logo

ਸ਼ੀਤਲਾ ਮਾਤਾ ਮੰਦਿਰ ਨੇੜੇ ਤਹਿਸੀਲ ਕੰਪਲੈਕਸ ਸਮਾਣਾ ਦੀ ਕਮੇਟੀ ਵੱਲੋਂ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਸੀਤਲਾ ਮਾਤਾ ਮੰਦਰ ਸਮਾਣਾ ਦੀ ਮੰਦਰ ਕਮੇਟੀ ਸਰਪ੍ਰਸਤ ਨੂਰੀ ਜੀ ਅਤੇ ਪ੍ਰਧਾਨ ਬੇਅੰਤ ਵਰਮਾ ਜੀ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਰਜਿੰਦਰਾ ਹਸਪਤਾਲ ਦੇ ਅੱਖਾਂ ਦੇ ਡਾਕਟਰ ਤਲਵੀਰ ਸਿੱਧੂ ਜੀ ਆਪਣੀ ਪੂਰੀ ਡਾਕਟਰੀ ਟੀਮ ਦੇ ਨਾਲ ਆਏ ਤੇ ਇਸ ਕੈਂਪ ਦੇ ਵਿੱਚ ਸਮੂਹ ਮੈਂਬਰਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸੇਵਾ ਨਿਭਾਈ ਜਿਸ ਵਿੱਚ ਸਾਡੇ ਮਨਜੀਤ ਸਿੰਘ ਜੇ ਈ ਸਾਹਿਬ ਨੇ ਆਏ ਮਰੀਜ਼ਾਂ ਦੇ ਐਂਟਰੀ ਕੀਤੀ ਅਤੇ ਇਹਨਾਂ ਨਾਲ ਸੁਸ਼ੀਲ ਸ਼ਰਮਾ ਇੰਚਾਰਜ ਪ੍ਰਿੰਸੀਪਲ ਕੰਨਿਆ ਸਕੂਲ ਸਮਾਨਾ ਨੇ ਡਾਕੂਮੈਂਟਸ ਚੈੱਕ ਕੀਤੇ ਉਸ ਤੋਂ ਬਾਅਦ ਡਾਕਟਰ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ 175 ਮਰੀਜ਼ਾਂ ਦੀਆਂ ਅੱਖਾਂ ਚੈੱਕ ਜਿਸ ਵਿੱਚ ਲਗਭਗ 50 ਦੇ ਕਰੀਬ ਮਰੀਜ਼ਾਂ ਦੇ ਪਟਿਆਲਾ ਵਿਖੇ ਆਪਰੇਸ਼ਨ ਕੀਤੇ ਜਾਣਗੇ ਬਹੁਤ ਵਧੀਆ ਮਾਹੌਲ ਦੇ ਵਿੱਚ ਇਹ ਕੈਂਪ ਸਿਰੇ ਚੜਿਆ ਇਸ ਦਾ ਸਿਹਰਾ ਮੰਦਰ ਕਮੇਟੀ ਪ੍ਰਧਾਨ ਬੇਅੰਤ ਵਰਮਾ ਜੀ ਤੇ ਉਨਾਂ ਦੇ ਸਮੂਹ ਮੈਂਬਰ ਸਾਹਿਬਾਨ ਨੂੰ ਜਾਂਦਾ ਹੈ

12
1738 views