logo

ਮੌਤ ਦਾ ਰੂਪ ਹੈ ਇਹ ਚਾਈਨਾ ਡੋਰ,ਸਾਨੂੰ ਆਪਣੇ ਬੱਚਿਆਂ ਨੂੰ ਅਤੇ ਦੁਕਾਨਦਾਰਾਂ ਵੀਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰੋਕਣ/ਸਮਝਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ..ਸ਼ੰਕਰ ਸ਼ਰਮਾ



ਫਰੀਦਕੋਟ:05, ਜਨਵਰੀ26 (ਨਾਇਬ ਰਾਜ)

ਸ਼ੰਕਰ ਸ਼ਰਮਾਂ ਸਮਾਜ ਸੇਵੀ ,ਪ੍ਰਧਾਨ ਮਾਸੂਮ ਪ੍ਰਵਾਜ਼, ਫ਼ਰੀਦਕੋਟ ਅਤੇ ਕਨਵੀਨਰ ਜਲ ਜੀਵਨ ਬਚਾਓ ਮੋਰਚਾ ਫ਼ਰੀਦਕੋਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਅਤੇ ਦੁਕਾਨਦਾਰਾਂ ਵੀਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਰੋਕਣ/ਸਮਝਾਉਣ ਦੀ ਕੋਸ਼ਿਸ ਕਰਨਾ ਚਾਹੀਦੀ ਹੈ ਕਿ ਇਹ ਚਾਈਨਾ ਡੋਰ ਨਾ ਖਰੀਦੀ ਜਾਵੇ ਤਾਂ ਨਾ ਹੀ ਵੇਚੀ ਜਾਵੇ ਕਿਉਂ ਕਿ ਇਸ ਦੇ ਸਿੱਟੇ ਬਹੁਤ ਭਿਆਨਕ ਹਨ। ਮੌਤ ਦਾ ਰੂਪ ਹੈ ਇਹ ਚਾਈਨਾ ਡੋਰ । ਚਾਈਨਾ ਡੋਰ ਦਾ ਨਾਮ ਹੀ ਚਾਈਨਾ ਡੋਰ ਹੈ। ਬਣਦੀ ਇਹ ਡੋਰ ਲੁਧਿਆਣੇ, ਦਿੱਲੀ ਤੇ ਗਾਜੀਆਬਾਦ ਹੈ। ਜੇਕਰ ਪ੍ਰਸ਼ਾਸਨ ਦੀ ਮਨਸ਼ਾ ਸਹੀ ਹੋਵੇ ਤਾਂ ਇਹ ਜਾਨਲੇਵਾ ਡੋਰ ਬਣਨ ਹੀ ਕਿਉਂ ਦਿੱਤੀ ਜਾਵੇ। ਇਸ ਡੋਰ ਨਾਲ ਪੂਰੇ ਭਾਰਤ ਵਿਚ 3600 ਕਰੋੜ ਰੁਪਏ ਦੇ ਧੰਦਾ ਹੁੰਦਾ ਹੈ। ਇਸ ਲਈ ਇਸ ਡੋਰ ਨੂੰ ਬਨਾਉਣ ਵਾਲੇ, ਵੇਚਣ ਵਾਲੇ ਅਤੇ ਵਿਕਣ ਦੇਣ ਵਾਲੇ ਸਭ ਦੋਸ਼ੀ ਹਨ। ਇਹ ਬਹੁਤ ਵੱਡਾ ਨੈਕਸਸ ਹੈ। ਇੱਕ ਗੱਟੂ 20-25 ਰੁਪਏ ਵਿੱਚ ਤਿਆਰ ਹੁੰਦਾ ਹੈ ਤੇ ਬਾਜ਼ਾਰ ਵਿੱਚ 750 ਤੋਂ 1500 ਰੁਪਏ ਤੱਕ ਵਿਕਦਾ ਹੈ। ਜਿਹੜੀ ਚੀਜ਼ ਵਿੱਚ ਏਨਾ ਮੁਨਾਫਾ ਹੋਵੇ। ਉਹ ਕਿਵੇਂ ਬੰਦ ਹੋ ਸਕਦੀ ਹੈ। ਬਸੰਤ ਆਉਣ ਤੋਂ 6-7 ਮਹੀਨੇ ਪਹਿਲਾਂ ਹੀ ਇਹ ਡੋਰ ਬਾਜ਼ਾਰ ਦਾ ਸ਼ਿੰਗਾਰ ਬਣ ਜਾਂਦੀ ਹੈ। ਜਿਹੜੇ ਲੋਕ ਇਸ ਡੋਰ ਨੂੰ ਬਨਾਉਣ ਤੇ ਵਿਕਰੀ ਨਾਲ ਜੁੜੇ ਹਨ ਉਹ ਭੁੱਲ ਜਾਂਦੇ ਹਨ ਕਿ ਉਹਨਾਂ ਦੇ ਬੱਚੇ ਵੀ ਸੜਕਾਂ ਤੇ ਘੁੰਮਦੇ ਹਨ। ਮੌਤ ਦਾ ਰੂਪ ਇਹ ਡੋਰ ਉਹਨਾਂ ਨੂੰ ਵੀ ਨਿਗਲ ਸਕਦੀ ਹੈ। ਲੋੜ ਹੈ ਲੋਕ ਖੁਦ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਡੋਰ ਨੂੰ ਵਰਤਣ ਤੋਂ ਰੋਕਣ। ਪ੍ਰਸ਼ਾਸ਼ਨ ਨੂੰ ਹਰ ਸਾਲ ਮਾਸੂਮ ਪ੍ਰਵਾਜ਼ ਤੇ ਸੀਰ ਸੋਸਾਇਟੀ ਵੱਲੋਂ ਗੁਹਾਰ ਲਾਈ ਜਾਂਦੀ ਹੈ ਪਰ ਕਾਰਵਾਈ ਦੇ ਨਾਮ ਤੇ ਛੋਟੇ ਦੁਕਾਨਦਾਰ ਜਾਂ ਡੋਰ ਨੂੰ ਵਰਤਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਵੱਡੇ ਮਗਰਮੱਛ ਹਮੇਸ਼ਾਂ ਸਫ਼ੇਦ ਕਾਲਰ ਨਾਲ ਲੋਕਾਂ ਵਿੱਚ ਤੇ ਪ੍ਰਸ਼ਾਸਨ ਵਿੱਚ ਵਿਚਰਦੇ ਰਹਿੰਦੇ ਹਨ। ਉਹਨਾਂ ਖਿਲਾਫ ਨਾ ਕਦੇ ਪਹਿਲਾਂ ਕੋਈ ਕਾਰਵਾਈ ਹੋਈ ਹੈ ਨਾ ਅੱਗੇ ਹੋਣ ਦੀ ਸੰਭਾਵਨਾ ਹੈ। ਖ਼ੈਰ ਜਾਨਲੇਵਾ ਡੋਰ ਦੇ ਖੌਫਨਾਕ ਨਤੀਜੇ ਸਾਹਮਣੇ ਆਉਣੇ ਇਸ ਸਾਲ ਵੀ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨ ਜਾਂ ਸਰਕਾਰ ਤੋਂ ਕੋਈ ਉਮੀਦ ਨਾ ਕਰੋ। ਪ੍ਰਸ਼ਾਸਨ ਤੇ ਸਰਕਾਰ ਵਿੱਚ ਕੁਝ ਸੁਹਿਰਦ ਲੋਕ ਵੀ ਹਨ ਪਰ ਆਟੇ ਚੋ ਲੂਣ ਬਰਾਬਰ ਉਹਨਾਂ ਦੀ ਬਾਹਲੀ ਪੇਸ਼ ਨਹੀਂ ਚੱਲਦੀ। ਡੋਰ ਵੇਚਣ ਵਾਲਿਓ ਇੱਕ ਵਾਰ ਘਰੋਂ ਨਿਕਲਣ ਲੱਗੇ ਆਪਣੇ ਪੁੱਤਾਂ/ਧੀਆਂ ਦਾ ਚਿਹਰਾ ਜ਼ਰੂਰ ਦੇਖ ਲਿਆ ਕਰੋ ਲੋਕਾਂ ਦੇ ਬੱਚੇ ਵੀ ਉਹਨਾਂ ਲਈ ਓਨੇ ਹੀ ਪਿਆਰੇ ਹਨ ਜਿੰਨੇ ਤੁਹਾਨੂੰ ਆਪਣੇ ਲੱਗਦੇ ਹਨ।

72
1847 views