
ਕਿਸ਼ਨਪੁਰਾ ਕਲਾਂ ਯਾਦਗਾਰੀ ਹੋ ਨਿੱਬੜਿਆ ਸ੍ਰੀ ਰਾਧੇ ਕਿ੍ਸਨਾਂ ਗਊਸਾਲਾ ਵਿਖੇ ਕਰਵਾਇਆ ਸਮਾਗਮ ਸਮੁੱਚੇ ਪ੍ਰਬੰਧਾਂ ਨੂੰ ਲੈ ਕੇ ਲੋਕ ਗੱਦ ਗੱਦ ਹੋ ਉੱਠੇ ਲੋਕ
ਹਰਦੇਵ ਸਿੰਘ ਪੰਨੂ-18 ਜਨਵਰੀ (ਮੋਗਾ) ਪਿਛਲੇ ਕੁਝ ਦਿਨਾਂ ਕਿਸ਼ਨਪੁਰਾ ਕਲਾਂ ਵਿਖੇ ਸ੍ਰੀ ਰਾਧੇ ਕਿ੍ਸਨਾਂ ਗਊਸਾਲਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜੋ ਕਿ18 ਜਨਵਰੀ 2026 ਐਤਵਾਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਮਨਾਇਆ ਗਿਆ ਇਹ ਕਰਵਾਇਆ ਸਰਬ ਸਾਂਝਾ ਸਮਾਗਮ ਯਾਦਗਾਰੀ ਹੋ ਨਿਬੜਿਆ ਸ੍ਰੀ ਰਾਧੇ ਕਿ੍ਸਨਾਂ ਗਊਸਾਲਾ ਪ੍ਰਬੰਧਕ ਕਮੇਟੀ ਮੈਂਬਰਾ ਨੇ ਹਰ ਪਾਸੇ ਤੋ ਵਾਹ ਵਾਹ ਖੱਟੀ ਅਤੇ ਸਮੁੱਚੇ ਪ੍ਰਬੰਧਾਂ ਨੂੰ ਲੈ ਕੇ ਲੋਕ ਕਹਿੰਦੇ ਸੁਣੇ ਇਹ ਸਮਾਗਮ ਕਾਬਲੇ ਤਾਰੀਫ ਹੈ ਇਹ ਧਾਰਮਿਕ ਸਮਾਗਮ ਦੀ ਸ਼ੁਰੂਆਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮਨਾਮਾ ਸਾਹਿਬ ਨਾਲ ਹੋਈ ਉਪਰੰਤ ਹਜ਼ੂਰੀ ਗ੍ਰੰਥੀ ਬਾਬਾ ਮਲਕੀਤ ਸਿੰਘ ਵਲੋਂ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਅੰਮ੍ਰਿਤਪਾਲ ਸਿੰਘ ਹਜ਼ੂਰੀ ਰਾਗੀ ਦੇ ਕੀਰਤਨੀ ਜੱਥੇ ਨੇ ਰੱਸ ਭਿੰਨਾ ਕੀਰਤਨ ਕੀਤਾਂ ਇਹ ਸਮੁੱਚਾ ਕਾਰਜ ਸੰਤ ਬਾਬਾ ਪ੍ਰਦੀਪ ਸਿੰਘ ਨਹਿਰ ਵਾਲੀ ਗਊਸ਼ਾਲਾ ਬੱਧਨੀ ਕਲਾਂ ਸਰਪ੍ਰਸਤੀ ਹੇਠ ਹੋਇਆ ਇਸ ਸਮਾਗਮ ਵਿੱਚ ਧਾਰਮਿਕ ਰਾਜਨੀਤਕ ਸਮਾਜਸੇਵੀ ਸ਼ਖਸੀਅਤਾ ਨੇ ਸ਼ਿਰਕਤ ਕੀਤੀ ਜਿੰਨਾ ਵਿੱਚ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ,ਬਾਬਾ ਨੇਕ ਸਿੰਘ ਜੀ ਕਿਸ਼ਨਪੁਰਾ ਕਲਾਂ ਖ਼ਾਨਗਾਹ ਵਾਲੇ,ਬਾਬਾ ਅਮਰਜੀਤ ਸਿੰਘ ਨਾਨਕਸਰ ਧਰਮਕੋਟ, ਬਾਬਾ ਮਹਿੰਦਰ ਸਿੰਘ ਜਨੇਰਾ ਵਾਲੇ,ਬਾਬਾ ਮੋਹਨ ਸਿੰਘ ਨਾਨਕਸਰ ਠਾਠ ਕਿਸ਼ਨਪੁਰਾ ਕਲਾਂ ਵਾਲੇ ਤੇ ਲੰਗਰ ਸਥਾਨ ਦੇ ਸੇਵਾਦਾਰ ਬਾਬਾ ਤੇਜਾ ਸਿੰਘ ਜੀਦੜੇ ਵਾਲੇ,ਬਾਬਾ ਨਰੇਸ਼ ਗੇਂਦੀ ਰਾਮ ਤੋ ਇਲਾਵਾ ਸੰਤ ਬਾਬਾ ਪ੍ਰਦੀਪ ਸਿੰਘ ਨਹਿਰ ਵਾਲੀ ਗਊਸ਼ਾਲਾ ਬੱਧਨੀ ਕਲਾਂ ਬੋਰੇ ਵਾਲਿਆਂ ਨੇ ਆਪਣੇ ਪ੍ਰਵਚਨਾਂ ਨਾਲ ਹਾਜ਼ਰੀ ਭਰੀ ਅਤੇ ਮੌਕੇ ਤੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਪ੍ਰੋਗਰਾਮ ਦੀ ਸਮਾਪਤੀ ਵੇਲੇ ਹੈਂਡ ਗ੍ਰੰਥੀ ਗਿਆਨੀ ਬਾਬਾ ਗੁਰਮੇਲ ਸਿੰਘ ਪੰਥਕ ਗੁਰਦੁਆਰਾ ਸਾਹਿਬ ਵਾਲਿਆ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਇਸ ਸਮਾਗਮ ਵਿੱਚ ਸਮੁੱਚੀਆਂ ਸੰਗਤਾਂ ਲਈ ਲੰਗਰ ਦੀ ਸੇਵਾ ਬਾਬਾ ਮੋਹਨ ਸਿੰਘ ਜੀ ਗੁਰਦੁਆਰਾ ਲੰਗਰ ਸਥਾਨ ਵਾਲਿਆ ਨਿਭਾਈ ਤੇ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਲੰਗਰ ਛੱਕਿਆ ਸ੍ਰੀ ਰਾਧੇ ਸੇਵਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ, ਗਿਆਨੀ ਜੋਗਿੰਦਰ ਸਿੰਘ ਸ਼ੇਰਪੁਰੀਆ, ਸੁੱਖਵਿੰਦਰ ਸਿੰਘ ਸਕੱਤਰ, ਪ੍ਰਦੀਪ ਕੁਮਾਰ ਕੈਸ਼ੀਅਰ, ਸੰਦੀਪ ਕੁਮਾਰ ਆਦਿ ਸੇਵਾਦਾਰਾ ਨੇ ਮੌਕੇ ਤੇ ਪਹੁੰਚੀਆ ਸੰਗਤਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਤੇ ਪਹੁੰਚੀਆ ਸ਼ਖ਼ਸੀਅਤਾ ਵਿੱਚ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ,ਬਰਜਿੰਦਰ ਸਿੰਘ ਬਰਾੜ ਚੇਅਰਮੈਨ ਜਸਵਿੰਦਰ ਸਿੰਘ ਸਿੱਧੂ, ਦਲੇਰ ਸਿੰਘ ਡੋਡ ਪੀ ਏ, ਭਾਜਪਾ ਆਗੂ ਸ਼ਮਸੇਰ ਸਿੰਘ ਕੈਲਾ, ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਸਰਪੰਚ ਪਿ੍ੰਸ ਚਾਵਲਾ, ਸਾਬਕਾ ਸਰਪੰਚ ਜਸਮੱਤ ਸਿੰਘ ਮੱਤਾ ਦਾਨੂੰਵਾਲਾ, ਸਾਬਕਾ ਸਰਪੰਚ ਰਰਿੰਦਰ ਕੌਰ ਸ਼ਾਹ, ਪ੍ਰਧਾਨ ਜਸਵੀਰ ਸਿੰਘ ਸਾਹ, ਜਗਤਾਰ ਸਿੰਘ ਮਾਨ ਸਮਾਜਸੇਵੀ, ਜਸਵਿੰਦਰ ਸਿੰਘ ਔਲਖ, ਅਵਤਾਰ ਸਿੰਘ ਮਾਨ ਪੰਚ, ਪ੍ਰਧਾਨ ਅਜਮੇਰ ਸਿੰਘ, ਪ੍ਰਧਾਨ ਬਲਜਿੰਦਰ ਸਿੰਘ ਸੰਧੂ, ਪੱਤਰਕਾਰ ਅਮੋਲਕ ਸਿੰਘ ਕਲਸੀ, ਇੱਕਬਾਲ ਸਿੰਘ ਹੀਰੋ ਪੱਤਰਕਾਰ,ਰਾਜਨ ਸ਼ੀਂਹ,ਗੋਲਡੀ ਕਰਿਆਨਾ,ਅਮਨ ਗਰੇਵਾਲ,ਲੱਕੀ ਖੋਸਾ, ਹੰਸਰਾਜ ਪੱਬੀ ਪ੍ਰੈਸ ਪ੍ਰਧਾਨ, ਹਰਪ੍ਰੀਤ ਸਿੰਘ ਹੈਪੀ ਪੰਜਾਬ ਪੁਲਿਸ,ਗੁਰਮੀਤ ਸਿੰਘ ਮਾਨ ਚੇਅਰਮੈਨ ਸਕੂਲ ਸੰਤ ਬਾਬਾ ਵਿਸਾਖਾ ਸਿੰਘ ਜੀ, ਪ੍ਰਧਾਨ ਮੇਜਰ ਸਿੰਘ, ਧਰਮਿੰਦਰ ਸਿੰਘ ਬਹਿਰੀਨ ਵਾਲੇ, ਕੈਪਟਨ ਬਹਾਦਰ ਸਿੰਘ,ਮੋਤੀ ਲਾਲ ਆੜਤੀਆਂ ਅਤੇ ਇਲਾਕੇ ਭਰ ਦੇ ਪੰਚਾਂ ਸਰਪੰਚਾਂ ਮੋਹਤਬਰਾ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਵਾਈ