logo

ਬੀ ਬੀ ਐਮ ਬੀ ਦੀ ਸਬ ਡਵੀਜਨ ਕੋਟਲਾ ਪਾਵਰ ਹਾਊਸ ਦੇ ਰੈਸਟ ਹਾਊਸ ਵਿਖੇ ਅੱਜ ਨਵੇਂ ਸਾਲ 2026 ਦੇ ਆਗਮਨ ਮੋਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ।

ਬੀ ਬੀ ਐਮ ਬੀ ਦੀ ਸਬ ਡਵੀਜਨ ਕੋਟਲਾ ਪਾਵਰ ਹਾਊਸ ਦੇ ਰੈਸਟ ਹਾਊਸ ਵਿਖੇ ਅੱਜ ਨਵੇਂ ਸਾਲ 2026 ਦੇ ਆਗਮਨ ਮੋਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਧਾਰਮਿਕ ਸਮਾਗਮ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਥਾਣੀ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਸਿੰਘ ਸਾਹਿਬ ਜੀ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ। ਅਤੇ ਨਵੇਂ ਸਾਲ ਸੁੱਖ ਸਾਂਤੀ ਨਾਲ਼ ਲੰਘਣ ਦੀ ਅਰਦਾਸ ਕਿਤੀ ਗਈ ਅਰਦਾਸ ਵਿਚ ਮਾਨਯੋਗ ਚੀਫ ਸਾਹਿਬ ਸੀ ਪੀ ਸਿੰਘ ਜੀ, ਮਾਨਯੋਗ ਐਸ ਸੀ ਸਾਹਿਬ ਹਰਜੋਤ ਸਿੰਘ ਜੀ, ਮਾਨਯੋਗ ਐਕਸਨ ਸਾਹਿਬ ਅਸ਼ੋਕ ਕੁਮਾਰ ਜੀ, ਐਸ ਡੀ ਓ ਨਵਪ੍ਰੀਤ ਸਿੰਘ,ਸਰਬਜੀਤ ਸਿੰਘ, ਪੰਕਜ ਵਰਮਾ, ਜੇਈ ਰਕੇਸ਼ ਕੁਮਾਰ, ਹਰਪਾਲ ਸਿੰਘ, ਕ੍ਰਿਸ਼ਨ ਸਿੰਘ, ਸੁਗਮ ਭੱਲਾ, ਬੀ ਬੀ ਐਮ ਬੀ ਦੇ ਮੁਲਾਜਮ ਅਤੇ ਡੈਲੀਵੇਜ ਕਿਰਤੀ ਸ਼ਾਮਿਲ ਹੋਏ

16
955 views