ਫਰੀਦਕੋਟ ਦੇ ਭਗਤਾਂ ਨੇ ਸ੍ਰੀ ਖਾਟੂ ਸ਼ਾਮ ਧਾਮ ਵਿਖੇ ਲਗਾਇਆ ਕੜੀ ਤੇ ਚਾਵਲ ਦਾ ਲੰਗਰ...ਦੀਪ ਰਾਧੇ ਰਾਧੇ,ਦੀਪੂ ਸਿੰਗਲਾ
ਸ਼੍ਰੀ ਖਾਟੂ ਸ਼ਾਮ ਜੀ:17,ਜਨਵਰੀ(ਕੰਵਲ ਸਰਾਂ) ਅੱਜ ਸਥਾਨਕ ਸ਼੍ਰੀ ਬਾਲਾ ਜੀ ਮੰਦਰ ਸ਼੍ਰੀ ਸਾਲਾਸਰ ਧਾਮ ਤੋਂ ਫਰੀਦਕੋਟ ਦੇ ਭਗਤਾਂ ਨੇ ਸ਼੍ਰੀ ਖਾਟੂ ਸ਼ਾਮ ਧਾਮ ਨੂੰ ਬੱਸ ਰਾਹੀਂ ਰਵਾਨਾ ਹੋਏ। ਸ਼੍ਰੀ ਖਾਟੂ ਸ਼ਾਮ ਜੀ ਮਹਾਰਾਜ ਜੀ ਦਰਸ਼ਨ ਕਰਨ ਉਪਰੰਤ ਫਰੀਦਕੋਟ ਦੇ ਭਗਤਾਂ ਨੇ ਦੀਪ ਰਾਧੇ ਰਾਧੇ,ਦੀਪੂ ਸਿੰਗਲਾ ਦੀ ਅਗਵਾਈ ਵਿੱਚ ਸ਼੍ਰੀ ਖਾਟੂ ਸ਼ਾਮ ਵਿਖੇ ਹੋਟਲ ਸ਼ਾਮ ਚੌਧਰੀ ਦੇ ਨਜ਼ਦੀਕ ਕੜੀ ਤੇ ਚਾਵਲ ਦਾ ਲੰਗਰ ਲਗਾਇਆ ਗਿਆ ਜੋ ਅਟੁੱਟ ਵਰਤਾਇਆ ਗਿਆ। ਇਸ ਸ਼ੁੱਭ ਅਵਸਰ ਤੇ ਪ੍ਰਿੰਸੀਪਲ ਸ਼ੁਰੇਸ਼ ਅਰੋੜਾ,ਕੇ.ਪੀ.ਸਿੰਘ ਸਰਾਂ ਤੇ ਦੀਪ ਰਾਧੇ ਰਾਧੇ ਅਤੇ ਫਰੀਦਕੋਟ ਤੋਂ ਆਏ ਭਗਤਾਂ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਤੇ ਸ਼੍ਰੀ ਖਾਟੂ ਸ਼ਾਮ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਦੀਪੂ ਸਿੰਗਲਾ,ਦੀਪਕ ਸ਼ਰਮਾ, ਕੇ.ਪੀ.ਸਿੰਘ ਸਰਾਂ,ਪ੍ਰਿੰਸੀਪਲ ਸੁਰੇਸ਼ ਅਰੋੜਾ,ਜੀਤ ਸਿੱਧੂ,ਰੋਹਿਤ ਕਸ਼ਯਪ,ਪਰਦੀਪ ਵਿੱਜ,ਰਾਮ ਬੈਂਬੀ,ਕਰਨ ਬੀਰ ਕਸ਼ਯਪ,ਪਵਨ ਸ਼ਰਮਾ, ਰਿੰਕੂ ਸ਼ਰਮਾ,ਅਨੀਤਾ ਅਰੋੜਾ,ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਸਰਾਂ( ਰਿਟਾ.), ਮੰਜੂ ਕਸ਼ਯਪ,ਸ਼ਿਵਾਨੀ ਕਸ਼ਯਪ,ਕਰਨਬੀਰ,ਮੋਹਿਤ ਤਨੇਜਾ,ਬੱਬੂ ਅਗਰਵਾਲ,ਰਾਜ ਕੁਮਾਰ ਹਾਜਰ ਸਨ।