logo

ਮਾਘੀ ਤੇ ਸ. ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਦੂਜਾ ਵਿਸ਼ਾਲ ਖੂਨਦਾਨ ਕੈਂਪ ਬਾਵਾ ਮੋਟਰ ਨੇੜੇ ਬੱਸ ਸਟੈਂਡ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ 14 ਜਨਵਰੀ ਨੂੰ..

ਮਾਘੀ ਤੇ ਸ. ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਦੂਜਾ ਵਿਸ਼ਾਲ ਖੂਨਦਾਨ ਕੈਂਪ ਬਾਵਾ ਮੋਟਰ ਨੇੜੇ ਬੱਸ ਸਟੈਂਡ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ 14 ਜਨਵਰੀ ਨੂੰ... ਗੁਰਜੀਤ ਸਿੰਘ ਹੈਰੀ ਢਿੱਲੋਂ
ਫਰੀਦਕੋਟ:11,ਜਨਵਰੀ (ਨਾਇਬ ਰਾਜ)

ਮੇਲਾ ਮਾਘੀ ਦੇ ਪਵਿੱਤਰ ਤਿਉਹਾਰ ਤੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਇੱਕ ਵਿਸ਼ਾਲ ਖੂਨਦਾਨ ਕੈਂਪ 14 ਜਨਵਰੀ ਦਿਨ ਬੁੱਧਵਾਰ ਨੂੰ ਸ. ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਬਾਵਾ ਮੋਟਰ ਨੇੜੇ ਬੱਸ ਸਟੈਂਡ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਖੂਨਦਾਨ ਕਰਨ ਵਾਲਿਆ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਕੈਂਪ ਨੂੰ ਵਿਸ਼ੇਸ਼ ਸਹਿਯੋਗ ਦੇਣ ਵਾਲਿਆ ਵਿੱਚ ਪ੍ਰੋਫੈਸਰ ਮੋਹਨ ਸਿੰਘ, ਡਾ.ਨਿਤਨੇਮ ਸਿੰਘ, ਕੈਪਟਨ ਧਰਮ ਸਿੰਘ ਗਿੱਲ ਮੁੱਖ ਸੇਵਾਦਾਰ ਗੁਰਦੁਆਰਾ ਮਾਤਾ ਖੀਵੀ ਜੀ,ਸੰਨੀ ਬਾਵਾ(ਬਾਵਾ ਮੋਟਰਜ਼),ਡਾ.ਰਾਕੇਸ਼ ਮਹਿਤਾ ਸਟੇਟ ਕੈਸ਼ੀਅਰ MPAP,ਡਾ.ਕੁਲਦੀਪ ਸਿੰਘ ਕੈਲਾਸ਼ ਪ੍ਰਧਾਨ MPAP ਬਲਾਕ ਘੁੱਲ ਖੁਰਦ, ਸ. ਸਵਨਜੀਤ ਸਿੰਘ ਪ੍ਰਧਾਨ ਲੋਕ ਭਲਾਈ ਆਰਮੀ ਗਰੁੱਪ ਅਤੇ ਮਨਪ੍ਰੀਤ ਸਿੰਘ ਲੂੰਬਾ ਆਰਟ ਆਫ ਲਿਵਿੰਗ ਹਨ। ਇਹ ਕੈਂਪ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਲਗਾਇਆ ਜਾਣਾ ਹੈ। ਇਸ ਕੈਂਪ ਸਬੰਧੀ ਸਾਰੇ ਜਾਣਕਾਰੀ ਹੈਰੀ ਢਿੱਲੋਂ ਵੱਲੋਂ ਸਾਂਝੀ ਕੀਤੀ ਗਈ ਹੈ।

2
70 views