ਸਦੀਵੀ ਵਿੱਛੜੀ ਮਾਂ ਦੀ ਯਾਦ ਵਿੱਚ ਧੀ ਨੇ ਲਗਾਇਆ ਬੂਟਾ।
ਮਾਨਸਾ (31 ਦਸੰਬਰ 2025)- ਹਮੇਸ਼ਾ ਲਈ ਵਿਛੜਿਆਂ ਨੂੰ ਭਾਵੇਂ ਵਾਪਸ ਮੋੜਿਆ ਤਾਂ ਨਹੀਂ ਜਾ ਸਕਦਾ ਪਰ ਓਹਨਾਂ ਦੀ ਯਾਦ ਨੂੰ ਕਿਸੇ ਨਾਂ ਕਿਸੇ ਰੂਪ ਵਿੱਚ ਸੰਜੋਇਆ ਜਰੂਰ ਜਾ ਸਕਦਾ ਹੈ। ਇਸੇ ਸੋਚ ਤਹਿਤ ਪਿਛਲੇ ਸਾਲ ਇਹਨਾਂ ਦਿਨੀਂ ਵਿੱਛੜੀ ਆਪਣੀ ਮਾਤਾ ਜਸਪ੍ਰੀਤ ਕੌਰ ਦੀ ਯਾਦ ਵਿੱਚ ਬੁਢਲਾਡਾ ਨਿਵਾਸੀ ਹਰਸ਼ਦੀਪ ਕੌਰ ਨੇਂ ਪਿੰਡ ਕੋਟ ਧਰਮੂ ਦੇ ਪੁਰਾਤਨ ਝਿੜੀ ਬੰਨਾਂ ਸਾਹਿਬ ਵਿਖੇ ਬੂਟਾ ਲਗਾਇਆ। ਇਸ ਮੌਕੇ ਓਹਨਾਂ ਕਿਹਾ ਕਿ ਓਹਨਾਂ ਦੀ ਮਾਤਾ ਵੱਲੋਂ ਮਿਲੀਆਂ ਸਿੱਖਿਆਵਾਂ ਦਾ ਬੂਟਾ ਜਿਵੇਂ ਓਹਨਾਂ ਦੇ ਮਨ ਅੰਦਰ ਚੰਗਿਆਈ ਦੀ ਛਾਂ ਵੰਡ ਰਿਹਾ ਹੈ, ਓਵੇਂ ਹੀ ਓਹਨਾਂ ਵੱਲੋਂ ਲਗਾਇਆ ਬੂਟਾ ਇੱਕ ਦਿਨ ਧੁੱਪੇ ਤਪਦਿਆਂ ਨੂੰ ਠੰਡੀ ਛਾਂ ਵੰਡੇਂਗਾ।