ਮਾਨਵਤਾ ਧਰਮ ਲਈ ਹਮੇਸ਼ਾ ਚੇਤੇ ਰਹਿਣਗੇ ਮਾਤਾ ਜਸਪ੍ਰੀਤ ਕੌਰ।
ਬੁਢਲਾਡਾ - (30 ਦਿਸੰਬਰ 25) - ਅੱਜ ਦੇ ਦਿਨ ਪਿਛਲੇ ਸਾਲ ਬਿਮਾਰੀ ਨਾਲ ਸੂਝਦਿਆਂ ਅਕਾਲ ਚਲਾਣਾ ਕੀਤਿਆਂ ਭਾਵੇਂ ਪੂਰਾ ਇੱਕ ਸਾਲ ਹੋ ਚੱਲਿਆ ਹੈ, ਪਰ ਸਮਾਜ ਭਲਾਈ ਅਤੇ ਮਾਨਵਤਾ ਧਰਮ ਦਾ ਬੂਟਾ ਜੋ ਮਾਤਾ ਜਸਪ੍ਰੀਤ ਕੌਰ ਨੇ ਜਿਉਂਦਿਆਂ ਲਗਾਇਆ ਸੀ ਓਹ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਬਣਕੇ ਛਾਵਾਂ ਵੰਡ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮਾਤਾ ਜਸਪ੍ਰੀਤ ਕੌਰ ਨੂੰ ਯਾਦ ਕਰਦਿਆਂ ਓਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੇ ਕੀਤਾ। ਧਾਰਮਿਕ ਬਿਰਤੀ ਦੇ ਨਾਲ ਨਾਲ ਮਾਤਾ ਜਸਪ੍ਰੀਤ ਕੌਰ ਲੋਕ ਭਲਾਈ ਕਾਰਜਾਂ ਵਿੱਚ ਵੀ ਹਮੇਸ਼ਾ ਅੱਗੇ ਰਹੇ ਸਨ। ਪਰ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਅਨੁਸਾਰ 30 ਦਸੰਬਰ 2024 ਨੂੰ ਗੰਭੀਰ ਬਿਮਾਰੀ ਨਾਲ ਜੂਝਦਿਆਂ ਫੌਤ ਹੋ ਗਏ ਸਨ। ਮਾਤਾ ਜਸਪ੍ਰੀਤ ਕੌਰ ਉਸ ਸਮੇਂ ਆਪਣੇ ਪਿੱਛੇ ਪਤੀ ਸਵਰਨ ਸਿੰਘ, ਪੁੱਤਰ ਸ਼ਰਨਦੀਪ ਸਿੰਘ ਅਤੇ ਪੁੱਤਰੀ ਹਰਸ਼ਦੀਪ ਕੌਰ ਛੱਡ ਗਏ ਸਨ। ਅੱਗੇ ਚਲਦਿਆਂ ਪਤਨੀ ਦੇ ਅਕਾਲ ਚਲਾਣੇ ਦਾ ਦੁੱਖ ਨਾਂ ਸਹਾਰਦਿਆਂ ਸਵਰਨ ਸਿੰਘ ਵੀ ਚਲ ਵਸੇ ਸਨ। ਆਪਣੇ ਮਾਤਾ ਪਿਤਾ ਦੀ ਨਿੱਘੀ ਯਾਦ ਵਿੱਚ ਪੁੱਤਰ ਸ਼ਰਨਦੀਪ ਸਿੰਘ ਅਤੇ ਪੁੱਤਰੀ ਹਰਸ਼ਦੀਪ ਕੌਰ ਵੱਲੋਂ ਕੱਲ ਛਾਂ ਦਾਰ ਬੂਟੇ ਲਗਾਏ ਜਾਣਗੇ।