logo

ਬਾਜਵਾ ਦੀ ਇੰਟਰਵਿਊ

ਸ੍ਰ ਪ੍ਰਤਾਪ ਸਿੰਘ ਬਾਜਵਾ ਦੀ ਇੰਟਰਵਿਊ ਪੰਜਾਬੀ ਦੇ ਇੱਕ ਚੈੱਨਲ ਤੇ ਵੇਖੀ, ਇੰਟਰਵਿਊ ਦੱਸਦੀ ਹੈ ਕਿ ਇੱਕ ਨੇਤਾ ਨੂੰ ਬੋਲਣਾ ਕੀ ਚਾਹੀਦਾ ਤੇ ਕਿੰਨਾ ਕੁ ਬੋਲਣਾ ਚਾਹੀਦਾ। ਹਰ ਵਿਸ਼ੇ ਤੇ ਗੱਲ ਰੱਖੀ ਤੇ ਘਿਰਦੇ ਹੋਏ ਕਿਤੇ ਵੀ ਨਜ਼ਰ ਨਹੀਂ ਆਏ ਤੇ ਨਾ ਹੀ ਪੱਤਰਕਾਰ ਨੂੰ ਭਵਿੱਖ ਵਿੱਚ ਚਟਖਾਰੇ ਲੈਣ ਲਈ ਕੋਈ ਗੁੰਜਾਇਸ਼ ਛੱਡੀ। ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਵੀ ਕੀਤੀ ਤੇ ਲੋੜੀਂਦੀ ਸਿਫ਼ਤ ਵੀ ਕੀਤੀ। ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਾਂਗਰਸ ਇੰਚਾਰਜ ਤੇ ਛੱਡ ਗੱਲ ਨੂੰ ਵਿਵਾਦ ਵਿੱਚ ਨਹੀਂ ਪਾਇਆ। ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਹੋਈ ਸ਼ਰਮਨਾਕ ਹਾਰ ਲਈ ਬਚਣ ਦੇ ਯਤਨ ਨਾਲੋਂ ਤਰੀਕੇ ਨਾਲ ਸਮੂਹਿਕ ਜਿੰਮੇਵਾਰੀ ਲਈ। 70 ਸੀਟਾਂ ਨਵੇਂ ਉਮੀਦਵਾਰਾਂ ਨੂੰ ਦੇਣ ਦੀ ਗੱਲ ਤੇ ਟਿੱਕਟਾਂ ਲਈ ਜਿੱਤ ਨੂੰ ਪੈਮਾਨਾ ਬਣਾਇਆ। ਮੌਜੂਦਾ ਸਰਕਾਰ ਤੇ ਤਿੱਖੇ ਹਮਲੇ, ਕਨੂੰਨ ਵਿਵਸਥਾ ਤੇ ਪੰਜਾਬ ਦੀ ਗੱਲ ਬੇਬਾਕੀ ਨਾਲ ਕੀਤੀ। ਮੁੱਖ ਮੰਤਰੀ ਬਣਨ ਦੇ ਸਵਾਲ ਤੇ ਖਵਾਹਿਸ਼ ਨੂੰ ਦਬਾਉਣ ਦੀ ਜਗ੍ਹਾ ਜਿੰਮੇਵਾਰੀ ਕਬੂਲਣ ਲਈ ਤਿਆਰ ਰਹਿਣ ਦਾ ਸੰਤੁਲਿਤ ਜੁਆਬ ਸ਼ਾਇਦ ਉਨ੍ਹਾਂ ਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦਾ ਨਜ਼ਰ ਆਉਂਦਾ ਹੈ। ਪੂਰੀ ਇੰਟਰਵਿਊ, ਸ਼ਬਦਾਂ, ਸੰਜਮ ਤੇ ਸੰਤੁਲਨ ਦਾ ਇੱਕ ਬੇਹਤਰੀਨ ਨਮੂਨਾ ਮਹਿਸੂਸ ਹੁੰਦੀ ਹੈ। ਸ੍ਰ ਬਾਜਵਾ ਦੀ ਇਹ ਇੰਟਰਵਿਊ ਸਿਆਸੀ ਪਰਪੱਕਤਾ ਦੀ ਵਧੀਆ ਮਿਸਾਲ ਲੱਗੀ !! ਅਗਰ ਉਹ ਭਵਿੱਖ ਦੇ ਮੁੱਖ ਮੰਤਰੀ ਦੇ ਚੇਹਰੇ ਵਜੋਂ ਉੱਭਰਦੇ ਹਨ ਤਾਂ ਕੋਈ ਮਾੜੀ ਚੋਣ ਨਹੀਂ ਹੋਏਗੀ !!

0
218 views