logo

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋਂ ਅੱਖਾਂ ਦਾ ਚੈੱਕਅਪ,ਸ਼ੁਗਰ ਅਤੇ ਬਲੱਡ ਪ੍ਰੈਸ਼ਰ ਚੈਕ ਅਪ ਦਾ ਕੈਂਪ ਫਰੀਕੋਟ ਵਿਖੇ 03 ਜਨਵਰੀ ਨੂੰ -- ਮੰਜੂ ਸੁਖੀਜਾ ਸੁਰਿੰਦਰ ਪਾਲ ਸਰਾਂ



ਫਰੀਦਕੋਟ :01,ਜਨਵਰੀ26 (ਨਾਇਬ ਰਾਜ)

ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਵੱਲੋਂ ਅੱਖਾਂ ਦਾ ਚੈੱਕਅਪ, ਸ਼ੁਗਰ ਅਤੇ ਬਲੱਡ ਪ੍ਰੈਸ਼ਰ ਕੈਂਪ ਸਥਾਨਕ ਜਿਲਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਨੇੜੇ ਜੁਬਲੀ ਸਿਨੇਮਾ ਚੌਕ (ਪੀ,ਡਬਲਿਊ.ਡੀ. ਸਟੋਰ) ਫਰੀਦਕੋਟ ਵਿਖੇ ਮਿਤੀ 03 ਜਨਵਰੀ 2026 ਦਿਨ ਸਨਿਚਰਵਾਰ ਨੂੰ ਸਵੇਰ 10 ਵਜੇ ਤੋ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਰੋਟਰੀ ਕਲੱਬ ਫਰੀਦਕੋਟ ਚੈਂਪੀਅਨ ਦੇ ਪ੍ਰਧਾਨ ਮੰਜੂ ਸੁਖੀਜਾ ਤੇ ਕਲੱਬ ਸਕੱਤਰ ਸੁਰਿੰਦਰਪਾਲ ਸਰਾਂ ਨੇ ਸਾਂਝੇ ਤੌਰ ਤੇ ਦਿੱਤੀ ਉਹਨਾਂ ਨੇ ਕਿਹਾ ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ/ ਬਠਿੰਡਾ ਦੇ ਮਾਹਰ ਡਾਕਟਰ ਆ ਕੇ ਮਰੀਜਾਂ ਨੂੰ ਚੈਕ ਕਰਨਗੇ ਤੇ ਲੋੜ ਅਨੁਸਾਰ ਮਰੀਜਾਂ ਨੂੰ ਦਵਾਈਆਂ ਮੁਫਤ ਦੇਣਗੇ। ਇਸ ਸਬੰਧੀ ਮੰਜੂ ਸੁਖੀਜਾ ਨੇ ਕਲੱਬ ਮੈਂਬਰਾਂ ਤੇ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਕਿ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਮਿਤੀ 03 ਜਨਵਰੀ ਸਮੇਂ ਸਿਰ ਪਹੁੰਚਣ ਕੇ ਕੈਂਪ ਦਾ ਲਾਭ ਲੈਣ। ਇਹ ਕੈਂਪ ਸਵੇਰੇ 10 ਵਜੇ ਤੋਂ 1 ਵਜੇ ਦੁਪਿਹਰ ਤੱਕ ਚੱਲੇਗਾ। ਇਸ ਕੈਂਪ ਵਿੱਚ ਅੱਖਾਂ ਦੇ ਪਿਛਲੇ ਪਾਸੇ ਪਰਦੇ ਦੀ ਜਾਂਚ ਵਿਸ਼ੇਸ਼ ਮਸ਼ੀਨ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜਾਂ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਬਿਲਕੁਲ ਫਰੀ ਕੀਤੀ ਜਾਵੇਗੀ । ਇਸ ਪ੍ਰੋਜੈਕਟ ਦੇ ਚੈਅਰਮੈਨ ਸ਼ੁਕਲਾ ਸੇਠੀ ਹੋਣਗੇ ਤੇ ਕੋ- ਚੈਅਰਮੈਨ ਰੇਣੂ ਬਸੀ, ਬਲਜੀਤ ਸ਼ਰਮਾਂ ਅਤੇ ਕੈਸ਼ੀਅਰ ਤੇਜਿੰਦਰ ਕੌਰ ਮਾਨ ਹੋਣਗੇ। ਕਲੱਬ ਪ੍ਰਧਾਨ ਮੰਜੂ ਸੁਖੀਜਾ ਵੱਲੋ ਕਲੱਬ ਮੈਂਬਰਾਂ ਦੀਆਂ ਕੰਮ ਸਬੰਧੀ ਡਿਊਟੀਆਂ ਲਗਾ ਦਿੱਤੀਆ ਹਨ ਜੋ ਮੈਂਬਰ ਇਸ ਮੀਟਿੰਗ ਦੌਰਾਨ ਹਾਜ਼ਰ ਸਨ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਪ੍ਰਿੰਸੀਪਲ ਕੁਲਦੀਪ ਕੌਰ, ਸੁਮੀਤ ਬਰਾੜ, ਅਮਨਦੀਪ ਕੌਰ, ਅੰਜੂ ਦਿਉੜਾ, ਜਸਪ੍ਰੀਤ ਕੌਰ ਕੰਗ, ਕਿਰਨ ਸੁਖੀਜਾ, ਨਿਸ਼ਾ ਗੁਪਤਾ,ਰਜਨੀ ਮਹਿਤਾ,ਸ਼ੋਭਾ ਰਾਣੀ,ਭੂਪਦੀਪ ਕੌਰ, ਚੇਤਨਾ ਚਾਵਲਾ,ਮੀਨੂ ਗੁਲਾਟੀ,ਰੇਖਾ,ਸ਼ਸ਼ੀ ਮੰਗੇਵਾਲੀਆ ਤੇ ਸੁਨੀਤਾ ਦਿਉੜਾ ।

0
0 views