logo

ਫਰੀਦਕੋਟ ਦੀ ਸੰਗਤ ਨੇ ਖਾਟੁ ਸ਼ਾਮ ਵਿਖੇ ਲਾਇਆ ਕੜੀ ਚਾਵਲ ਦਾ ਲੰਗਰ:



ਫਰੀਦਕੋਟ 17.01.26(ਨਾਇਬ ਰਾਜ)

ਫਰੀਦਕੋਟ ਦੇ ਭਗਤਾਂ ਦਾ ਗਰੁੱਪ ਰਾਜਸਥਾਨ ਦੇ ਧਾਰਮਿਕ ਸਥਾਨਾਂ ਸਾਲਾਸਰ, ਖਾਟੁਸ਼ਾਮ,ਇਸ਼ਾ ਪੂਰਨੀ ਆਦਿ ਦੇ ਦਰਸ਼ਨਾਂ ਲਈ ਰਾਜਸਥਾਨ ਵਿਖੇ ਦੀਪੂ ਸਿੰਗਲਾ ਦੀ ਅਗਵਾਈ ਵਿੱਚ ਪਹੁੰਚੇ ਸਨ।ਇਸ ਦੌਰਾਨ ਭਗਤਾਂ ਨੇ ਖਾਟੁਸ਼ਾਮ ਵਿਖੇ ਆਮ ਲੋਕਾਂ ਵਾਸਤੇ ਕੜੀ ਚਾਵਲ ਦਾ ਲੰਗਰ ਲਗਾਇਆ।ਲੰਗਰ ਦੀ ਸੇਵਾ ਪ੍ਰਿੰ:ਸੁਰੇਸ਼ ਅਰੋੜਾ ,ਅਮਿਤ ਕੁਮਾਰ,ਰਾਮ ਬੈਂਬੀ,ਰੋਹਿਤ ਕੁਮਾਰ,ਦੀਪੂ ਸਿੰਗਲਾ,ਦੀਪਕ ਸ਼ਰਮਾ,ਜੀਤ ਸਿੱਧੂ,ਰੋਹਿਤ ਕਸ਼ਯਪ ਨੇ ਨਿਭਾਈ। ਸਮੂਹ ਸੰਗਤ ਨੇ ਸੇਵਾ ਦਾ ਅਨੰਦ ਲਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੇ ਪੀ ਸਰਾਂ,ਪਰਦੀਪ ਚਾਵਲਾ,ਸੁਰੇਸ਼ ਗੋਇਲ ਅਤੇ ਚੰਦਨ ਗੋਇਲ ਹਾਜਰ ਸਨ।

5
579 views