ਮੁਕਤਸਰ ਸਾਹਿਬ ਦੀ ਮਾਘੀ ਨੂੰ ਲੈ ਕੇ ਵਾਰਿਸ ਪੰਜਾਬ ਦੇ ਪਾਰਟੀ ਨੇ ਖਿੱਚੀ ਤਿਆਰੀ ਵੱਡਾ ਇਕੱਠ ਜੁਟਾਉਣ ਲਈ ਸਮੂਹ ਜਥੇਬੰਦੀ ਹੋਈ ਪੱਬਾਂ ਭਾਰ
ਹਰਦੇਵ ਸਿੰਘ ਪੰਨੂ (ਮੋਗਾ) ਹਰ ਸਾਲ ਦੀ ਤਰ੍ਹਾਂ 40 ਮੁਕਤਿਆ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਅਤੇ ਸਿਆਸੀ ਪਾਰਟੀਆਂ ਆਪ ਕਾਂਗਰਸ ਅਕਾਲੀ ਭਾਜਪਾ ਆਦਿ ਪਾਰਟੀਆ ਇਸ ਜੋੜ ਮੇਲੇ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੀਆਂ ਇਸ ਮੌਕੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਪਣੀ ਆਪਣੀ ਕਾਨਫਰੰਸ ਚ ਵੱਡਾ ਇਕੱਠ ਜੁਟਾਉਣ ਵਾਸਤੇ ਪੱਬਾਂ ਭਾਰ ਹੋਈਆਂ ਹਨ ਉਥੇ ਪਿਛਲੇ ਸਮੇਂ ਤੋਂ ਡਿਬਰੂਗੜ੍ਹ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਨਿਯੁਕਤ ਕੀਤੀ ਸਿਆਸੀ ਪਾਰਟੀ ਵਾਰਿਸ ਪੰਜਾਬ ਦੇ ਵਲੋਂ ਵੱਡਾ ਇਕੱਠ ਕਰਨ ਦੀ ਸੰਭਾਵਨਾ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਵੱਖ ਵੱਖ ਹਲਕਿਆਂ ਦੇ ਇੰਨਚਾਰਜ ਅਤੇ ਸਮੂਹ ਜਥੇਬੰਦੀ ਢਾਂਚੇ ਦੇ ਆਗੂਆ ਸਾਹਿਬਾਨ ਦੀਆ ਡਿਊਟੀਆ ਲਗਾਈਆਂ ਗਈਆ ਉਧਰ ਸਰਬਜੀਤ ਸਿੰਘ ਖਾਲਸਾ ਐਮ ਪੀ ਫਰੀਦਕੋਟ ਨੇ ਦੱਸਿਆ ਕਿ ਇਸ ਮਾਘੀ ਮੌਕੇ ਵਾਰਿਸ ਪੰਜਾਬ ਦੇ ਪਾਰਟੀ ਦੀ ਕਾਨਫਰੰਸ ਵਿੱਚ ਗੁਰੂ ਘਰ ਦਰਸ਼ਨ ਅਤੇ ਲੱਖਾ ਲੋਕਾ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ