ਕਲਮਾਂ ਦੇ ਰੰਗ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਮਨਾਈ ਜਾਵੇਗੀ 11 ਜਨਵਰੀ ਨੂੰ ਲੋਹੜੀ ਧੀਆਂ ਦੀ :- ਪ੍ਰਧਾਨ ਦਰਦੀ ਫ਼ਰੀਦਕੋਟ ( ਸ਼ਿਵਨਾਥ)*
ਫਰੀਦਕੋਟ 29.12.25 (ਨਾਇਬ ਰਾਜ)
ਅੱਜ ਕਲਮਾਂ ਦੇ ਰੰਗ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਦੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਦੀ ਮੀਟਿੰਗ ਕਾਮਰੇਡ ਸ਼ਹੀਦ ਅਮੋਲਕ ਸਿੰਘ ਭਵਨ ਫ਼ਰੀਦਕੋਟ ਵਿਖੇ ਹੋਈ, ਜਿਸ ਵਿਚ ਸਰਬ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅਲੱਗ ਅਲੱਗ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੀਆਂ ਧੀਆਂ ਦਾ ਸਨਮਾਨ ਸੁਸਾਇਟੀ ਵੱਲੋਂ 11 ਜਨਵਰੀ ਦਿਨ ਐਤਵਾਰ ਕਾਮਰੇਡ ਸ਼ਹੀਦ ਅਮੋਲਕ ਸਿੰਘ ਭਵਨ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ। ਇਸ ਸਮਾਗਮ ਦੀ ਸ਼ੁਰੂਆਤ ਲੋਹੜੀ ਬਾਲ ਕੇ ਕੀਤੀ ਜਾਵੇਗੀ ।
ਇਹ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਦੱਸਿਆ ਕਿ ਓਹ ਹਰ ਸਾਲ ਇਸੇ ਤਰਾਂ ਸੁਸਾਇਟੀ ਵੱਲੋਂ ਧੀਆਂ ਦਾ ਸਨਮਾਨ ਕਰਦੇ ਹਨ। ਓਨਾਂ ਕਿਹਾ ਕਿ ਅਜੇਹੇ ਚੰਗੇਰੇ ਕਾਰਜਾਂ ਲਈ ਸਾਡੀ ਸੁਸਾਇਟੀ ਹਮੇਸ਼ਾ ਮੂਹਰਲੀ ਕਤਾਰ ਵਿਚ ਖੜੀ ਹੈ।
ਇਸ ਸਮੇਂ ਸੁਸਾਇਟੀ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ , ਮੀਤ ਪ੍ਰਧਾਨ ਲੋਕ ਗਾਇਕ ਰਾਜ ਗਿੱਲ ਭਾਣਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਦੀਪ ਅਟਵਾਲ , ਕਾਮਰੇਡ ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ ਆਦਿ ਹਾਜ਼ਰ ਸਨ।