logo

ਆਮ ਆਦਮੀ ਪਾਰਟੀ ਨੇ ਬਣਾਇਆ ਨੀਤੂ ਕਪੂਰ ਸਿੰਗਲਾ ਨੂੰ "ਵਿਰਾਸਤ ਸੇਵਾ ਸੰਗਠਨ" ਵਿੰਗ ਦੇ ਮਾਲਵਾ ਸੈਂਟਰ ਜੋਨ ਪੰਜਾਬ ਦਾ ਸਟੇਟ ਸਕੱਤਰ...

ਫਰੀਦਕੋਟ:16,ਜਨਵਰੀ (ਕੰਵਲ ਸਰਾਂ) ਫਰੀਦਕੋਟ ਦੀ ਹੋਣਹਾਰ ਤੇ ਸਰਗਰਮ ਵਰਕਰ ਸ੍ਰੀਮਤੀ ਨੀਤੂ ਕਪੂਰ ਸਿੰਗਲਾ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਮੈਂਬਰ ਹਨ। ਪਾਰਟੀ ਨੇ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ "ਵਿਰਾਸਤ ਸੇਵਾ ਸੰਗਠਨ" ਵਿੰਗ ਦੇ ਮਾਲਵਾ ਸੈਂਟਰ ਜੋਨ ਪੰਜਾਬ ਦੇ ਸਟੇਟ ਸਕੱਤਰ ਦੇ ਅਹੁਦੇ ਤੇ ਨਿਯੁਕਤ ਕੀਤਾ ਹੈ। ਸ੍ਰੀਮਤੀ ਕਪੂਰ ਇਸ ਤੋ ਪਹਿਲਾਂ ਕਈ ਜਿੰਮੇਵਾਰ ਅਹੁਦਿਆ ਤੇ ਸੇਵਾ ਨਿਭਾ ਚੁੱਕੇ ਹਨ। ਸ੍ਰੀਮਤੀ ਕਪੂਰ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ,ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਪੰਜਾਬ ਪ੍ਰਭਾਰੀ ਮਨੀਸ਼ ਸ਼ੋਸੋਦੀਆ,ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ,ਸੂਬਾ ਪ੍ਰਧਾਨ ਅਮਨ ਅਰੋੜਾ, ਪੰਜਾਬ ਦੇ ਅਬਜਰਵਰ ਅਦਿਲ ਅਹਮਦ ਖਾਂ,ਦੀਪਕ ਚੌਹਾਨ, ਜਰਨਲ ਸਕੱਤਰ ਬਲਤੇਜ ਪੰਨੂ,ਹਲਕਾ ਵਿਧਾਇਕ ਫਰੀਦਕੋਟ ਸ, ਗੁਰਦਿੱਤ ਸਿੰਘ ਸੇਖੋਂ,ਹਲਕਾ ਵਿਧਾਇਕ ਜੈਤੋ ਅਮਲੋਕ ਸਿੰਘ, ਵਿਰਾਸਤ ਸੇਵਾ ਸੰਗਠਨ ਪੰਜਾਬ ਦੇ ਪ੍ਰਧਾਨ ਸ਼ਮਿੰਦਰ ਸਿੰਘ ਖਿੰਦਾ ਅਤੇ ਸਮੂਹ ਲੀਡਰਸ਼ਿਪ ਦਾ ਕੋਟਿ ਕੋਟਿ ਧੰਨਵਾਦ ਕਰਦਿਆ ਕਿਹਾ ਹੈ ਜਿੰਨਾਂ ਨੇ ਮੈਨੂੰ ਇਹ ਮਹੱਤਵਪੂਰਨ ਜਿੰਮੇਵਾਰੀ ਦਿੱਤੀ ਹੈ ਤੇ ਮੇਰੇ ਉੱਤੇ ਭਰੋਸਾ ਜਤਾਇਆ ਅਤੇ ਮੈਨੂੰ "ਵਿਰਾਸਤ ਸੇਵਾ ਸੰਗਠਨ" ਵਿੰਗ ਦੇ ਮਾਲਵਾ ਸੈਂਟਰ ਜੋਨ ਪੰਜਾਬ ਦੇ ਸਟੇਟ ਸਕੱਤਰ ਦੇ ਅਹੁਦੇ ਤੇ ਨਿਯੁਕਤ ਕੀਤਾ ਹੈ। ਮੈਂ ਉਹਨਾਂ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਇਹ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਪੂਰੀ ਲਗਨ ਨਾਲ ਨਿਭਾਵਾਂਗੀ ਅਤੇ ਪਾਰਟੀ ਦੀਆਂ ਉਮੀਦਾਂ ਤੇ ਖਰੀ ਉਤਰਨ ਲਈ ਸਦਾ ਯਤਨਸ਼ੀਲ ਰਹਾਂਗੀ। ਫਰੀਦਕੋਟ ਸ਼ਹਿਰ ਵਿੱਚ ਨੀਤੂ ਕਪੂਰ ਸਿੰਗਲਾ ਦੇ ਸਟੇਟ ਸਕੱਤਰ ਬਣਨ ਤੇ ਔਰਤਾਂ ਦੇ ਵਰਗ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਹੈ। ਇਸ ਮੌਕੇ ਤੇ ਰੋਟੇਰੀਅਨ ਮੰਜੂ ਸੁਖੀਜਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ,ਰੋਟੇਰੀਅਨ ਸੁਰਿੰਦਰ ਪਾਲ ਕੌਰ ਸਰਾਂ ਸੈਕਟਰੀ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ, ਤੇਜਿੰਦਰ ਪਾਲ ਕੌਰ ਕੈਸ਼ੀਅਰ ਫਰੀਦਕੋਟ ਚੈਂਪੀਅਨ, ਰੋਟੇਰੀਅਨ ਰੇਨੂ ਗਰਗ ਪ੍ਰਧਾਨ ਇੰਨਰਵੀਲ ਕਲੱਬ ਫਰੀਦਕੋਟ,ਕਵਿਤਾ ਸ਼ਰਮਾ ਸੈਕਟਰੀ ਇੰਨਰਵੀਲ ਕਲੱਬ ਫਰੀਦਕੋਟ ਅਤੇ ਡਾ.ਨਿਸ਼ੀ ਗਰਗ ਇੰਨਰਵੀਲ ਕਲੱਬ ਫਰੀਦਕੋਟ ਨੇ ਨੀਤੂ ਕਪੂਰ ਸਿੰਗਲਾ ਦੇ ਸਟੇਟ ਸਕੱਤਰ ਬਣਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਤੇ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੱਤੀਆ ਹਨ। ਇਸ ਤੋਂ ਇਲਾਵਾ ਗਗਨਦੀਪ ਸਿੰਘ ਧਾਲੀਵਾਲ ਚੈਅਰਮੈਨ ਇੰਪਰੂਵਮੈਂਟ ਟਰੱਸਟ ਫਰੀਦਕੋਟ ਨੇ ਵੀ ਨੀਤੂ ਕਪੂਰ ਸਿੰਗਲਾ ਦੇ ਸਟੇਟ ਸਕੱਤਰ ਬਣਨ ਸ਼ੁੱਭ ਕਾਮਨਾਵਾਂ ਤੇ ਵਧਾਈਆ ਦਿੱਤੀਆ ਹਨ।

67
874 views