ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਲਈ ਪੰਜਾਬ ਚ ਰੈਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ
ਹਰਦੇਵ ਸਿੰਘ ਪੰਨੂ (ਮੋਗਾ) ਮੌਸਮ ਵਿਭਾਗ ਨੇ ਪੰਜਾਬ ਚ ਵੱਧ ਰਹੀ ਠੰਢ ਕਾਰਨ ਅਗਲੇ ਕੁਝ ਦਿਨਾਂ ਲਈ ਚ ਪੰਜਾਬ ਰੈਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਜੇ 1-2 ਦਿਨਾ ਤੱਕ ਸੂਰਜ ਨਹੀ ਚਮਕਦਾ ਤਾ ਪੰਜਾਬ ਵਿੱਚ ਠੰਢ ਦੀ ਸਥਿਤੀ ਹੋਰ ਵਿਗੜ ਸਕਦੀ ਹੈ ਅਤੇ ਧੁੰਦ ਹੋਰ ਵੱਧ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਤਾਪਮਾਨ ਦੀ ਗੱਲ ਕਰੀਏ ਤਾ ਪੰਜਾਬ ਚ ਜ਼ਿਆਦਾ ਸੰਘਣੀ ਧੁੰਦ ਪੈਣ ਕਾਰਨ ਲਗਾਤਾਰ ਗਿਰਾਵਟ ਆ ਰਿਹਾ ਹੈ ਪੰਜਾਬ ਦੇ ਕਈ ਜ਼ਿਲਿਆਂ ਨੂੰ ਲੈ ਕੇ ਰੈਡ ਅਲਰਟ ਕੀਤਾ ਹੋਇਆ ਹੈ ਮੌਸਮ ਵਿਭਾਗ ਨੇ ਇਹ ਵੀ ਕਿਹਾ ਅਗਲੇ ਕੁਝ ਦਿਨਾ ਲਈ ਮੌਸਮ ਕਰਕੇ ਬਾਹਰ ਜਾਣ ਜਾ ਸਫ਼ਰ ਨੂੰ ਲੈ ਕੇ ਜਾ ਲੋਹੜੀ ਪਤੰਗਬਾਜ਼ੀ ਬੱਚਿਆਂ ਦੀ ਖੇਡ ਨੂੰ ਵੇਖਦਿਆ ਹੋਇਆ ਆਪਣੇ ਬੱਚਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ