logo

ਸ੍ਰੀ ਅਕਾਲ ਤਖਤ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ.... ਗ੍ਰੰਥੀ ਸਭਾ

ਮੌਜੂਦਾ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜਾਬ ਸਰਕਾਰ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਚੁੱਕੀਆਂ ਹਨ ਇਕ ਨਜ਼ਰੀਏ ਨਾਲ ਦੇਖੀਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬਾਨ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੋਵੇਂ ਅਹੁਦੇ ਬਰਕਰਾਰ ਰਹਿਣਗੇ ਪ੍ਰੰਤੂ ਅਹੁਦਿਆਂ ਉੱਪਰ ਕੰਮ ਕਰਨ ਵਾਲੇ ਵਿਅਕਤੀ ਹਮੇਸ਼ਾ ਬਦਲਦੇ ਰਹਿਣਗੇ, ਦੁੱਖ ਵਾਲੀ ਗੱਲ ਹੈ ਕਿ ਅੱਜ ਸੋਸ਼ਲ ਮੀਡੀਆ ਉੱਪਰ ਕੋਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਦੇ ਹੱਕ ਵਿੱਚ ਪੋਸਟਾਂ ਪਾ ਰਿਹਾ ਹੈ ਅਤੇ ਕੋਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਬਾਰੇ ਵਿੱਚ ਪੋਸਟਾਂ ਪਾ ਰਿਹਾ ਹੈ ਦੇਖਿਆ ਜਾਵੇ ਤਾਂ ਇਸ ਗੱਲ ਵਿੱਚ ਕਿਸੇ ਆਮ ਸਿੱਖ ਦਾ ਕੀ ਰੋਲ ਹੈ ਇਕ ਆਮ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਅਤੇ ਉਨਾਂ ਉੱਪਰ ਸੇਵਾ ਨਿਭਾਉਣ ਵਾਲੇ ਜਥੇਦਾਰ ਸਾਹਿਬਾਨਾਂ ਨੂੰ ਸਤਿਕਾਰ ਕਰਦਾ ਹੈ ਅਤੇ ਦਿਲ ਦੇ ਵਿੱਚ ਸ਼ਰਧਾ ਭਾਵਨਾ ਰੱਖਦਾ ਹੈ ਸਰਕਾਰ ਦਾ ਕੋਈ ਵੀ ਕੰਮ ਮੁੱਖ ਮੰਤਰੀ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਮੌਕੇ ਦੋਵੇਂ ਹੀ ਅਹੁਦੇ ਆਪਸ ਵਿੱਚ ਟਕਰਾ ਵਾਲੀ ਸਥਿਤੀ ਬਣਾ ਕੇ ਬੈਠੇ ਹਨ ਜਿਸ ਨਾਲ ਆਮ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਹੀ ਠੇਸ ਪਹੁੰਚਦੀ ਹੈ ਅਸੀਂ ਸਮੂਹ ਗ੍ਰੰਥੀ ਸਿੰਘ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਨਿਜੀ ਹਿੱਤਾਂ ਤੋਂ ਉੱਪਰ ਉੱਠ ਕੇ ਸੋਸ਼ਲ ਮੀਡੀਆ ਉੱਪਰ ਪੋਸਟਾਂ ਪਾਉਣ ਵਾਲੇ ਸਮਰਥਕਾਂ ਨੂੰ ਬੇਨਤੀ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਉਸ ਉੱਪਰ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਨਾਮ ਸਤਿਕਾਰ ਨਾਲ ਲਿਆ ਜਾਵੇ ਕੋਈ ਵੀ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਆਪਣੀ ਮਰਜ਼ੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਮਰਜ਼ੀ ਨਾਲ ਸੇਵਾ ਨਹੀਂ ਨਿਭਾ ਸਕਦਾ ਅਗਰ ਉਸ ਪਰਮੇਸ਼ਰ ਦੀ ਮਰਜ਼ੀ ਹੋਵੇਗੀ ਅਤੇ ਕਿੰਨੀ ਦੇਰ ਹੋਵੇਗੀ ਉਨੀ ਦੇਰ ਤੱਕ ਹੀ ਉਹ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਨਿਭਾ ਸਕਦਾ ਹੈ ਕਿੰਨੇ ਜਥੇਦਾਰ ਸਾਹਿਬਾਨ ਹੁਣ ਤੱਕ ਆਏ ਅਤੇ ਕਿੰਨੇ ਗਏ ਬਾਦਲ ਹਕੂਮਤ ਤੋਂ ਪਹਿਲਾਂ ਵੀ ਜਥੇਦਾਰ ਸਾਹਿਬਾਨ ਤਖਤ ਸਾਹਿਬਾਨਾਂ ਦੀ ਸੇਵਾ ਨਿਭਾਉਂਦੇ ਆ ਰਹੇ ਹਨ ਅਤੇ ਸਮੇਂ ਸਮੇਂ ਸਿਰ ਸੇਵਾ ਮੁਕਤ ਹੁੰਦੇ ਆ ਰਹੇ ਹਨ ਸੋ ਸੋਸ਼ਲ ਮੀਡੀਆ ਅਤੇ ਦੋਵਾਂ ਤਰਾਂ ਦੇ ਸਮਰਥਕਾਂ ਨੂੰ ਬੇਨਤੀ ਹੈ ਕਿ ਬੇਲੋੜੀਆਂ ਪੋਸਟਾਂ ਕਰਕੇ ਰਾਜਨੀਤਿਕ ਪਾਰਟੀਆਂ ਤੋਂ ਦੂਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਨਾ ਪਹੁੰਚਾਈ ਜਾਵੇ ਅਸੀਂ ਲੋਕ ਆਪਣੇ ਟੀਆਰਪੀ ਜਾਂ ਆਪਣੀ ਮਸ਼ਹੂਰੀ ਲਈ ਤਰਾਂ ਤਰਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਉੱਪਰ ਪਾ ਕੇ ਸਿੱਖ ਪਰੰਪਰਾਵਾਂ ਦੀ ਬਦਨਾਮੀ ਕਰ ਰਹੇ ਹਾਂ ਜਿੱਥੋਂ ਤੱਕ ਮੁੱਖ ਮੰਤਰੀ ਸਰਦਾਰ ਮਾਨ ਜੀ ਦਾ ਸਵਾਲ ਹੈ ਉਹਨਾਂ ਦਾ ਮਨ ਕਰਦਾ ਹੈ ਉਹ ਅਕਾਲ ਤਖਤ ਸਾਹਿਬ ਨੂੰ ਮੰਨਣ ਨਹੀਂ ਮਨ ਕਰਦਾ ਨਾ ਮੰਨਣ ਦਿਲ ਕਰਦਾ ਹੈ ਸਕੱਤਰੇਤ ਵਿਖੇ ਪੇਸ਼ ਹੋਣ ਨਹੀਂ ਦਿਲ ਕਰਦਾ ਨਾ ਹੋਣ

0
13 views