logo

ਫ਼ਰੀਦਕੋਟ ਵਿੱਚ ਜਾਨਲੇਵਾ “ਚਾਈਨਾ ਡੋਰ” ਖ਼ਿਲਾਫ਼ ਅਰਸ਼ ਸੱਚਰ ਦਾ ਸਖ਼ਤ ਰੁਖ



ਫਰੀਦਕੋਟ 06.01.26(ਨਾਇਬ ਰਾਜ)

ਮੁੱਖ ਮੰਤਰੀ ਸਾਹਿਬ ਨੂੰ ਅੱਜ ਹੀ ਕਾਰਵਾਈ ਦੇ ਹੁਕਮ ਜਾਰੀ ਕਰਨ ਦੀ ਅਪੀਲ “ਇੱਕ ਵੀ ਦਿਨ ਦੀ ਦੇਰੀ ਹੋਰ ਜਾਨਾਂ ਲਈ ਖ਼ਤਰਾ” — ਅਰਸ਼ ਸੱਚਰ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਅਰਸ਼ ਸੱਚਰ ਨੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਪਾਬੰਦੀਸ਼ੁਦਾ ਅਤੇ ਜਾਨਲੇਵਾ ਚਾਈਨਾ ਡੋਰ ਦੀ ਖੁੱਲ੍ਹੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੂੰ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਅਰਸ਼ ਸੱਚਰ ਨੇ ਕਿਹਾ ਕਿ ਚਾਈਨਾ ਡੋਰ ਕੋਈ ਆਮ ਕਾਨੂੰਨੀ ਮਸਲਾ ਨਹੀਂ, ਸਗੋਂ ਇਹ ਨਾਗਰਿਕਾਂ ਦੀ ਜ਼ਿੰਦਗੀ ਨਾਲ ਜੁੜਿਆ ਸਿੱਧਾ ਮੌਤ ਦਾ ਖ਼ਤਰਾ ਹੈ। ਦੋ-ਪਹੀਆ ਵਾਹਨਾਂ ’ਤੇ ਸਫ਼ਰ ਕਰਦੇ ਨੌਜਵਾਨਾਂ ਦੀਆਂ ਗਲਾਂ ’ਚ ਡੋਰ ਫਸਣ ਕਾਰਨ ਮੌਕੇ ’ਤੇ ਮੌਤਾਂ, ਗੰਭੀਰ ਜ਼ਖ਼ਮ ਅਤੇ ਸਥਾਈ ਅਪਾਹਜਤਾ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ “ਜਦੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਪਾਬੰਦੀਸ਼ੁਦਾ ਸਮੱਗਰੀ ਦੀ ਵਿਕਰੀ ਜਾਰੀ ਰਹਿੰਦੀ ਹੈ, ਤਾਂ ਇਹ ਸਿਰਫ਼ ਪ੍ਰਸ਼ਾਸਕੀ ਨਾਕਾਮੀ ਨਹੀਂ, ਬਲਕਿ ਸੰਵਿਧਾਨ ਦੇ Article 21 — Right to Life ਦੀ ਸਿੱਧੀ ਉਲੰਘਣਾ ਹੈ।”

ਅਰਸ਼ ਸੱਚਰ ਨੇ ਮੰਗ ਕੀਤੀ ਕਿ ਅੱਜ ਹੀ ਫ਼ਰੀਦਕੋਟ ਵਿੱਚ ਤੁਰੰਤ ਛਾਪੇ ਮਾਰੇ ਜਾਣ , ਸਾਰੀ ਚਾਈਨਾ ਡੋਰ ਜ਼ਬਤ ਕਰਕੇ ਨਸ਼ਟ ਕੀਤੀ ਜਾਵੇ , ਵੱਡੇ ਸਪਲਾਇਰਾਂ ਅਤੇ ਥੋਕ ਵਪਾਰੀਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਅਧਾਰ ’ਤੇ FIR ਅਤੇ ਗਿਰਫ਼ਤਾਰੀਆਂ ਕੀਤੀਆਂ ਜਾਣ ਅਤੇ 48 ਘੰਟਿਆਂ ਅੰਦਰ ਪਿਛਲੇ ਤਿੰਨ ਸਾਲਾਂ ਦੇ ਹਾਦਸਿਆਂ ਅਤੇ ਮੌਤਾਂ ਬਾਰੇ Action Taken Report (ATR) ਤਿਆਰ ਕੀਤੀ ਜਾਵੇ

ਅੱਜ ਹੀ ਜਨਤਾ ਲਈ ਪਬਲਿਕ ਵਾਰਨਿੰਗ ਅਤੇ ਐਡਵਾਈਜ਼ਰੀ ਜਾਰੀ ਕੀਤੀ ਜਾਵੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਨੋਟਿਸਾਂ ਜਾਂ ਰੁਟੀਨ ਕਾਰਵਾਈ ਨਾਲ ਨਹੀਂ ਸੁਲਝੇਗਾ, ਬਲਕਿ ਦਿੱਖਯੋਗ, ਸਖ਼ਤ ਅਤੇ ਤੁਰੰਤ ਐਕਸ਼ਨ ਦੀ ਲੋੜ ਹੈ।

ਅਰਸ਼ ਸੱਚਰ ਨੇ ਕਿਹਾ, “ਹਰ ਇਕ ਦਿਨ ਦੀ ਦੇਰੀ ਹੋਰ ਇੱਕ ਮਾਸੂਮ ਜਾਨ ਦੇ ਖ਼ਤਰੇ ਦੇ ਬਰਾਬਰ ਹੈ। ਮੈਂ ਇਹ ਲੜਾਈ ਰਾਜਨੀਤੀ ਲਈ ਨਹੀਂ, ਬਲਕਿ ਜਨਤਾ ਦੀ ਜ਼ਿੰਦਗੀ ਦੀ ਸੁਰੱਖਿਆ ਲਈ ਲੜ ਰਿਹਾ ਹਾਂ। ਜੇ ਇਸ ਮੁੱਦੇ ’ਤੇ ਸਖ਼ਤ ਕਾਰਵਾਈ ਨਹੀਂ ਹੋਈ, ਤਾਂ ਇਹ ਪ੍ਰਣਾਲੀ ’ਤੇ ਗੰਭੀਰ ਸਵਾਲ ਹੋਵੇਗਾ।” ਉਨ੍ਹਾਂ ਕਿਹਾ ਕਿ ਉਹ ਇੱਕ ਜ਼ਿੰਮੇਵਾਰ ਨਾਗਰਿਕ ਅਤੇ ਲੋਕਾਂ ਦੇ ਨੁਮਾਇੰਦੇ ਦੇ ਤੌਰ ’ਤੇ ਇਸ ਮਾਮਲੇ ’ਤੇ ਅੰਤ ਤੱਕ ਡਟੇ ਰਹਿਣਗੇ।

8
75 views