logo

ਸਰਕਾਰੀ ਹਾਈ ਸਕੂਲ ਭਾਣਾ ਦੀ ਖਿਡਾਰਨ ਗੁਰਨੂਰ ਕੌਰ ਰਾਸ਼ਟਰੀ ਖੇਡਾਂ ਲਈ ਰਵਾਨਾ:


ਫਰੀਦਕੋਟ 17.01.26(ਨਾਇਬ ਰਾਜ)

ਪਿੱਛਲੇ ਦਿਨੀ ਹੋਈਆਂ ਰਾਜ ਪੱਧਰੀ ਖੇਡਾਂ ਨੈਸ਼ਨਲ ਕਬੱਡੀ ਉਮਰ ਵਰਗ 14ਸਾਲ ਲੜਕੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸਰਕਾਰੀ ਹਾਈ ਸਕੂਲ ਭਾਣਾ (ਫਰੀਦਕੋਟ) ਦੀ ਖਿਡਾਰਨ ਗੁਰਨੂਰ ਕੌਰ ਦੀ ਰਾਸ਼ਟਰੀ ਖੇਡਾਂ ਲਈ ਹੋਈ ਚੋਣ ਤੋਂ ਬਾਅਦ ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਨੇ ਗੁਰ ਨੂਰ ਨੂੰ ਰਾਸ਼ਟਰੀ ਖੇਡਾਂ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਸਕੂਲ ਦੀ ਮਿਹਨਤੀ ਡੀ. ਪੀ. ਈ. ਸੁਖਵੰਤ ਕੌਰ ਦੀ ਅਗਵਾਈ ਵਿੱਚ ਰਵਾਨਾ ਕੀਤਾ।ਸ਼੍ਰੀਮਤੀ ਅਨੀਤਾ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਨੂਰ ਸਕੂਲ ਦੀ ਹੋਣਹਾਰ ਖਿਡਾਰਨ ਹੈ,ਇਹ ਰੋਜ਼ਾਨਾ ਕਬੱਡੀ ਦਾ ਅਭਿਆਸ ਕਰਦੀ ਹੈ। ਉਹਨਾਂ ਦੱਸਿਆ ਇਸ ਦੀ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਾਡੇ ਸਕੂਲ ਦੀ ਮਿਹਨਤੀ ਡੀ. ਪੀ. ਈ. ਸੁਖਵੰਤ ਕੌਰ ਨੂੰ ਜਾਂਦਾ ਹੈ।ਸਕੂਲ ਦੀ ਡੀ.ਪੀ. ਈ. ਵੱਲੋ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਸਕੂਲ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਸਕੂਲ ਮੁਖੀ ਦੀ ਡੂੰਘੀ ਦਿਲਚਸਪੀ ਦਾ ਨਤੀਜਾ ਹੈ।ਸਕੂਲ ਮੁਖੀ ਦੀ ਹੱਲਾ ਸ਼ੇਰੀ ਸਕੂਲ ਨੂੰ ਤਰੱਕੀ ਦੇ ਰਾਹ ਤੇ ਲੇ ਕੇ ਜਾਂਦੀ ਹੈ।ਸ਼੍ਰੀਮਤੀ ਅਨੀਤਾ ਅਰੋੜਾ ਦੇ ਸਰਕਾਰੀ ਹਾਈ ਸਕੂਲ ਭਾਣਾ ਮੁਖੀ ਅਹੁੱਦਾ ਸੰਭਾਲਣ ਤੋਂ ਬਾਅਦ ਸਾਡੇ ਸਕੂਲ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ।ਸ਼੍ਰੀਮਤੀ ਅਨੀਤਾ ਅਰੋੜਾ ਦੀ ਅਗਵਾਈ ਵਿੱਚ ਖੇਡਾਂ ਦੇ ਨਾਲ਼ ਨਾਲ਼ ਸਕੂਲ ਦੇ ਵਿਦਿਆਰਥੀਆਂ ਦੀਆਂ ਪੜਾਈ ਅਤੇ ਹੋਰ ਗਤੀ ਵਿਧੀਆਂ ਵਿੱਚ ਪ੍ਰਾਪਤੀਆਂ ਨੂੰ ਨਜਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਗੁਰ ਨੂਰ ਨੂੰ ਸਕੂਲ ਅਨੀਤਾ ਅਰੋੜਾ ਨੇ ਜ਼ਿਲਾ ਸਿੱਖਿਆ ਅਫਸਰ (ਸ ਸ) ਫਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਵੱਲੋ ਵੀ ਸ਼ੁਭ ਕਾਮਨਾਵਾਂ ਦਿੱਤੀਆਂ।ਗੁਰਨੂਰ ਆਂਧਰਾ ਪ੍ਰਦੇਸ਼ ਦੇ ਸ਼ਹਿਰ ਚਿਲਕਣ ਗੁੱਟੀ ਵਿਖੇ ਹੋ ਰਹੀਆਂ ਰਾਸ਼ਟਰੀ ਨੈਸ਼ਨਲ ਕਬੱਡੀ ਖੇਡਾਂ ਵਿੱਚ ਪੰਜਾਬ ਦੀ ਟੀਮ ਵੱਲੋਂ ਭਾਗ ਲਵੇਗੀ।ਸ਼੍ਰੀਮਤੀ ਅਨੀਤਾ ਅਰੋੜਾ ਨੇ ਗੁਰਨੂਰ ਨਕਦ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਉਸ ਦੇ ਨਾਲ ਡੀ.ਪੀ .ਈ. ਸੁਖਵੰਤ ਕੌਰ ਵੀ ਹਾਜਰ ਸਨ।
ਫੋਟੋ: ਸਰਕਾਰੀ ਹਾਈ ਸਕੂਲ ਭਾਣਾ,ਫਰੀਦਕੋਟ ਦੀ ਖਿਡਾਰਨ ਗੁਰਨੂਰ ਨੂੰ ਰਾਸ਼ਟਰੀ ਖੇਡਾਂ ਵਿੱਚ ਭਾਗ ਲੈਣ ਲਈ ਰਵਾਨਾ ਕਰਨ ਮੌਕੇ ਨਕਦ ਰਾਸ਼ੀ ਨਾਲ ਸ਼ੁਭਕਾਮਨਾਵਾਂ ਦੇ ਕੇ ਸਨਮਾਨਿਤ ਕਰਦੇ ਹੋਏ ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਨਾਲ ਡੀ.ਪੀ. ਈ.ਸੁਖਵੰਤ ਕੌਰ

30
1256 views
  
1 shares