
ਸੁਰ-ਆਂਗਨ ਵੱਲੋਂ ਸਵ: ਸੁਨੀਤਾ ਕੁਮਾਰੀ ਦੀ ਨਿੱਘੀ ਯਾਦ ਵਿੱਚ ਸੰਗੀਤਕ ਮਹਿਫ਼ਿਲ ਕਰਵਾਈ..ਪ੍ਰਿੰਸੀਪਲ ਡਾ.ਰਾਜੇਸ਼ ਮੋਹਨ
ਫਰੀਦਕੋਟ:15,ਜਨਵਰੀ (ਕੰਵਲ ਸਰਾਂ)ਸੰਗੀਤ ਨੂੰ ਸਮਰਪਿਤ ਪ੍ਰਸਿੱਧ ਸੰਸਥਾ ਸੁਰ-ਆਂਗਨ ਆਪਣੇ ਸਿਲਵਰ ਜੁਬਲੀ ਸਮਾਗਮ ਮਨਾ ਰਹੀ ਹੈ ਅਤੇ ਸੰਗੀਤ ਜਾਗਰੂਕਤਾ ਅਭਿਆਨ ਤਹਿਤ ਵੱਖ-ਵੱਖ ਸ਼ਹਿਰਾਂ ਦੀਆਂ ਸਿੱਖਿਆ ਸੰਸਥਾਵਾਂ ਤੇ ਘਰਾਂ ਵਿੱਚ ਸੰਗੀਤਕ ਪ੍ਰੋਗਰਾਮ ਕਰਵਾ ਰਹੀ ਹੈ। ਇਸੇ ਲੜੀ ਤਹਿਤ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਦੇ ਧਰਮ ਪਤਨੀ ਸਵਰਗਵਾਸੀ ਸ਼੍ਰੀਮਤੀ ਸੁਨੀਤਾ ਕੁਮਾਰੀ ਦੀ ਨਿੱਘੀ ਯਾਦ ਵਿੱਚ ਇੱਕ ਮਹਿਫਿਲ 'ਚਲੇ ਬੀ ਆਓ ਕਿ ਗੁਲਸ਼ਨ ਕਾ ਕਾਰੋਬਾਰ ਚਲੇ' ਸਜਾਈ ਗਈ। ਪ੍ਰੋਗਰਾਮ ਦਾ ਆਗਾਜ਼ ਸੰਗੀਤ ਦੀਆਂ ਦੋ ਹੋਣਹਾਰ ਵਿਦਿਆਰਥਣਾ ਨੂਰਪ੍ਰੀਤ ਤੇ ਸਿਮਰਨਪ੍ਰੀਤ ਨੇ ਡਾ.ਰਾਜੇਸ਼ ਮੋਹਨ ਨਾਲ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਉਪਰੰਤ ਸੰਗੀਤਕ ਆਗਾਜ਼ ਕਰਦੇ ਹੋਏ ਹਰਸ਼ਵਰਧਨ, ਨੂਰਪ੍ਰੀਤ ਤੇ ਸਾਥੀ ਵਿਦਿਆਰਥੀਆਂ ਵੱਲੋਂ ਸੁਰ-ਆਂਗਨ ਦੀ ਧੁਨੀ 'ਯੇ ਸੁਰ-ਆਂਗਨ ਹੈ' ਗਾਈ। ਜਿਸਦੇ ਉਪਰੰਤ ਇਹਨਾਂ ਕਲਾਕਾਰਾਂ ਵੱਲੋਂ ਹੀ ਡਾ. ਰਾਜੇਸ਼ ਮੋਹਨ ਦੀ ਸੁਰਬੱਧ ਅਤੇ ਲਿਖੀ ਹੋਈ ਰਚਨਾ 'ਮੇਰੇ ਖੁਦਾ, ਮੇਰੇ ਖੁਦਾ' ਦਾ ਗਾਇਨ ਕੀਤਾ। ਇਸ ਉਪਰੰਤ ਸਿਮਰਨ ਅਤੇ ਸੁਰ-ਆਂਗਨ ਦੀ ਟੀਮ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਉਸ ਤੋਂ ਬਾਅਦ ਪ੍ਰਿੰਸੀਪਲ ਹਰਜੀਤ ਸਿੰਘ ਵੱਲੋਂ ਡਾ. ਰਾਜੇਸ਼ ਮੋਹਨ ਦੀ ਰਚਨਾ 'ਜਿਸਕੀ ਮੰਜ਼ਿਲ ਥੀ ਜਹਾਂ ਪਰ ਵੋ ਵਹੀ ਰੁਕਤਾ ਰਹਾ' ਗਾਈ ਗਈ, ਜਿਸ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਇਸ ਉਪਰੰਤ ਸੁਰ-ਆਂਗਨ ਦੀ ਇੱਕ ਸੀਨੀਅਰ ਕਲਾਕਾਰ ਸਰਬਜੀਤ ਕੌਰ ਨੇ ਫੈਜ਼ ਅਹਿਮਦ ਫੈਜ਼ ਦੀ ਪ੍ਰਸਿੱਧ ਰਚਨਾ 'ਸ਼ਾਮ-ਏ-ਫਿਰਾਕ ਅਬ ਨਾ ਪੂਛ' ਗਾਈ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ ਜ਼ਿਲ੍ਹਾ ਫੈਮਿਲੀ ਵੈਲਫ਼ੇਅਰ ਅਫ਼ਸਰ ਡਾ. ਮਨਦੀਪ ਖੰਗੂਰਾ ਨੇ ਸ਼੍ਰੀਮਤੀ ਸੁਨੀਤਾ ਕੁਮਾਰੀ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਗੀਤਾ ਦੱਤ ਦਾ ਗੀਤ 'ਵਕਤ ਨੇ ਕੀਆ ਕਯਾ ਹਸੀਂ ਸਿਤਮ' ਪੇਸ਼ ਕਰਕੇ ਮਹਿਫ਼ਿਲ ਨੂੰ ਭਾਵੁਕ ਕਰ ਦਿੱਤਾ। ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੁਰ-ਆਂਗਨ ਵੱਲੋਂ ਜੋ ਸੰਗੀਤ ਜਾਗਰੂਕਤਾ ਮੁਹਿਮ ਚੱਲ ਰਹੀ ਹੈ, ਉਹ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹੋਵੇਗੀ। ਅੰਤ ਵਿੱਚ ਡਾ. ਰਾਜੇਸ਼ ਮੋਹਨ ਨੇ ਫੈਜ਼ ਅਹਿਮਦ ਫੈਜ਼ ਦੀ ਰਚਨਾ, ਜਿਸ ਦੇ ਨਾਮ 'ਤੇ ਮਹਿਫਿਲ ਦਾ ਉਨਵਾਨ ਰੱਖਿਆ ਗਿਆ ਸੀ ਕਿ 'ਗਲੋ ਮੇ ਰੰਗ ਭਰੇ ਬਾਦਨੋ ਬਹਾਰ ਚਲੇ ਚਲੇ ਵੀ ਆਓ ਕੇ ਗੁਲਸ਼ਨ ਕਾ ਕਾਰੋਬਾਰ ਚਲੇ' ਦਾ ਸ਼ਾਨਦਾਰ ਗਾਇਨ ਕੀਤਾ। ਇਸੇ ਦੌਰਾਨ ਇਸ ਪ੍ਰੋਗਰਾਮ ਵਿੱਚ ਬਾਲ ਕਲਾਕਾਰ ਇਬਾਦਤ ਪ੍ਰੀਤ ਨੇ ਬਾਲ ਗੀਤ 'ਲਾਲ ਟਮਾਟਰ ਬੜੇ ਮਜੇਦਾਰ' ਦਾ ਗਾਇਨ ਵੀ ਕੀਤਾ। ਮੰਚ ਸੰਚਾਲਨ ਅਤੇ ਪ੍ਰਬੰਧਕ ਦੀ ਭੂਮਿਕਾ ਸ਼੍ਰੀ ਕੁਲਵਿੰਦਰ ਕਾਮਲ ਨੇ ਅਧਿਆਪਕ ਅਤੇ ਰੰਗਕਰਮੀ ਕਲਾਕਾਰ ਨੇ ਬਾਖ਼ੂਬੀ ਨਿਭਾਈ।ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਬਾਲ-ਕਲਾਕਾਰ ਯਸ਼ਪਾਲ, ਜਸਪਾਲ, ਸੰਗੀਤਕਾਰ ਅਤੇ ਤਬਲਾ ਵਾਦਕ ਬੇਅੰਤ ਭੱਟੀ ਅਤੇ ਸ਼ਾਇਰ ਗੁਰਵਿੰਦਰ ਫ਼ਲਕ ਨੇ ਵੀ ਆਪਣੀ ਹਾਜ਼ਰੀ ਲਗਵਾਈ।