
ਫਰੀਦਕੋਟ ਤੋਂ ਭਗਤਾਂ ਨੇ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਾਮ ਮਹਾਰਾਜ ਦੇ ਦਰਸ਼ਨ ਕੀਤੇ... ਪ੍ਰਿੰਸੀਪਲ ਸੁਰੇਸ਼ ਅਰੋੜਾ
ਫਰੀਦਕੋਟ ਤੋਂ ਭਗਤਾਂ ਨੇ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਾਮ ਮਹਾਰਾਜ ਦੇ ਦਰਸ਼ਨ ਕਰਨ ਉਪਰੰਤ ਰਵਾਨਗੀ ਫਰੀਦਕੋਟ ਨੂੰ ਕੀਤੀ ਰਸਤੇ ਵਿੱਚ ਇੱਛਾਪੂਰਨ ਬਾਲਾ ਜੀ ਮੰਦਰ ਦੇ ਦਰਸ਼ਨ ਕੀਤੇ..ਪ੍ਰਿੰਸੀਪਲ ਸ਼ੁਰੇਸ਼ ਅਰੋੜਾ
ਸਰਦਾਰ ਸ਼ਹਿਰ :18,ਜਨਵਰੀ (ਨਾਇਬ ਰਾਜ )
ਫਰੀਦਕੋਟ ਦੇ ਭਗਤਾਂ ਨੇ ਸ਼੍ਰੀ ਬਾਲਾ ਜੀ ਸਾਲਾਸਰ ਧਾਮ ਦੇ ਦਰਸ਼ਨ ਕਰਨ ਉਪਰੰਤ ਵਾਪਸੀ ਤੇ ਸਿੱਧ ਪੀਠ ਸ਼੍ਰੀ ਪੰਚਮੁੱਖੀ ਬਾਲਾ ਜੀ ਧਾਮ ਰਤਨਗੜ੍ਹ ਮੰਦਰ ਦਰਸ਼ਨ ਕੀਤੇ ਤੇ ਸ਼੍ਰੀ ਬਾਲਾ ਜੀ ਦੇ ਗੁਣ ਦਾ ਗਾਇਨ ਕੀਤਾ। ਇਸੇ ਹੀ ਸਥਾਨ ਤੇ ਵਿਸ਼ਰਾਮ ਕਰਨ ਤੋਂ ਬਾਅਦ ਦੀਪਾ ਰਾਧੇ ਰਾਧੇ ਤੇ ਦੀਪੂ ਸਿੰਗਲਾ ਨੇ ਸਾਰੇ ਯਾਤਰਾ ਤੇ ਆਏ ਹੋਏ ਭਗਤਾਂ ਨੂੰ ਦਹੀ ਭੱਲਿਆਂ ਦਾ ਲੰਗਰ ਵਰਤਾਇਆ ਅਤੇ ਅਗਲੀ ਯਾਤਰਾ ਲਈ ਰਵਾਨਾ ਹੋਏ।ਉਸ ਤੋਂ ਬਾਅਦ ਸਰਦਾਰ ਸ਼ਹਿਰ ਰੁਕ ਕਿ ਇੱਛਾਪੂਰਨ ਬਾਲਾ ਜੀ ਦੇ ਦਰਸ਼ਨ ਕੀਤੇ ਤੇ ਵਾਪਸ ਫਰੀਦਕੋਟ ਨੂੰ ਰਵਾਨਾ ਹੋਏ । ਭਗਤਾਂ ਨੇ ਸਫਰ ਦੌਰਾਨ ਖਾਟੂ ਸ਼ਾਮ ਮਹਾਰਾਜ ਦੇ ਅਤੇ ਬਾਲਾ ਜੀ ਦੇ ਭਜਨਾਂ ਦਾ ਗੁਣ ਗਾਇਨ ਕੀਤਾ ਤੇ ਖੁਸ਼ੀ ਵਿੱਚ ਝੂਮਦੇ ਹੋਏ ਨੱਚੇ ਇਹ ਬਹੁਤ ਹੀ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਭਗਤਾਂ ਨੇ ਇਸ ਧਾਰਮਿਕ ਯਾਤਰਾ ਦਾ ਬਹੁਤ ਆਨੰਦ ਮਾਣਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੀਪੂ ਸਿੰਗਲਾ,ਦੀਪਕ ਸ਼ਰਮਾ, ਕੇ.ਪੀ.ਸਿੰਘ ਸਰਾਂ,ਪ੍ਰਿੰਸੀਪਲ ਸੁਰੇਸ਼ ਅਰੋੜਾ,ਜੀਤ ਸਿੱਧੂ,ਰੋਹਿਤ ਕਸ਼ਯਪ,ਪਰਦੀਪ ਵਿੱਜ,ਰਾਮ ਬੈਂਬੀ,ਕਰਨ ਬੀਰ ਕਸ਼ਯਪ,ਪਵਨ ਸ਼ਰਮਾ, ਰਿੰਕੂ ਸ਼ਰਮਾ,ਅਨੀਤਾ ਅਰੋੜਾ,ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਸਰਾਂ( ਰਿਟਾ.), ਮੰਜੂ ਕਸ਼ਯਪ,ਸ਼ਿਵਾਨੀ ਕਸ਼ਅਪ,ਕਰਨਬੀਰ,ਮੋਹਿਤ ਤਨੇਜਾ,ਬੱਬੂ ਅਗਰਵਾਲ,ਰਾਜ ਕੁਮਾਰ,ਸੁਖਦਰਸ਼ਨ ਸ਼ਰਮਾਂ ਅਤੇ ਮੁਕੇਸ਼ ਪੁਰੀ ਪ੍ਰਧਾਨ ਬਾਲ ਗੋਪਾਲ ਸੰਕੀਰਤਨ ਮੰਡਲ ਫਰੀਦਕੋਟ ਵੀ ਹਾਜ਼ਰ ਸਨ। ਇਸ ਸ਼ੁੱਭ ਧਾਰਮਿਕ ਯਾਤਰਾ ਦਾ ਕੇ.ਪੀ.ਸਿੰਘ ਸਰਾਂ ਨੇ ਪ੍ਰਬੰਧਕ ਦੀਪ ਰਾਧੇ ਰਾਧੇ ਤੇ ਦੀਪੂ ਸਿੰਗਲਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਸ਼੍ਰੀ ਬਾਲਾ ਜੀ ਮਹਾਰਾਜ ਸਦਾ ਦੋਹਾਂ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਤੇ ਇਸ ਤਰਾਂ ਭਗਤਾਂ ਨੂੰ ਧਾਰਮਿਕ ਯਾਤਰਾ ਕਰਵਾਉਂਦੇ ਰਹਿਣ।