਆ ਦਾ ਪ੍ਰਚਾਰ ਕਰਨਾ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਦੇ ਸਬੰਧ ਵਿੱਚ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਆਏ ਹੋਏ ਅਹੁਦੇਦਾਰਾਂ ਦੇ ਵਿਚਾਰ ਲਏ ਗਏ। ਸਭ ਤੋ ਪਹਿਲਾ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਜਿਲਾਂ ਪ੍ਰਧਾਨ ਸ਼ਹਿਰੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਗਰਮਜੋਸ਼ੀ ਨਾਲ ਜੀ ਆਇਆਂ ਨੂੰ ਕਿਹਾ ਅਤੇ ਦੱਸਿਆ ਕਿ ਜੇਕਰ ਪੰਥਕ ਏਕਤਾ ਹੁੰਦੀ ਹੈ ਤਾਂ 2027 ਦੀਆਂ ਚੋਣਾਂ ਵਿੱਚ ਜਿੱਤ ਨਿਸ਼ਚਿਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਦਖ਼ਲ ਨਹੀਂ ਹੋਣਾ ਚਾਹੀਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਅਤੇ ਇਸ ਦੀ ਪਵਿਤ੍ਰਤਾ ਅਤੇ ਖੁਦਮੁਖਤਿਆਰੀ ਕਾਇਮ ਰਹਿਣੀ ਚਾਹੀਦੀ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਜਾਂ ਪੰਥਕ ਕੌਂਸਿਲ ਵੱਲੋਂ ਜੋ ਵੀ ਪ੍ਰੋਗਰਾਮ ਤੈਅ ਕੀਤਾ ਜਾਵੇਗਾ, ਉਸ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੀ ਟੀਮ ਹਮੇਸ਼ਾਂ ਅੱਗੇ ਰਹਿ ਕੇ ਸਰਗਰਮ ਭੂਮਿਕਾ ਨਿਭਾਏਗੀ। ਇਸ ਤੋ ਬਾਅਦ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਗਿਆ। ਮੀਟਿੰਗ ਵਿੱਚ ਜਿੰਨਾ ਬੁਲਾਰਿਆ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਵਿੱਚ ਜਗਜੀਵਨ ਸਿੰਘ ਸੰਧੂ,ਬੂਟਾ ਸਿੰਘ ਰੋਮਾਣਾ,ਪ੍ਰਿੰਸੀਪਲ ਸਾਧੂ ਸਿੰਘ ਰੋਮਾਣਾ,ਸੁਖਮੰਦਰ ਸਿੰਘ, ਸੁਖਵੀਰ ਸਿੰਘ ਸਮਰਾ,ਪ੍ਰਿਤਪਾਲ ਸਿੰਘ ਕੋਹਲੀ,ਗਗਨਦੀਪ ਸਿੰਘ ਅਰਾਈਆ ਵਾਲਾ,ਕੇ.ਪੀ.ਸਿੰਘ ਸਰਾਂ ਅਤੇ ਗੁਰਜੰਟ ਸਿੰਘ ਗਿੱਲ ਆਦਿ ਨੇ ਵਿਚਾਰ ਪ੍ਰਗਟ ਕੀਤੇ। ਗੁਰਜੰਟ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਦਿਹਾਤੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਪ੍ਰਧਾਨ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਵੱਲੋਂ ਜੋ ਵੀ ਡਿਊਟੀਆਂ ਲਗਾਈਆਂ ਜਾਣਗੀਆਂ, ਅਸੀਂ ਉਹਨਾਂ ਦਾ ਤਹਿ ਦਿਲੋਂ ਪੂਰਾ ਸਾਥ ਦੇਵਾਂਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਕਿਸੇ ਭੇਦਭਾਵ ਤੋ ਉਪਰ ਉੱਠ ਕੇ ਪਾਰਟੀ ਲਈ ਕੰਮ ਕਰਾਗੇ। ਪ੍ਰਿਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਦੀ ਪੂਰੀ ਟੀਮ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਰੇ ਫ਼ੈਸਲੇ ਆਪਸੀ ਸਲਾਹ-ਮਸ਼ਵਰੇ ਕਰਕੇ ਕੀਤੇ ਜਾਣਗੇ। ਇਸ ਤਰਾਂ ਰਣਜੀਤ ਸਿੰਘ ਔਲਖ ਜਿਲਾਂ ਪ੍ਰਧਾਨ ਦਿਹਾਤੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਾਰਟੀ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਫ਼ਰੀਦਕੋਟ ਨੂੰ ਸੰਬੋਧਨ ਕਰਨ ਲਈ ਬੁਲਾਇਆ ਜਾਵੇ ਅਤੇ ਇਸ ਸੰਬੰਧ ਵਿੱਚ ਉਨ੍ਹਾਂ ਤੋਂ ਉਚਿਤ ਸਮਾਂ ਲਿਆ ਜਾਵੇਗਾ । ਸੁਖਵੀਰ ਸਿੰਘ ਸਮਰਾ ਨੇ ਬੋਲਦਿਆ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੈਂਬਰਸ਼ਿਪ ਦੀ ਭਰਤੀ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਜੋ ਫਿਰ ਚਲਾਈ ਜਾਵੇ। ਬੂਟਾ ਸਿੰਘ ਰੋਮਾਣਾ ਜਿਲਾ ਜਨਰਲ ਸਕੱਤਰ ਨੇ ਮੀਟਿੰਗ ਵਿੱਚ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਂਵਾਂ, ਕਿਸਾਨਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਸੰਬੰਧੀ ਵੀ ਭਵਿੱਖ ਵਿੱਚ ਵਿਚਾਰ ਸਾਂਝੇ ਕੀਤੇ ਜਾਣ। ਜਗਜੀਵਨ ਸਿੰਘ ਸੰਧੂ ਸਾਬਕਾ ਸਰਪੰਚ ਹਰਦਲਿਆਣਾ ਨੇ ਕਿਹਾ ਪੁਨਰ ਸੁਰਜੀਤ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵੱਲੋਂ ਮਨਰੇਗਾ ਸਕੀਮ ਨੂੰ ਖਤਮ ਕਰਨ ਵਿਰੁੱਧ ਸੰਘਰਸ਼ ਲੜੇਗਾ ਅਤੇ ਗਰੀਬ ਮਜ਼ਦੂਰਾਂ ਦੇ ਚੁੱਲਿਆਂ ਦੀ ਅੱਗ ਨੂੰ ਬੰਦ ਨਹੀਂ ਹੋਣ ਦੇਵੇਗਾ ਇਸ ਵਾਸਤੇ ਜੇਕਰ ਧਰਨੇ ਪ੍ਰਦਰਸ਼ਨ ਵੀ ਕਰਨੇ ਪਏ ਤਾਂ ਪੁਨਰ ਸੁਰਜੀਤ ਅਕਾਲੀ ਦਲ ਅੱਗੇ ਹੋ ਕੇ ਇਹ ਲੜਾਈ ਲੜੇਗਾ। ਮੀਟਿੰਗ ਵਿੱਚ ਸੁਖਮੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਯਾਰ ਰਹੇ ਸੁਖਮੰਦਰ ਸਿੰਘ ਜੋ ਜਿਲਾਂ ਦਿਹਾਤੀ ਬਲਾਕ ਸੰਮਤੀ ਦੇ ਅਜਾਦ ਉਮੀਦਵਾਰ ਸਨ। ਉਹਨਾਂ ਨੇ ਕਿਹਾ ਸਾਡੀ ਪਾਰਟੀ ਦੀ ਇਹ ਪਹਿਲੀ ਚੋਣ ਸੀ ਪਾਰਟੀ ਨੂੰ ਬਹੁਤ ਹੀ ਥੋੜਾ ਸਮਾਂ ਮਿਲਿਆ ਸੀ ਲੋਕਾਂ ਤੱਕ ਪਾਰਟੀ ਦੀਆਂ ਨੀਤੀਆ ਨੂੰ ਲੈ ਦੱਸਣ ਦਾ ਪਰ ਪਾਰਟੀ ਵੱਲੋਂ ਫਿਰ ਵੀ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਤੇ ਜੋ ਮੈਂਬਰ ਮੀਟਿੰਗ ਵਿੱਚ ਹਾਜ਼ਰ ਸਨ ਉਹਨਾਂ ਵਿੱਚ ਭਾਈ ਜਸਵੰਤ ਸਿੰਘ, ਡਾ.ਸੁਖਵੀਰਸਿੰਘ, ਅਮਰੀਕ ਸਿੰਘ,ਸ਼ੁਖਚਰਨ ਸਿੰਘ, ਖੁਸ਼ਦੀਪ ਇੰਦਰ ਸਿੰਘ, ਬਿੱਕਰ ਸਿੰਘ, ਬਲਦੇਵ ਸਿੰਘ,ਬਲਕਰਨ ਸਿੰਘ ਸ਼ਿਮਰੇਵਾਲਾ,ਸਰਦੂਲ ਸਿੰਘ, ਵੀਰ ਸਿੰਘ ਕੋਟਕਪੂਰਾ, ਸੇਵਕ ਸਿੰਘ ਪਿਪਲੀ,ਹਰਵਿੰਦਰ ਸਿੰਘ ਬੱਬੂ, ਭਗਵੰਤ ਸਿੰਘ ਸਿੱਧੂ,ਰਣਜੀਤ ਸਿੰਘ,ਅਮਰੀਕ ਸਿੰਘ,ਜਗਦੇਵ ਸਿੰਘ, ਜਸਵਿੰਦਰ ਸਿੰਘ,ਸਾਧੂ ਸਿੰਘ ਰੋਮਾਣਾ ਅਤੇ ਜਸਪਾਲ ਸਿੰਘ ਬਰਾੜ ਆਦਿ ਹਾਜ਼ਰ ਸਨ । ਅੰਤ ਵਿੱਚ ਸ. ਰਣਜੀਤ ਸਿੰਘ ਔਲਖ ਜਿਲਾਂ ਪ੍ਰਧਾਨ ਦਿਹਾਤੀ ਨੇ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ।

47
1765 views