logo

ਅਨੰਦਿਆਣਾ ਗਾਉਸ਼ਾਲਾ ਫਰੀਦਕੋਟ ਵਿਖੇ 01 ਜਨਵਰੀ 2026 ਤੋ ਸ਼ੁਰੂ ਹੋ ਰਹੀ ਹੈ ਗੁੜ ਚੋਕਰ ਅਤੇ ਹਰੇ ਪੱਠਿਆਂ ਦੀ ਸੇਵਾ..ਵਜੀਰ ਚੰਦ ਗੁਪਤਾ

ਫਰੀਦਕੋਟ:31,ਦਸੰਬਰ (ਕੰਵਲ ਸਰਾਂ) ਹਰ ਸਾਲ ਦੀ ਤਰਾਂ ਅਨੰਦਿਆਣਾ ਗਾਉਸ਼ਾਲਾ ਫਰੀਦਕੋਟ ਵਿਖੇ 01 ਜਨਵਰੀ 2026 ਤੋ ਸ਼ੁਰੂ ਹੋ ਰਹੀ ਹੈ ਗੁੜ ਚੋਕਰ ਅਤੇ ਹਰੇ ਪੱਠਿਆਂ ਦੀ ਸੇਵਾ ਇਹ ਜਾਣਕਾਰੀ ਦਿੰਦਿਆ ਹੋਇਆ ਗਾਉਸ਼ਾਲਾ ਫਰੀਦਕੋਟ ਦੇ ਪ੍ਰਧਾਨ ਵਜੀਰ ਚੰਦ ਗੁਪਤਾ ਨੇ ਦੱਸਿਆ। ਇਸ ਗੁੜ ਚੋਕਰ ਅਤੇ ਹਰੇ ਪੱਠਿਆਂ ਦੀ ਸੇਵਾ ਦਾ ਸਮਾਂ ਸਵੇਰ ਦੇ 6.45 ਤੇ ਹੋਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਮਿਤੀ 01 ਜਨਵਰੀ 2025 ਨੂੰ ਨਵੇ ਸਾਲ ਦੀ ਸ਼ੁਰੂਆਤ ਕਿਸੇ ਚੰਗੇ ਕੰਮ ਲਈ ਕਰੀਏ ਤੇ ਆਪਣਾ ਜੀਵਨ ਸਫਲ ਬਣਾਈਏ।ਉਹਨਾਂ ਨੇ ਕਿਹਾ ਕੀ ਗਊ ਦੀ ਸੇਵਾ ਅਤੇ ਸੰਭਾਲ ਹਰ ਕਿਸੇ ਦੇ ਕਰਮਾਂ ਵਿੱਚ ਨਹੀਂ ਆਉਂਦੀ ਗਊ ਦੀ ਸੇਵਾ ਭਾਰਤੀ ਸੰਸਕ੍ਰਿਤੀ ਦਾ ਸਨਮਾਨ ਹੈ ਅਗਰ ਸਹੀ ਸੋਚ ਅਤੇ ਸਹੀ ਨੀਅਤ ਨਾਲ ਗਾਉ ਦੀ ਸੇਵਾ ਕੀਤੀ ਜਾਵੇ ਤਾਂ ਫੇਰ ਤੁਹਾਡੇ ਆਰਥਿਕ ਢਾਂਚੇ ਵਿੱਚ ਵੀ ਪ੍ਰਭੂ ਦੀ ਬਖਸ਼ਿਸ਼ ਨਾਲ ਸੁਧਾਰ ਆਵੇਗਾ। ਗੁੜ ਚੋਕਰ ਅਤੇ ਹਰੇ ਪੱਠਿਆਂ ਦੀ ਸੇਵਾ ਗਉ ਸੇਵਾ ਸਦਨ ਵੈਲਫੇਅਰ ਸੁਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਡਾ.ਚੰਦਰ ਸ਼ੇਖਰ ਕੱਕੜ ਨੇ ਵੀ ਗਾਉ ਸੇਵਾ ਦੀ ਮਹੱਤਵਾ ਬਾਰੇ ਦੱਸਿਆ ਅਤੇ ਕਿਹਾ 01 ਜਨਵਰੀ 2026 ਨੂੰ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਗਾਉ ਸੇਵਾ ਨਾਲ ਸ਼ੁਰੂ ਕਰੋ। ਡਾ.ਸ਼ੇਖਰ ਦੇ ਨਾਲ ਸ਼ਾਮ ਗਰਗ ਤਾਉ ਐਡ ਕੰਪਨੀ, ਗੌਤਮ ਬਾਂਸਲ ,ਵਜਿੰਦਰ ਵਿਨਾਇਕ,ਰਾਕੇਸ਼ ਮੌਂਗਾ,ਰਮਨ ਗੋਇਲ, ਰਾਜੇਸ਼ ਗੁਪਤਾ,ਹਰੀ ਅਰੋੜਾ, ਰਾਮੇਸ਼ ਮੌਂਗਾ,ਰਾਮੇਸ਼ ਗੇਰਾ ਅਤੇ ਟਿੰਕੂ ਮੌਂਗਾ ਵੀ ਗਾਉਸ਼ਾਲਾ ਵਿਖੇ ਮੌਜੂਦ ਸਨ।

12
1193 views