logo

ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੋਟ ਵਲੋਂ ਪੈਨਸ਼ਨਰਜ਼ ਡੇਅ ਸ਼ਗਨ ਪੈਲੇਸ ਮਲੋਟ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਹਿੰਮਤ ਸਿੰਘ ਗੁਰਦੀਪ ਸਿੰਘ ਗਿੱਲ

ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੋਟ ਵਲੋਂ ਪੈਨਸ਼ਨਰਜ਼ ਡੇਅ ਸ਼ਗਨ ਪੈਲੇਸ ਮਲੋਟ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ,80 ਸਾਲਾਂ ਦੇ ਪੈਨਸ਼ਨਰ ਸਾਥੀਆਂ ਨੂੰ ਕੀਤਾ ਗਿਆ ਸਨਮਾਨਿਤ.
.ਹਿੰਮਤ ਸਿੰਘ, ਗੁਰਦੀਪ ਸਿੰਘ ਗਿੱਲ

ਫਰੀਦਕੋਟ:05,ਜਨਵਰੀ (ਨਾਇਬ ਰਾਜ)

ਪਿਛਲੇ ਦਿਨੀਂ ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਇਕਾਈ ਮਲੋਟ ਵਲੋਂ ਪੈਨਸ਼ਨਰਜ਼ ਡੇਅ ਦਾ ਸਲਾਨਾ ਸਮਾਗਮ ਸਾਥੀ ਹਿੰਮਤ ਸਿੰਘ ਜੀ ਦੀ ਅਗਵਾਈ ਹੇਠ ਸ਼ਗਨ ਪੈਲੇਸ ਪਿੰਡ ਮਲੋਟ ਵਿਖੇ ਮਨਾਇਆ ਗਿਆ। ਸਮਾਗਮ ਵਿੱਚ ਪ੍ਰਿੰਸੀਪਲ ਸ੍ਰੀਮਤੀ ਬਿਮਲਾ ਰਾਣੀ, ਸ. ਸੀ. ਸੈ. ਸਕੂਲ ਲੜਕੇ ਅਬੁਲਖੁਰਾਣਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਤੇ ਮੋਹਰ ਸਿੰਘ ਕਾਨੂੰਗੋ ਨੇ ਆਏ ਹੋਏ ਪੈਨਸ਼ਨਰ ਸਾਥੀਆਂ ਦਾ ਅਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਦਰਸ਼ਨ ਲਾਲ ਕਾਂਸਲ ਨੇ ਮੁਲਾਜ਼ਮ ਪੈਨਸ਼ਨਰ ਵਲੋਂ ਕੀਤੇ ਗਏ ਸੰਘਰਸ਼ਾਂ ਦੇ ਲੰਬੇ ਇਤਿਹਾਸ ਬਾਰੇ ਦੱਸਿਆ ਅਤੇ ਆਉਣ ਵਾਲੇ ਸਮੇਂ ਵਿਚ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਤਤਪਰ ਰਹਿਣ ਲਈ ਵੰਗਾਰਿਆ। ਸਾਥੀ ਗੁਰਚਰਨ ਸਿੰਘ ਬੁੱਟਰ ਨੇ ਪੈਨਸ਼ਨ ਪ੍ਰਾਪਤੀ ਦੇ ਲਈ ਸਾਲ਼ 1982 ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਬਾਰੇ ਜਾਣਕਾਰੀ ਦਿੱਤੀ ਅਤੇ ਮੌਜੂਦਾ ਸਰਕਾਰ ਵੱਲੋਂ ਸਰਦ ਰੁੱਤ ਦੇ ਪਾਰਲੀਮੈਂਟ ਸੈਸ਼ਨ ਵਿੱਚ ਕਿਸਾਨ ਵਿਰੋਧੀ ਅਤੇ ਆਮ ਬਿਜਲੀ ਖਪਤਕਾਰਾਂ ਵਿਰੁੱਧ ਨਵੇਂ ਕਾਨੂੰਨ ਪਾਸ ਕਰ ਦਿੱਤੇ ਹਨ। ਇਹ ਲੋਕ ਵਿਰੋਧੀ ਨੀਤੀਆਂ ਨੂੰ ਵਾਪਿਸ ਲੈਣ ਲਈ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।ਸਮਾਗਮ ਵਿੱਚ ਪੈਨਸ਼ਨਰ ਭੈਣਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ ਅਤੇ ਪੂਨਮ ਪਾਹਵਾ ਨੇ ਆਪਣੇ ਭਾਸ਼ਣ ਦੌਰਾਨ ਘੋਲਾਂ ਨੂੰ ਕਿਵੇਂ ਤਿੱਖਾ ਕੀਤਾ ਜਾਵੇ ਬਾਰੇ ਕਵਿਤਾ ਪੜ੍ਹੀ ਤੇ ਦੋ ਚਾਰ ਸ਼ੇਅਰ ਸੁਣਾਕੇ ਮਾਹੌਲ ਨੂੰ ਵੱਖਰਾ ਰੂਪ ਦਿੱਤਾ। ਹਰਦੀਪ ਸਿੰਘ ਨੇ ਸ਼ੰਘਰ ਨਾਲ਼ ਸੰਬੰਧ ਵਿੱਚ ਕਵਿਤਾ ਪੇਸ਼ ਕੀਤੀ । ਸਾਥੀ ਮਨੋਹਰ ਲਾਲ ਸ਼ਰਮਾ ਜੀ ਨੇ ਮੁਲਾਜ਼ਮ ਵਰਗ ਵੱਲੋਂ ਸਮਾਗਮ ਵਿੱਚ ਹਾਜ਼ਰੀ ਲਗਵਾਈ ਅਤੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਬੀਤੇ ਸਮੇਂ ਵਿੱਚ ਬਜ਼ੁਰਗ ਪੈਨਸ਼ਨਰ ਸਾਥੀਆਂ ਵਲੋਂ ਹੱਕੀ ਮੰਗਾਂ ਦੇ ਲਈ ਕਿਵੇਂ ਸ਼ੰਘਰਸ਼ ਕੀਤੇ ਗਏ ਸਨ ਬਾਰੇ ਸੇਧ ਲੈਣ ਅਤੇ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਰਾਕੇਸ਼ ਕੁਮਾਰ ਜੈਨ ਨੇ ਬੀਤੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ। ਹਿੰਮਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਦੱਸਿਆ ਕਿ ਕਿਵੇਂ ਸ਼ੰਘਰਸ਼ ਦੌਰਾਨ ਗਿਰਫ਼ਤਾਰੀਆਂ ਦਿੱਤੀਆਂ ਅਤੇ 1967 ਵਿੱਚ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵਾਸਤੇ ਕੋਠਾਰੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਕੇ ਉਪਰ ਡੀ ਏ ਸੈਂਟਰ ਦੇ ਡੀ ਏ ਨਾਲ ਲਿੰਕ ਕਰਵਾਇਆ ਗਿਆ। ਇਸ ਉਪਰੰਤ 80 ਸਾਲਾਂ ਦੀ ਉਮਰ ਲੰਘ ਚੁੱਕੇ ਪੈਨਸ਼ਨਰ ਸਾਥੀਆਂ ਨੂੰ ਸ਼ਾਲ ਅਤੇ ਮੋਮੇਂਟੋ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸ਼ਾਮਲ ਸਨ ਓਮ ਪ੍ਰਕਾਸ਼ ਕੰਡਾਰਾ, ਪ੍ਰੀਤਮ ਸਿੰਘ ਬਹਿਲ ਦਰਸ਼ਨ ਏ ਚਾਨਣਾ, ਵੇਦ ਪ੍ਰਕਾਸ਼, ਰਘਬੀਰ ਸਿੰਘ ਸਚਦੇਵ, ਹਿੰਮਤ ਸਿੰਘ, ਜੋਗਿੰਦਰ ਸਿੰਘ ਸ੍ਰੀਮਤੀ ਸੀਤਾ ਦੇਵੀ, ਸ੍ਰੀਮਤੀ ਸੰਤੋਸ਼ ਕੁਮਾਰੀ, ਸ੍ਰੀ ਮਤੀ ਕੁਲਵੰਤ ਕੌਰ ਸ਼ਾਮਲ ਸਨ। ਅਖੀਰ ਵਿੱਚ ਪ੍ਰਿੰਸੀਪਲ ਬਿਮਲਾ ਰਾਣੀ ਨੇ ਮੁੱਖ ਮਹਿਮਾਨ ਵਜੋਂ ਆਪਣੇ ਭਾਸ਼ਣ ਵਿਚ ਕਿਹਾ ਕਿ ਮੈਨੂੰ ਆਪਣੇ ਤੋਂ ਵਢੇਰੇ ਸਾਥੀਆਂ ਨਾਲ਼ ਕੁਝ ਸਮਾਂ ਸਾਂਝਾ ਕਰਕੇ ਅਤੇ ਓਹਨਾਂ ਦੇ ਜੀਵਨ ਸੰਘਰਸ਼ਾਂ ਬਾਰੇ ਜਾਣਕੇ ਬਹੂਤ ਖੁਸ਼ੀ ਅਤੇ ਫ਼ਖ਼ਰ ਮਹਿਸੂਸ ਹੋਇਆ ਹੈ। ਓਹਨਾਂ ਨੇ ਭਰੋਸਾ ਦਵਾਇਆ ਕਿ ਉਹ ਆਪਣੇ ਦਫਤਰ ਵਿਚ ਕਿਸੇ ਵੀ ਪੈਨਸ਼ਨਰ ਦਾ ਕੰਮ ਪਹਿਲ ਦੇ ਅਧਾਰ ਤੇ ਕਰਨਗੇ ਅਤੇ ਪੈਨਸ਼ਨਰ ਸਾਥੀਆਂ ਨੂੰ ਓਹਨਾਂ ਦੇ ਸਕੂਲ ਵਿਜ਼ਿਟ ਕਰਨ ਦਾ ਸੱਦਾ ਦਿੱਤਾ। ਸਮਾਗਮ ਦੀ ਸਟੇਜ ਦਾ ਸੰਚਾਲਨ ਕੁਲਵਿੰਦਰ ਸਿੰਘ ਨੇ ਬਾਖੂਬੀ ਨਿਭਾਇਆ ਅਤੇ ਦਰਸ਼ਕਾਂ ਨੂੰ ਉਕੇਵਾਂ ਨਹੀਂ ਆਉਣ ਦਿੱਤਾ।ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਦਰਸ਼ਨ ਲਾਲ ਕਾਂਸਲ, ਸੁਰਜੀਤ ਸਿੰਘ ਪਟਵਾਰੀ, ਗੁਰਦੀਪ ਸਿੰਘ ਗਿੱਲ, ਪ੍ਰਦੀਪ ਸ਼ਰਮਾ ਨੇ ਵਿਸ਼ੇਸ਼ ਯੋਗਦਾਨ ਪਾਇਆ।

23
3859 views