logo

ਰੋਜ ਇਨਕਲੇਵ ਦੇ ਨਵੇਂ ਸਾਲ, ਅਤੇ ਧੀਆਂ ਦੀ ਲੋਹੜੀ ਦੇ ਸਮਾਰੋਹ ਨੇ ਛੱਡੀਆਂ ਅਮਿਟ ਯਾਦਾਂ..ਭਪਿੰਦਰਪਾਲ ਸਿੰਘ, ਦਰਸ਼ਨ ਲਾਲ ਚੁੱਘ

ਫਰੀਦਕੋਟ:15,ਜਨਵਰੀ (ਕੰਵਲ ਸਰਾਂ) ਸਥਾਨਕ ਰੋਜ ਇਨਕਲੇਵ ਵੈਲਫੇਅਰ ਸੋਸਾਇਟੀ ਰਜਿਸਟਰਡ ਫਰੀਦਕੋਟ ਨੇ ਨਵੇਂ ਸਾਲ, ਧੀਆਂ ਦੀ ਲੋਹੜੀ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸਨਮਾਨਿਤ ਕਰਨ ਹਿਤ ਇੱਕ ਯਾਦਗਾਰੀ ਸਮਾਰੋਹ, ਰੋਜ ਇਨਕਲੇਵ ਦੇ ਪਾਰਕ ਵਿਖੇ ਰੋਜ ਇਨਕਲੇਵ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਭੁਪਿੰਦਰਪਾਲ ਸਿੰਘ, ਜਨਰਲ ਸਕੱਤਰ ਪ੍ਰੀਤਮ ਸਿੰਘ ਬਾਂਸਲ , ਸਰਪ੍ਰਸਤ ਤਰਸੇਮ ਕਟਾਰੀਆ ਅਤੇ ਅਮਰਦੀਪ ਸਿੰਘ ਗਰੋਵਰ ਦੀ ਸਰਪ੍ਰਸਤੀ ਹੇਠ ਕੀਤਾ।ਸਭ ਤੋਂ ਪਹਿਲਾਂ ਭੁਪਿੰਦਰਪਾਲ ਸਿੰਘ, ਪ੍ਰਧਾਨ ਰੋਜ਼ ਇਨਕਲੇਵ ਵੈਲਫੇਅਰ ਸੋਸਾਇਟੀ ਨੇ ਸਭ ਪਰਿਵਾਰਾਂ ਨੂੰ ਜੀ ਆਇਆ ਕਹਿੰਦਿਆਂ ਹੋਇਆ ਸੁਸਾਇਟੀ ਵੱਲੋਂ ਸਾਲ ਦੌਰਾਨ ਕੀਤੇ ਕੰਮਾਂ ਕਾਰਾਂ ਦਾ ਲੇਖਾ ਜੋਖਾ ਦੱਸਦਿਆਂ ਹੋਇਆ ਅਤੇ ਆਉਣ ਵਾਲੇ ਸਾਲ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰ ਨਾਲ ਦੱਸਿਆ ਅਤੇ ਸਭ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮਾਰੋਹ ਵਿੱਚ ਨਵਜੰਮੀ ਬੱਚੀ ਨਾਜ਼ ਕਟਾਰੀਆ ਬੇਟੀ ਅਸੀਸ ਕਟਾਰੀਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਸਾਲ 80 ਸਾਲਾਂ ਦੇ ਹੋਣ ਵਾਲੇ ਬਜ਼ੁਰਗ ਸ਼੍ਰੀ ਰਾਮਜੀ ਦਾਸ ਪਾਸੋਂ ਸਨਮਾਨਿਤ ਕਰਕੇ ਅਸ਼ੀਰਵਾਦ ਲਿਆ l ਇਸ ਸਮਾਰੋਹ ਵਿੱਚ ਗੁਰਤੇਜ ਸਿੰਘ ਤੇਜਾ ਭਲਵਾਨ ਨੇ ਵੀ ਸ਼ਿਰਕਤ ਕੀਤੀ l ਇਸ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਕੁਮਾਰ ਭੂਸਰੀ, ਚੰਦਨ ਕਕੜ, ਅਮਰਦੀਪ ਗਰੋਵਰ, ਇੰਜ: ਰਕੇਸ਼ ਕੰਬੋਜ, ਸੁਮੀਤ ਸੁਖੀਜਾ ਆਦਿ ਨੇ ਵਿਸ਼ੇਸ਼ ਯੋਗ ਦਾਨ ਪਾਇਆ। ਸੁਸਾਇਟੀ ਦੇ ਸੀਨੀਅਰ ਮੈਂਬਰ ਲੈਕਚਰਾਰ ਰਾਜ ਕੁਮਾਰ ਸਚਦੇਵਾ ਨੇ ਬੜੇ ਹੀ ਖੂਬਸੂਰਤ ਅਤੇ ਸ਼ਾਇਰਾਂਨਾਂ ਅੰਦਾਜ ਦੇ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਸਮਾਰੋਹ ਦੌਰਾਨ ਮੈਡਮ ਰੇਨੂ ਗਰਗ ਵੱਲੋਂ ਤਮੋਲਾ ਗੇਮ ਦਾ ਆਯੋਜਨ ਕੀਤਾ ਗਿਆ ਅਤੇ ਤਮੋਲਾ ਗੇਮ ਦੇ ਜੇਤੂ ਸਾਹਿਲ ਗਾਂਧੀ ,ਪ੍ਰੀਤੀ ਗਰਗ, ਸ਼ਿਖਾ ਅਗਰਵਾਲ, ਅਮਰਦੀਪ ਗਰੋਵਰ ਨੂੰ ਸ਼ਾਨਦਾਰ ਤੋਹਫੇ ਦੇ ਕੇ ਨਿਵਾਜਿਆ ਗਿਆ। ਮੈਡਮ ਰੇਨੂ ਗਰਗ ਨੇ ਲੋਹੜੀ ਸਬੰਧੀ ਖੂਬਸੂਰਤ ਅੰਦਾਜ਼ ਵਿੱਚ ਗੀਤ, ਟੱਪੇ ਗਾਉਂਦਿਆਂ ਹੋਇਆਂ ਆਪਣੇ ਵਿਚਾਰ ਵੀ ਸਾਂਝੇ ਕੀਤੇ।ਮੈਡਮ ਪ੍ਰੀਤੀ ਗਰਗ ,ਰਿੰਪਲ ਭੂਸਰੀ, ਮੀਨੂ ਗਰਗ ਅਤੇ ਰਚਨਾਂ ਅਗਰਵਾਲ ਨੇ ਲੋਹੜ੍ਹੀ ਨਾਲ ਸਬੰਧਿਤ ਬਹੁਤ ਹੀ ਵਧੀਆ ਦਿਲਚਸਪ, ਸਵਾਲ ਜਵਾਬਾ ਦਾ ਸਿਲਸਿਲਾ ਕਰਵਾਉਂਦਿਆਂ ਹੋਇਆਂ ਇਸ ਨੂੰ ਯਾਦਗਾਰੀ ਬਣਾਇਆ। ਸਵਾਲਾਂ ਦੇ ਜਵਾਬ ਦੇਣ ਵਾਲੇ ਜੇਤੂਆਂ ਨੂੰ ,ਤੋਹਫ਼ੇ ਦੇ ਕੇ ਸਨਮਾਨਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਸਟੇਜ ਤੇ ਰੋਜ ਇਨਕਲਾਬ ਦੇ ਬੱਚੇ ਅਤੇ ਬੱਚੀਆਂ ਨੇ ਬੜੇ ਹੀ ਖੂਬਸੂਰਤ ਡਰੈਸਾਂ ਦੇ ਵਿੱਚ ਕਲਚਰਲ ਪ੍ਰੋਗਰਾਮ ਵਿੱਚ ਭਾਗ ਲਿਆ ਤੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ। ਭਾਗੀਦਾਰ ਬੱਚੇ ਬੱਚੀਆਂ ਨੂੰ ਸ਼ਾਨਦਾਰ ਤੋਹਫੇ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੇ ਅੰਤ ਤੇ ਵਿਤ ਸਕੱਤਰ ਦਰਸ਼ਨ ਲਾਲ ਚੁੱਘ ਨੇ ਸਭ ਦਾ ਧੰਨਵਾਦ ਕਰਦਿਆਂ ਹੋਇਆਂ ਲੇਖੇ ਜੋਖਾ ਵੀ ਦੱਸਿਆ।ਇਸ ਉਪਰੰਤ ਸਭ ਮੈਂਬਰਾਂ ਨੇ ਮਿਲ ਕੇ ਲੋਹੜੀ ਪਰਚੰਡ ਕੀਤੀ ਤੇ ਡੀਜੇ ਦੀਆਂ ਧੁੰਨਾਂ ਤੇ ਰਲ ਮਿਲ ਕੇ ਨਵੇਂ ਸਾਲ ਅਤੇ ਲੋਹੜੀ ਦੀ ਖੁਸ਼ੀ ਸਾਂਝੀ ਕਰਦਿਆਂ ਹੋਇਆਂ ਗਿੱਧੇ ਭੰਗੜਾ ਦਾ ਆਨੰਦ ਮਾਣਿਆ। ਸਾਰੇ ਸਮਾਰੋਹ ਦੌਰਾਨ ਸਨੈਕਸ, ਕਾਫੀ ਅਤੇ ਸੂਪ ਦਾ ਸਿਲਸਿਲਾ ਜਾਰੀ ਰਿਹਾ ਅਖੀਰ ਤੇ ਸਭ ਨੇ ਰਲ ਮਿਲ ਕੇ ਖਾਣੇ ਦੀ ਵੀ ਸਾਂਝ ਪਾਈ।
ਇਸ ਸਮਾਰੋਹ ਦੀ ਰੌਣਕ ਵਧਾਉਣ ਲਈ ਬਿਸ਼ਨ ਕੁਮਾਰ ਅਰੋੜਾ, ਸੁਭਾਸ਼ ਚਾਵਲਾ, ਐਡਵੋਕੇਟ ਜਗਦੇਵ ਤੇਰੀਆ, ਬਲਦੇਵ ਤੇਰੀਆ, ਤਰਸੇਮ ਚੁੱਘ ,ਕ੍ਰਿਸ਼ਨ ਮੌਰੀਆ,ਸਰਬਜੀਤ ਲੱਕੀ, ਧਰਮਵੀਰ ਕਟਾਰੀਆ, ਸੁਖਦੇਵ ਰਾਜ ਮੋਂਗਾ , ਅੰਮ੍ਰਿਤ ਨਾਰੰਗ , ਗੌਰਵ ਰਹੇਜਾ, ਰਵਿੰਦਰ ਅਗਰਵਾਲ, ਰਾਜੂ ਢੁਡੀ, ਇੰਦਰਜੀਤ ਪਾਲੀ ਓਬਰਾਏ, ਪ੍ਰਿੰਸੀਪਲ ਰਮੇਸ਼ ਭਾਰਤੀ ,ਡਾਕਟਰ ਗੁਰਿੰਦਰ ਮੋਹਨ ਸਿੰਘ ,ਜਤਿੰਦਰ ਸ਼ਰਮਾ, ਅਸ਼ੋਕ ਵਧਵਾ ,ਵਿਕਾਸ ਮੌਂਗਾ, ਇੰਜ :ਮੋਹਨ ਲਾਲ ਜੇ ਈ ਦੇ ਪਰਿਵਾਰਾਂ ਤੋਂ ਇਲਾਵਾ ਰੋਜ਼ ਇਨਕਲੇਵ ਦੇ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਨੇ ਸਿਰਕਤ ਕਰਕੇ ਰੌਣਕ ਵਿੱਚ ਵਾਧਾ ਕੀਤਾ।

14
956 views