
ਨਗਰ ਕੌਂਸਲ ਫਰੀਦਕੋਟ ਵਿੱਚ ਵੱਡਾ ਵਿੱਤੀ ਘੋਟਾਲਾ ਸ਼ੱਕ ਦੇ ਘੇਰੇ ’ਚ — ਅਰਸ਼ ਸੱਚਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਉੱਚ ਪੱਧਰੀ ਜਾਂਚ ਦੀ ਮੰਗ
ਫਰੀਦਕੋਟ:13.01.26(ਨਾਇਬ ਰਾਜ)
ਫਰੀਦਕੋਟ ਨਗਰ ਕੌਂਸਲ ਵਿੱਚ ਚੱਲ ਰਹੀਆਂ ਗੰਭੀਰ ਵਿੱਤੀ ਘੋਟਾਲਾ , ਆਮਦਨ ਨੂੰ ਜਾਨਬੂਝ ਕੇ ਦਬਾਉਣ ਅਤੇ ਸਰਕਾਰੀ ਸੰਪਤੀ ਦੇ ਸੰਭਾਵਿਤ ਦੁਰਪਯੋਗ ਨੂੰ ਲੈ ਕੇ ਅਰਸ਼ ਸੱਚਰ — ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਫਰੀਦਕੋਟ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਕ ਵਿਸਥਾਰਪੂਰਕ ਜਨਹਿਤ ਸ਼ਿਕਾਇਤ ਭੇਜੀ ਗਈ ਹੈ।
ਅਰਸ਼ ਸੱਚਰ ਨੇ ਦੋਸ਼ ਲਗਾਇਆ ਹੈ ਕਿ ਨਗਰ ਕੌਂਸਲ ਦੇ ਕੁਝ ਅਧਿਕਾਰੀ ਕਥਿਤ ਤੌਰ ’ਤੇ ਕੁਝ ਬਾਹਰੀ ਅਤੇ ਰਾਜਨੀਤਿਕ ਤੱਤਾਂ ਨਾਲ ਮਿਲ ਕੇ ਨਗਰ ਕੌਂਸਲ ਦੀ ਆਮਦਨ ਪ੍ਰਣਾਲੀ ਨੂੰ ਜਾਨਬੂਝ ਕੇ ਕਮਜ਼ੋਰ ਕਰ ਰਹੇ ਹਨ, ਜਿਸ ਕਾਰਨ ਨਗਰ ਕੌਂਸਲ ਨੂੰ ਕ੍ਰਿਤ੍ਰਿਮ ਤੌਰ ’ਤੇ “ਵਿੱਤੀ ਤੰਗੀ” ਵਿੱਚ ਦਿਖਾਇਆ ਜਾ ਰਿਹਾ ਹੈ ਅਤੇ ਸਰਕਾਰੀ ਖ਼ਜ਼ਾਨੇ ਨੂੰ ਲਗਾਤਾਰ ਨੁਕਸਾਨ ਪਹੁੰਚ ਰਿਹਾ ਹੈ।
ਮੁੱਖ ਦੋਸ਼ ਅਤੇ ਗੰਭੀਰ ਮੁੱਦੇ ਅਰਸ਼ ਸੱਚਰ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਦੁਕਾਨਾਂ ਤੋਂ ਕਈ ਮਹੀਨਿਆਂ ਤੋਂ ਕਿਰਾਇਆ ਢੰਗ ਨਾਲ ਇਕੱਠਾ ਨਹੀਂ ਕੀਤਾ ਜਾ ਰਿਹਾ। ਡਿਫਾਲਟਰਾਂ ਖ਼ਿਲਾਫ਼ ਨਾ ਜੁਰਮਾਨੇ, ਨਾ ਕਾਨੂੰਨੀ ਕਾਰਵਾਈ — ਜੋ ਸਿੱਧੀ ਵਿੱਤੀ ਲਾਪਰਵਾਹੀ ਜਾਂ ਸਾਂਝੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ , ਜਨਤਾ ਵਿਚ ਗੰਭੀਰ ਚਿੰਤਾ ਹੈ ਕਿ ਨਗਰ ਕੌਂਸਲ ਦੀਆਂ ਦੁਕਾਨਾਂ ਨੂੰ ਵੇਚਣ ਜਾਂ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਰਕਾਰੀ ਸੰਪਤੀ ਦੀ ਲੁੱਟ ਹੈ, ਕੂੜਾ ਇਕੱਠਾ ਕਰਨ ਦੀ ਫੀਸ ਦੀ ਵਸੂਲੀ ਅਤੇ ਜਮ੍ਹਾਂ ਪ੍ਰਣਾਲੀ ’ਚ ਕੋਈ ਪਾਰਦਰਸ਼ਤਾ ਨਹੀਂ , ਘਰ ਟੈਕਸ ਅਤੇ ਹੋਰ ਨਗਰ ਟੈਕਸਾਂ ਦੀ ਵਸੂਲੀ ਵਿੱਚ ਭਾਰੀ ਅਣਦੇਖੀ ਹੋ ਰਹੀ ਹੈ, ਨਵੇਂ ਘਰ ਦਰਜ ਨਹੀਂ ਹੋ ਰਹੇ, ਪੁਰਾਣੇ ਬਕਾਏਦਾਰਾਂ ਖ਼ਿਲਾਫ਼ ਕੋਈ ਵੱਡੀ ਮੁਹਿੰਮ ਨਹੀਂ ਉਨ੍ਹਾਂ ਕਿਹਾ ਕਿ ਜਦੋਂ ਦੁਕਾਨ ਕਿਰਾਇਆ, ਘਰ ਟੈਕਸ ਅਤੇ ਯੂਜ਼ਰ ਚਾਰਜ — ਤਿੰਨੇ ਇਕੱਠੇ ਫੇਲ ਹੋ ਜਾਣ, ਤਾਂ ਇਹ ਸਿਰਫ਼ ਲਾਪਰਵਾਹੀ ਨਹੀਂ, ਬਲਕਿ ਸੰਯੋਜਿਤ ਵਿੱਤੀ ਤਬਾਹੀ ਦਾ ਮਾਮਲਾ ਬਣਦਾ ਹੈ।
ਉੱਚ ਪੱਧਰੀ ਜਾਂਚ ਦੀ ਮੰਗ ਅਰਸ਼ ਸੱਚਰ ਨੇ ਮੰਗ ਕੀਤੀ ਹੈ ਕਿ 48 ਘੰਟਿਆਂ ਅੰਦਰ ਉੱਚ ਪੱਧਰੀ ਟੀਮ ਦੁਆਰਾ ਤੁਰੰਤ ਪ੍ਰਾਰੰਭਿਕ ਜਾਂਚ ਸ਼ੁਰੂ ਕੀਤੀ ਜਾਵੇ , ਪਿਛਲੇ ਘੱਟੋ-ਘੱਟ 3 ਮਹੀਨਿਆਂ ਦੀ ਖ਼ਾਸ ਵਿੱਤੀ ਆਡਿਟ ਕਰਵਾਈ ਜਾਵੇ , ਨਗਰ ਸੰਪਤੀਆਂ ਨਾਲ ਸੰਬੰਧਤ ਸਾਰੇ ਰਿਕਾਰਡ ਤੁਰੰਤ ਕਬਜ਼ੇ ’ਚ ਲਏ ਜਾਣ , ਦੋਸ਼ੀ ਅਧਿਕਾਰੀਆਂ, ਏਜੰਸੀਆਂ ਜਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ , ਨਗਰ ਕੌਂਸਲ ਲਈ ਪੂਰੀ ਤਰ੍ਹਾਂ ਆਨਲਾਈਨ, ਸਰਕਾਰੀ ਨਿਗਰਾਨੀ ਹੇਠ ਪਾਰਦਰਸ਼ੀ ਰੈਵਿਨਿਊ ਸਿਸਟਮ ਲਾਗੂ ਕੀਤਾ ਜਾਵੇ
ਅਰਸ਼ ਸੱਚਰ ਨੇ ਕਿਹਾ ਇਹ ਸਿਰਫ਼ ਪੈਸਿਆਂ ਦਾ ਮਸਲਾ ਨਹੀਂ, ਇਹ ਫਰੀਦਕੋਟ ਦੀ ਸਰਕਾਰੀ ਸੰਪਤੀ, ਸੰਸਥਾਵਾਂ ਦੀ ਸਾਖ ਅਤੇ ਲੋਕਾਂ ਦੇ ਭਰੋਸੇ ਦਾ ਮਸਲਾ ਹੈ। ਜੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਸਬੂਤ ਮਿਟਾਏ ਜਾ ਸਕਦੇ ਹਨ। ਮੈਂ ਇਹ ਮਾਮਲਾ ਪੂਰੀ ਤਰ੍ਹਾਂ ਜਨਹਿਤ ਵਿੱਚ ਉਠਾਇਆ ਹੈ।