ਮਹਾਂਕਾਲ ਸਵਰਗ ਧਾਮ ਸੁਸਾਇਟੀ ਫਰੀਦਕੋਟ ਵੱਲੋਂ ਨਵੇਂ ਸਾਲ ਦੀ ਆਗਮਨ ਅਤੇ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਦੇਸ਼ ਵਿਦੇਸ਼ ਵਿੱਚ ਵੱਸਦਿਆਂ ਨੂੰ ਸ਼ੁੱਭ ਕਾਮਨਾਵਾਂ..ਡਾ.ਬਲਜੀਤ
ਮਹਾਂਕਾਲ ਸਵਰਗ ਧਾਮ ਸੁਸਾਇਟੀ ਫਰੀਦਕੋਟ ਵੱਲੋਂ ਨਵੇਂ ਸਾਲ ਦੀ ਆਗਮਨ ਅਤੇ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਦੇਸ਼ ਵਿਦੇਸ਼ ਵਿੱਚ ਵੱਸਦਿਆਂ ਨੂੰ ਸ਼ੁੱਭ ਕਾਮਨਾਵਾਂ..ਡਾ.ਬਲਜੀਤ ਸ਼ਰਮਾਂ,ਅਸ਼ੋਕ ਭਟਨਾਗਰ
ਫਰੀਦਕੋਟ:31,ਦਸੰਬਰ (ਕੰਵਲ ਸਰਾਂ) ਮਹਾਂਕਾਲ ਸਵਰਗ ਧਾਮ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾਂ ਅਤੇ ਚੇਅਰਮੈਨ ਅਸ਼ੋਕ ਭਟਨਾਗਰ ਨੇ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਨਵਾਂ ਸਾਲ 2026 ਦੇ ਆਗਮਨ ਤੇ ਸ਼ੁੱਭ ਕਾਮਨਾਵਾਂ ਤੇ ਵਧਾਈਆਂ ਦਿੱਤੀਆ ਹਨ। ਉਹਨਾਂ ਨੇ ਕਿਹਾ ਪ੍ਰਮਾਤਮਾ ਨਵਾਂ ਸਾਲ ਸਾਰਿਆ ਲਈ ਖੁਸ਼ੀਆ ਲੈ ਕੇ ਆਵੇ ਅਤੇ ਨਾਲ ਹੀ ਲੋਹੜੀ ਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆ ਵਧਾਈਆਂ ਦਿੱਤੀਆ। ਉਹਨਾਂ ਨੇ ਕਿਹਾ ਇਹ ਤਿਉਹਾਰ ਸਾਨੂੰ ਆਪਸੀ ਪਿਆਰ ਤੇ ਭਾਈਚਾਰਕ ਦਾ ਸ਼ੰਦੇਸ਼ ਦਿੰਦੇ ਤੇ ਸਾਨੂੰ ਹਰੇਕ ਵਰਗ ਨੂੰ ਇਹ ਤਿਉਹਾਰ ਮਿਲ ਕੇ ਮਨਾਉਣੇ ਚਾਹੀਦੇ ਹਨ। ਜਨਵਰੀ ਵਿੱਚ ਮੇਲਾ ਮਾਘੀ ਦਾ ਜੋ ਇੱਕ ਇਤਿਹਾਸਕ ਦਿਨ ਹੈ ਇਸ ਦਿਨ ਜੋ 40 ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਦਾਂ ਹੈ। ਪੰਜਾਬ ਦੇ ਵਿੱਚ ਜੋ ਵੀ ਦਿਨ ਤਿਉਹਾਰ ਮਨਾਏ ਜਾਂਦੇ ਹਨ ਸਾਰੇ ਸਾਨੂੰ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ।