logo

ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਆਪਣਾ ਘਰ ਆਸ਼ਰਮ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਲਈ ਲੰਗਰ ਲਗਾਇਆ


ਫ਼ਰੀਦਕੋਟ, 12 ਜਨਵਰੀ ( ਨਾਇਬ ਰਾਜ )-

ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਕਲੱਬ ਦੇ ਸਕੱਤਰ ਐਡਵੋਕੇਟ ਦਿਲਦੀਪ ਸਿੰਘ ਪਟੇਲ ਵੱਲੋਂ ਆਪਣੇ ਸਵਰਗੀ ਪਿਤਾ ਨਰਿੰਦਰਪਾਲ ਸਿੰਘ ਪਟੇਲ ਦੀ ਬਰਸੀ ਮੌਕੇ ਵਿਸ਼ੇਸ਼ ਲੋੜਾਂ ਵਾਲੇ, ਬੇਸਹਾਰਾ ਵਿਅਕਤੀਆਂ ਦੇ ‘ਆਪਣਾ ਘਰ ਆਸ਼ਰਮ’ ਗੀਤਾ ਭਵਨ ਫ਼ਰੀਦਕੋਟ ਵਿਖੇ ਲੰਗਰ ਸੇਵਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਵਿਅਕਤੀ, ਜਿਨ੍ਹਾਂ ਨੂੰ ਆਸ਼ਰਮ ਵੱਲੋਂ ਪ੍ਰਭੂ ਜੀ ਕਹਿ ਕੇ ਸਤਿਕਾਰਿਆ ਜਾਂਦਾ ਹੈ, ਨੂੰ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਰਾਤ ਦਾ ਭੋਜਨ ਅਤੇ ਰਾਤ ਸਮੇਂ ਦੁੱਧ ਦੀ ਸੇਵਾ ਕੀਤੀ ਗਈ। ਇਸ ਮੌਕੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਨੇ ਕਿਹਾ ਕਲੱਬ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਲੱਬ ਮੈਂਬਰਾਂ ਦੇ ਖੁਸ਼ੀ ਦੇ ਦਿਨ, ਬੁਜ਼ਰਗਾਂ ਦੀ ਯਾਦ ਦੇ ਸਮਾਗਮ ਮੌਕੇ ਫ਼ਜ਼ੂਲ ਖਰਚੀ ਨਾ ਕਰਕੇ, ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਲੋਕਾਂ ਦੀ ਸੇਵਾ ਕਰਕੇ ਮਨਾਏ ਜਾਣ। ਅੱਜ ਇਸੇ ਸੋਚ ਤਹਿਤ ਇਹ ਲੰਗਰ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਕਲੱਬ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਧਿੰਗੜਾ, ਹਰਿੰਦਰ ਦੂਆ, ਡਾ.ਵਿਕਾਸ ਜਿੰਦਲ, ਡਾ.ਪ੍ਰਵੀਨ ਗੁਪਤਾ, ਜਨਿੰਦਰ ਜੈਨ, ਜਗਜੀਤ ਧਿੰਗੜਾ,ਬਲਦੇਵ ਤੇਰੀਆ, ਬੇਟਾ ਕਵਨਦੀਪ ਸਿੰਘ ਪਟੇਲ, ਸ਼੍ਰੀਮਤੀ ਰਾਜ ਰਾਣੀ ਪਟੇਲ ਨੇ ਹੱਥੀ ਸੇਵਾ ਕੀਤੀ। ਇਸ ਮੌਕੇ ਆਸ਼ਰਮ ਦੇ ਪ੍ਰਬੰਧਕ ਕੇਵਲ ਕਿ੍ਰਸ਼ਨ ਕਟਾਰੀਆ ਨੇ ਦੱਸਿਆ ਕਿ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਮੈਂਬਰਾਂ ਅਕਸਰ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੇਸਹਾਰਾ ਵਿਅਕਤੀਆਂ ਦੀ ਸੇਵਾ ਕਰਦੇ ਹਨ। ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਅਤੇ ਪਟੇਲ ਪ੍ਰੀਵਾਰ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ।

21
323 views