logo

ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫਰੀਦਕੋਟ ਨੇ ਦਸੰਬਰ ਮਹੀਨੇ ਵਿੱਚ ਜਿੰਨਾਂ ਮੈਂਬਰਾਂ ਜਨਮ ਦਿਨ ਹੋਇਆ ਦਾ ਜਨਮ ਦਿਨ ਸ਼ਾਨੋ-ਸ਼ੌਕਤ ਨਾਲ ਮਨਾਇਆ..ਇੰਦਰਜੀਤ ਖੀਵਾ

ਫਰੀਦਕੋਟ:01,ਜਨਵਰੀ( ਕੰਵਲ ਸਰਾਂ) ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਅਨੁਸਾਰ ਦਸੰਬਰ ਮਹੀਨੇ ਵਿਚ ਵੱਖ ਵੱਖ ਵਰਗਾਂ ਤੋਂ ਰਿਟਾਇਰਡ ਹੋਏ 42 ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਜਨਮ ਦਿਨ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਫਰੀਦਕੋਟ ਦੇ ਦਫਤਰ ਵਿੱਚ ਮਨਾਇਆ ਗਿਆ। ਆਏ ਮਹਿਮਾਨਾ ਦਾ ਸੰਤ ਸਿੰਘ ਹੈਡਮਾਸਟਰ, ਇੰਜ: ਜੀਤ ਸਿੰਘ ਅਤੇ ਮਨੋਹਰ ਸਿੰਘ ਧੁੰਨਾ ਨੇ ਸਵਾਗਤ ਕੀਤਾ। ਜਨਮ ਦਿਵਸ ਮਨਾਉਣ ਆਏ ਮਹਿਮਾਨਾ ਵਿਚ ਸਰਵ ਸ੍ਰੀ ਪ੍ਰੋਫੈਸਰ ਦਲਬੀਰ ਸਿੰਘ ਸਰਪ੍ਰਸਤ, ਗੁਰਨੈਬ ਸਿੰਘ ਬਰਾੜ ,ਅਮਰਜੀਤ ਸਿੰਘ ਖੋਖਰ ਡੀਈਓ, ਸਰਬਜੀਤ ਸਿੰਘ ਬੀ.ਡੀ.ਪੀ.ਓ, ਮੈਡਮ ਹੀਰਾਵੰਤੀ ਤਹਿਸੀਲਦਾਰ ਰਿਟਾ., ਜਸਵੀਰ ਸਿੰਘ ਏ.ਆਰ, ਪ੍ਰਿੰਸੀਪਲ ਜੋਗਿੰਦਰ ਸਿੰਘ ਸਿੱਧੂ (ਰਿਟਾ.), ਕ੍ਰਿਸ਼ਨ ਕੁਮਾਰ ਹਾਂਡਾ ਅਤੇ ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਸਰਾਂ(ਰਿਟਾ.) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਸ.ਜਗਤਾਰ ਸਿੰਘ ਗਿੱਲ ਨੇ ਬਾਖੂਬੀ ਨਿਭਾਉਂਦਿਆਂ ਹੋਇਆਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲ ਆਪਣੇ ਕਿੰਨੇ ਡਿਊਜ਼ ਕਿੰਨੀ ਦੇਰ ਤੋਂ ਲਮਕਦੇ ਆ ਰਹੇ ਹਨ ਅਤੇ ਸੰਸਥਾਂ ਵੱਲੋਂ ਜੋ ਹੁਣ ਤੱਕ ਸੰਘਰਸ਼ ਕੀਤਾ ਗਿਆ ਅਤੇ ਅੱਗੇ ਕੀਤੇ ਜਾਣ ਵਾਲੇ ਸੰਘਰਸ਼ ਬਾਰੇ ਚਾਨਣਾ ਪਾਇਆ। ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 1970 ਮੈਂਬਰ ਬਣ ਚੁੱਕੇ ਹਨ। ਇਸ ਸ਼ੁਭ ਦਿਹਾੜੇ ਤੇ ਅੱਜ ਸ੍ਰੀ ਵਿਜੇ ਕੁਮਾਰ ਸਿੰਗਲਾ ਭੂਮੀ ਪਾਲ ਮੈਂਬਰ ਬਣੇ। ਪ੍ਰਧਾਨ ਖੀਵਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੈਂਬਰਾਂ ਦਾ 13 ਕਰੋੜ ਦੇ ਕਰੀਬ ਰੁਲਿਆ ਹੋਇਆ ਬਕਾਇਆ ਬਹਾਲ ਕਰਾਇਆ ਜਾ ਚੁੱਕਾ ਹੈ। ਮਾਹੌਲ ਨੂੰ ਰੰਗੀਨ ਬਣਾਉਣ ਲਈ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਬਕੋਲੀਆ(ਰਿਟਾ.),ਪ੍ਰੋਫੈਸਰ ਦਲਬੀਰ ਸਿੰਘ, ਵੇਦ ਪ੍ਰਕਾਸ਼ ਸ਼ਰਮਾ ਅਤੇ ਇੰਜ: ਬਲਵੰਤ ਰਾਏ ਗੱਖੜ ਨੇ ਜਾਣਕਾਰੀ ਭਰਪੂਰ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ। ਇਸ ਵਾਰ ਸਮਾਗਮ ਵਿੱਚ ਵਿਸ਼ੇਸ਼ ਗੱਲ ਇਹ ਰਹੀ ਕਿ ਜਿੱਥੇ ਸ੍ਰੀ ਬਿਸ਼ਨ ਕੁਮਾਰ ਅਰੋੜਾ ਨੂੰ ਐਸੋਸੀਏਸ਼ਨ ਪ੍ਰਤੀ ਦਿੱਤੀਆਂ ਜਾਂਦੀਆਂ ਸ਼ਾਨਦਾਰ ਸੇਵਾਵਾਂ ਸਬੰਧੀ ਸਨਮਾਨਿਤ ਕੀਤਾ ਗਿਆ ਉੱਥੇ ਪੀ.ਆਰ.ਟੀ.ਸੀ ਡਿਪੂ ਫਰੀਦਕੋਟ ਦੇ ਪ੍ਰਧਾਨ ਜਲੌਰ ਸਿੰਘ ਵੱਲੋਂ ਸੰਸਥਾ ਦੇ ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੂੰ ਸ਼ਾਨਦਾਰ ਸੇਵਾਵਾਂ ਪ੍ਰਤੀ ਸਨਮਾਨਿਤ ਕੀਤਾ ਗਿਆ ਅਤੇ 90 ਸਾਲਾ ਮੈਡਮ ਮਹਿੰਦਰ ਕੌਰ ਆਪਣਾ ਜਨਮ ਦਿਨ ਦਿਵਸ ਮਨਾਉਣ ਲਈ ਵੀਲ੍ਹ ਚੇਅਰ ਤੇ ਆਏ ਉਹਨਾਂ ਦੇ ਆਉਣ ਤੇ ਸਾਰੇ ਮੈਂਬਰ ਵੱਲੋਂ ਖੁਸ਼ੀ। ਦਾ ਇਜ਼ਹਾਰ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ ਜਿਸ ਵਿੱਚ ਸ੍ਰੀ ਅਸ਼ੋਕ ਕੁਮਾਰ ਮਹਿਤਾ ਰਿਟ: ਜ਼ਿਲ੍ਹਾ ਖਜ਼ਾਨਾ ਅਫਸਰ ਅਤੇ ਸ੍ਰੀ ਜਸਵੀਰ ਸਿੰਘ ਏ.ਆਰ, ਨੇ ਜਵਾਬ ਦੇ ਕੇ ਇਨਾਮ ਪ੍ਰਾਪਤ ਕੀਤੇ ਅਤੇ ਇਸ ਸਬੰਧੀ ਅਮਰਜੀਤ ਸਿੰਘ ਵਾਲੀਆ, ਮਨਜੀਤ ਇੰਦਰ ਸਿੰਘ ਵਾਲੀਆ, ਮਨੋਹਰ ਸਿੰਘ ਦੀਪ ਅਤੇ ਜਗਦੀਸ਼ ਕੁਮਾਰ ਬੈਂਬੀ ਨੇ ਜੱਜ ਦੀ ਭੂਮਿਕਾ ਨਿਭਾਈ। ਸਮਾਗਮ ਦੇ ਅਖੀਰ ਵਿੱਚ ਮਹੀਨਾ ਦਸੰਬਰ ਦੌਰਾਨ ਸਵਰਗਵਾਸ ਹੋਏ ਮੈਂਬਰਾਂ ਮੈਡਮ ਗੁਰਮੇਲ ਕੌਰ ਪਤਨੀ ਸੁਖਦੇਵ ਸਿੰਘ, ਗੁਰਮੇਲ ਕੌਰ ਪਤਨੀ ਹਰਨੇਕ ਸਿੰਘ, ਗੁਰਦੀਪ ਸਿੰਘ ਢਿੱਲੋਂ ਅਤੇ ਪਿਆਰਾ ਸਿੰਘ ਪੱਕਾ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।ਸਮਾਗਮ ਨੂੰ ਕਾਮਯਾਬ ਕਰਨ ਲਈ ਮੈਡਮ ਜੰਗੀਰ ਕੌਰ, ਮੈਡਮ ਕਿਰਨ ਬਾਲਾ ਝਾਂਜੀ, ਮੈਡਮ ਨਿਰਮਲਾ ਕੁਮਾਰੀ ਲੈਕਚਰਾਰ ਦਰਸ਼ਨ ਸਿੰਘ ਵਿਰਦੀ ਆਦਿ ਨੇ ਮੁੱਖ ਭੂਮਿਕਾ ਨਿਭਾਈ।ਇਸ ਸਮਾਰੋਹ ਵਿੱਚ ਜਿੰਨਾ ਮੈਂਬਰ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਸੋਹਣ ਸਿੰਘ ਤੱਗੜ, ਕੇ.ਪੀ.ਸਿੰਘ ਸਰਾਂ,ਹਰਬੰਸ ਕੋਰ,ਸਵਰਨ ਸਿੰਘ ਸੁਪਰਡੈਂਟ ਰਿਟਾ.ਲੋ.ਨਿ.ਵਿ.ਭ ਤੇ ਮ.ਸਾਖਾਂ ਫਰੀਦਕੋਟ,ਜਰਨੈਲ ਕੌਰ, ਕਾਲਾ ਗੇਰਾ,ਨੇਕ ਸਿੰਘ ਮਾਹੀ ਅਤੇ ਇੰਜ ਜੀਤ ਸਿੰਘ ਆਦਿ ਮੌਕੇ ਤੇ ਮੌਜੂਦ ਸਨ।

45
1019 views