logo

ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ.) ਫਰੀਦਕੋਟ ਨੇ ਨਵਾਂ ਸਾਲ ਆਗਮਨ ਅਤੇ ਲੋਹੜੀ ਦਾ ਤਿਉਹਾਰ ਸ਼ਾਨੋ-ਸ਼ੌਕਤ ਨਾਲ ਮਨਾਇਆ...ਪ੍ਰਿੰਸੀਪਲ ਸੇਵਾ ਸਿੰਘ ਚਾਵਲਾ

ਫਰੀਦਕੋਟ:11,ਜਨਵਰੀ ( ਕੰਵਲ ਸਰਾਂ) ਅੱਜ ਇੱਥੇ ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਨਵੇਂ ਸਾਲ ਦੇ ਆਗਮਨ ਅਤੇ ਲੋਹੜੀ ਤੇ ਕੀਤਾ ਗਿਆ। ਇਹ ਸਮਾਰੋਹ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਜੀ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ.) ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸਮਾਰੋਹ ਜਿੰਨਾਂ ਮੈਂਬਰਾਂ ਦੀ ਦੇਖਰੇਖ ਵਿੱਚ ਕਰਵਾਇਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਐਡਵੋਕੇਟ ਰਾਮੇਸ਼ ਚੰਦਰ ਜੈਨ ਚੇਅਰਮੈਨ,ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਪ੍ਰਧਾਨ, ਇੰਸਪੈਕਟਰ ਦਰਸ਼ਨ ਲਾਲ ਚੁੱਘ ਜਨਰਲ ਸਕੱਤਰ, ਪ੍ਰੋ. ਐਨ.ਕੇ.ਗੁਪਤਾ ਵਿੱਤ ਸਕੱਤਰ,ਇੰਜ ਜੀਤ ਸਿੰਘ ਆਰਗੇਨਾਈਜ਼ੇਸ਼ਨ ਸਕੱਤਰ, ਬਿਸ਼ਨ ਕੁਮਾਰ ਅਰੌੜਾ ਅੰਕੜਾ ਅਫਸਰ ਪ੍ਰੋਜੈਕਟ ਚੇਅਰਮੈਨ ਅਤੇ ਸੱਤ ਨਰਾਇਣ ਗਰਗ ਬੈਂਕ ਮੈਨੇਜਰ ਕੋ-ਪ੍ਰੋਜੈਕਟ ਚੇਅਰਮੈਨ ਹਨ । ਇਸ ਸਮਾਰੋਹ ਦੀ ਸ਼ੁਰੂਆਤ ਪ੍ਰੋ ਐਨ.ਕੇ ਗੁਪਤਾ ਵੱਲੋ ਕੀਤੀ ਗਈ ਅਤੇ ਸਮਾਰੋਹ ਵਿੱਚ ਪਹੁੰਚਣ ਤੇ ਸਾਰਿਆ ਨੂੰ ਜੀ ਆਇਆ ਆਖਿਆ। ਬਾਅਦ ਵਿਚ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਪ੍ਰਧਾਨ ਜੀ ਆਪਣੇ ਵਿਚਾਰ ਪ੍ਰਗਟ ਕਰਦਿਆ ਸਾਰੇ ਆਏ ਹੋਏ ਮੈਬਰਾਂ ਤੇ ਵਿਸ਼ੇਸ਼ ਸੱਦੇ ਤੇ ਆਏ ਮਹਿਮਾਨ ਨੂੰ ਨਵਾਂ ਸਾਲ ਤੇ ਲੋਹੜੀ ਦੇ ਤਿਉਹਾਰ ਦੀਆ ਵਧਾਈਆ ਦਿੱਤੀਆ। ਮੰਚ ਸੰਚਾਲਨ ਦਰਸ਼ਨ ਲਾਲ ਚੁੱਘ ਜੀ ਵੱਲੋਂ ਬਾ- ਖੂਬੀ ਨਿਭਾਇਆ ਗਿਆ।ਇਸ ਮੌਕੇ ਐਸੋਸੀਏਸ਼ਨ ਦੇ ਨਵੇ ਮੈਂਬਰ ਪ੍ਰੋ. ਤੇਜਿੰਦਰ ਸਿੰਘ ਢੀਂਡਸਾ ਦਾ ਸਨਮਾਨ ਕੀਤਾ ਗਿਆ ਅਤੇ ਜਨਮ ਦਿਨ ਮਨਾਇਆ ਗਿਆ। ਜਿੰਨਾ ਮੈਂਬਰ ਸਹਿਬਾਨ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਵਿੱਚ ਕਿ੍ਸ਼ਨ ਲਾਲ ਬਕੋਲੀਆ ਪ੍ਰਿੰਸੀਪਲ (ਰਿਟਾ.),ਕਰਨਲ ਬਲਬੀਰ ਸਿੰਘ ਸਰਾਂ ਅਤੇ ਜੋਗਿੰਦਰ ਸਿੰਘ ਸਿੱਧੂ ਪ੍ਰਿੰਸੀਪਲ ( ਰਿਟਾ.) ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਵਾਲਿਆ ਵਿੱਚ ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ,ਦਵਿੰਦਰ ਸਿੰਘ ਪ੍ਰਧਾਨ,ਪ੍ਰੋਫੈਸਰ ਨਵੀਨ ਕੁਮਾਰ ਜੈਨ, ਰਾਕੇਸ਼ ਕੁਮਾਰ ਕਟਾਰੀਆ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਫਰੀਦਕੋਟ ਅਤੇ ਅਮਰਦੀਪ ਸਿੰਘ ਗਰੋਵਰ ਪ੍ਰਧਾਨ ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਸਨ। ਇਸ ਸਮਾਰੋਹ ਵਿੱਚ ਮੁੱਖ ਵਿਸ਼ੇਸ਼ਤਾ ਇਹ ਸੀ ਜਿੰਨੇ ਵੀ ਮੈਂਬਰ ਆਏ ਸਨ ਉਹਨਾਂ ਨੂੰ ਸ਼ਾਨਦਾਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਵਹੀਕਲ ਤੇ ਲਾਉਣ ਨੂੰ ਰਿਫਲੈਕਟਰ ( ਸਟੀਕਰ ) ਦਿੱਤੇ ਗਏ।ਸਮਾਰੋਹ ਦੇ ਅੰਤ ਵਿੱਚ ਇੰਦਰਜੀਤ ਸਿੰਘ ਖੀਵਾ ਨੇ ਸਾਰੇ ਆਏ ਹੋਏ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ। ਇਸ ਦੇ ਨਾਲ ਗਰੁੱਪ ਫੋਟੋ ਕਰਵਾਉਣ ਉਪਰੰਤ ਦੂਸਰੇ ਪੜਾਅ ਦੀ ਸ਼ੁਰੂਆਤ ਹੋਈ ਜਿੱਥੇ ਉਪਨ ਥਾਂ ਤੇ ਲੋਹੜੀ ਤਿਉਹਾਰ,ਲੋਹੜੀ ਬਾਲ ਕੇ ਮਨਾਇਆ ਗਿਆ। ਸਾਰੇ ਨੇ ਕਾਲੇ ਤਿਲ ਲੋਹੜੀ ਵਿੱਚ ਪਾਏ ਅਤੇ ਰਿਉੜੀਆਂ ਤੇ ਮੂੰਗਫਲੀ ਦਾ ਆਨੰਦ ਮਾਣਿਆ। ਇਸ ਸਮਾਰੋਹ ਵਿੱਚ ਜਿੰਨਾਂ ਮੈਬਰ ਸਹਿਬਾਨ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਰਮਨ ਕੁਮਾਰ ਗੋਇਲ, ਧਰਮਵੀਰ ਸਿੰਘ ਰਿਟਾਇਰਡ ਸਿੱਖਿਆ ਅਫ਼ਸਰ, ਕੇ.ਪੀ.ਸਿੰਘ ਸਰਾਂ,ਇੰਜ.ਜੀਤ ਸਿੰਘ, ਰੋਟੇਰੀਅਨ ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ, ਸੁਰਿੰਦਰਪਾਲ ਕੌਰ ਪ੍ਰਿੰਸੀਪਲ( ਰਿਟਾ.),ਜਰਨੈਲ ਕੌਰ ਸਰਕਲ ਸੁਪਰਡੈਂਟ ਰਿਟਾ.,ਮੁਖਤਿਆਰ ਸਿੰਘ ਵੰਗੜ, ਡਾ. ਬਲਜੀਤ ਸ਼ਰਮਾਂ,ਬਿਸ਼ਨ ਕੁਮਾਰ ਅਰੋੜਾ,ਡਾ.ਨਿਰਮਲ ਕੋਸ਼ਿਕ,ਪ੍ਰਿਤਪਾਲ ਸਿੰਘ ਕੋਹਲੀ,ਇੰਦਰਜੀਤ ਸਿੰਘ ਖੀਵਾ,ਇੰਜ ਦਰਸ਼ਨ ਸਿੰਘ ਰੋਮਾਣਾ,ਰਾਜੇਸ਼ ਢੀਂਗੜਾ, ਐਡਵੋਕੇਟ ਰਾਜ ਕੁਮਾਰ ਗੁਪਤਾ,ਸੁਨੀਤਾ ਗੁਪਤਾ,ਹਰਬੰਸ ਕੋਰ, ਨੀਨਾ ਢੀਂਗੜਾ, ਰਾਣੀ ਗੁਪਤਾ,ਇੰਦੂ ਜੈਨ,ਅਲਕਾ ਸ਼ਰਮਾ ਅੰਮ੍ਰਿਤਪਾਲ ਸਿੰਘ, ਅਮਰਦੀਪ ਸਿੰਘ ਗਰੋਵਰ, ਨਿਰਮਲ ਕੁਮਾਰੀ,ਪਰਮਜੀਤ ਕੌਰ, ਰਾਕੇਸ਼ ਕੁਮਾਰ, ਸੱਤ ਨਰਾਇਣ ਗਰਗ, ਪ੍ਰੋਫੈਸਰ ਤੇਜਿੰਦਰ ਸਿੰਘ,ਨਰਿੰਦਰ ਕੌਰ, ਪ੍ਰੋ.ਜਤਿੰਦਰ ਸਿੰਘ, ਮਨਜੀਤ ਕੌਰ, ਅਸ਼ੋਕ ਜੈਨ, ਸੁਖਮੰਦਰ ਸਿੰਘ ਭਲੂਰੀਆ, ਇੰਦਰਜੀਤ ਸਿੰਘ, ਰਾਮੇਸ਼ ਗਰੋਵਰ, ਹਰਭਜਨ ਕੌਰ ਚਾਵਲਾ, ਡਾ. ਹਰਜਿੰਦਰ ਕੌਰ, ਰਾਕੇਸ਼ ਕੁਮਾਰ ਕਟਾਰੀਆ,ਗਿਰੀਸ਼ ਸੁਖੀਜਾ,ਨਰਿੰਦਰ ਕੌਰ, ਹਜੂਰ ਕੌਰ, ਕਾਦੰਬਨੀ ਕੋਸ਼ਿਕ, ਦਰਸ਼ਨਾ,ਰਾਜਨ,ਨੀਨਾ, ਪ੍ਰੋਫੈਸਰ ਐਸ.ਐਸ.ਬਾਜਵਾ,ਸ਼ਾਮ ਸੁੰਦਰ ਰਿਹਾਨ, ਸੁਖਦੇਵ ਸ਼ਰਮਾ ਅਤੇ ਸੁਖਦੇਵ ਸਿੰਘ ਦੁਸਾਂਝ ਆਦਿ ਹਾਜ਼ਰ ਸਨ। ਇਸ ਲੋਹੜੀ ਦੇ ਸਮਾਰੋਹ ਦੌਰਾਨ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ।

0
303 views