logo

ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ — ਆਮ ਆਦਮੀ ਪਾਰਟੀ ਨੇ ਸਾਬਤ ਕੀਤਾ ਕਿ ਸਿਆਸਤ ਸੇਵਾ ਵੀ ਹੋ ਸਕਦੀ ਹੈ — ਅਰਸ਼ ਸੱਚਰ

ਪੰਜਾਬ ਦੇ ਇਤਿਹਾਸ ਦਾ ਇਨਕਲਾਬੀ ਕਦਮ — ‘ਮੁੱਖ ਮੰਤਰੀ ਸਿਹਤ ਯੋਜਨਾ’ ਨਾਲ ਹਰ ਪਰਿਵਾਰ ਨੂੰ ਸੁਰੱਖਿਅਤ ਭਵਿੱਖ

ਫਰੀਦਕੋਟ,29.12.25 ਨਾਇਬ ਰਾਜ

ਪੰਜਾਬ ਸਰਕਾਰ ਵੱਲੋਂ ਲੋਕ-ਭਲਾਈ ਦੇ ਖੇਤਰ ਵਿੱਚ ਇੱਕ ਇਤਿਹਾਸਕ ਅਤੇ ਦੂਰਅੰਦੇਸ਼ੀ ਭਰਿਆ ਕਦਮ ਚੁੱਕਦਿਆਂ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਪੰਜਾਬ ਦੇ ਹਰ ਵਰਗ, ਹਰ ਪਰਿਵਾਰ ਅਤੇ ਹਰ ਨਾਗਰਿਕ ਲਈ ਇੱਕ ਵੱਡਾ ਸੁਰੱਖਿਆ ਕਵਚ ਸਾਬਤ ਹੋਵੇਗੀ। ਇਹ ਗੱਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਰਗਰਮ ਸਮਾਜ ਸੇਵਕ ਅਰਸ਼ ਸੱਚਰ ਨੇ ਕਹੀ।

ਅਰਸ਼ ਸੱਚਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ ਸਾਲਾਨਾ ₹10 ਲੱਖ ਤੱਕ ਦਾ ਮੁਫ਼ਤ ਇਲਾਜ ਮਿਲੇਗਾ, ਜੋ ਸਿਰਫ਼ ਇੱਕ ਸਕੀਮ ਨਹੀਂ, ਸਗੋਂ ਗਰੀਬ, ਮੱਧ ਵਰਗ ਅਤੇ ਆਮ ਇਨਸਾਨ ਦੀ ਜ਼ਿੰਦਗੀ ਬਚਾਉਣ ਵੱਲ ਇੱਕ ਇਨਕਲਾਬੀ ਕਦਮ ਹੈ। ਖਾਸ ਗੱਲ ਇਹ ਹੈ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਵਿੱਚ ਵੀ ਇਹ ਸਹੂਲਤ ਮਿਲੇਗੀ, ਜਿਸ ਨਾਲ ਲੋਕਾਂ ਨੂੰ ਮਹਿੰਗੇ ਇਲਾਜ ਦੇ ਡਰ ਤੋਂ ਮੁਕਤੀ ਮਿਲੇਗੀ।

ਉਨ੍ਹਾਂ ਕਿਹਾ ਕਿ ਅੱਜ ਤੱਕ ਪੰਜਾਬ ਵਿੱਚ ਹਜ਼ਾਰਾਂ ਪਰਿਵਾਰ ਸਿਰਫ਼ ਬਿਮਾਰੀ ਦੇ ਇਲਾਜ ਕਰਵਾਉਂਦੇ-ਕਰਵਾਉਂਦੇ ਕਰਜ਼ੇ ‘ਚ ਡੁੱਬ ਜਾਂਦੇ ਸਨ ਜਾਂ ਆਪਣੀ ਜ਼ਮੀਨ, ਘਰ ਤੱਕ ਵੇਚਣ ਲਈ ਮਜਬੂਰ ਹੋ ਜਾਂਦੇ ਸਨ। ਮੁੱਖ ਮੰਤਰੀ ਸਿਹਤ ਯੋਜਨਾ ਇਸ ਦਰਦਨਾਕ ਹਕੀਕਤ ਨੂੰ ਖਤਮ ਕਰਨ ਵੱਲ ਇੱਕ ਮਜ਼ਬੂਤ ਕਦਮ ਹੈ।

ਅਰਸ਼ ਸੱਚਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ੁਰੂ ਤੋਂ ਹੀ “ਇਲਾਜ ਵਪਾਰ ਨਹੀਂ, ਹੱਕ ਹੈ” ਦੇ ਸਿਧਾਂਤ ‘ਤੇ ਕੰਮ ਕਰ ਰਹੀ ਹੈ। ਨਾ ਕੋਈ ਆਮਦਨ ਦੀ ਸ਼ਰਤ, ਨਾ ਕੋਈ ਜਾਤ-ਪਾਤ ਦਾ ਭੇਦ — ਹਰ ਪੰਜਾਬੀ ਇਸ ਯੋਜਨਾ ਦਾ ਹੱਕਦਾਰ ਹੈ। ਇਹੀ ਆਮ ਆਦਮੀ ਪਾਰਟੀ ਦੀ ਸਿਆਸਤ ਅਤੇ ਸੋਚ ਨੂੰ ਹੋਰ ਪਾਰਟੀਆਂ ਤੋਂ ਵੱਖਰਾ ਬਣਾਉਂਦਾ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਪੰਜਾਬ ਨੂੰ ਸਿਹਤਮੰਦ, ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਵੱਲ ਇੱਕ ਮੀਲ ਪੱਥਰ ਸਾਬਤ ਹੋਵੇਗੀ। “ਇਹ ਸਿਰਫ਼ ਅੱਜ ਦੀ ਨਹੀਂ, ਭਵਿੱਖ ਦੀ ਸੋਚ ਵਾਲੀ ਸਰਕਾਰ ਹੈ,” ਉਨ੍ਹਾਂ ਕਿਹਾ।

ਅਖੀਰ ‘ਚ ਅਰਸ਼ ਸੱਚਰ ਨੇ ਪੰਜਾਬ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਬਾਰੇ ਜਾਣਕਾਰੀ ਹਾਸਲ ਕਰਨ, ਆਪਣਾ ਕਾਰਡ ਬਣਵਾਉਣ ਅਤੇ ਸਰਕਾਰ ਦੇ ਇਸ ਲੋਕ-ਹਿਤੈਸ਼ੀ ਕਦਮ ਦਾ ਪੂਰਾ ਲਾਭ ਲੈਣ। ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਇਤਿਹਾਸਕ ਫੈਸਲਿਆਂ ਦੀ ਸਾਰਿਆਂ ਨੂੰ ਖੁੱਲ੍ਹ ਕੇ ਸਰਾਹਣਾ ਕਰਨੀ ਚਾਹੀਦੀ ਹੈ, ਕਿਉਂਕਿ ਇਹ ਕਦਮ ਸੱਚਮੁੱਚ ਪੰਜਾਬ ਅਤੇ ਪੰਜਾਬੀਆਂ ਦੀ ਜ਼ਿੰਦਗੀ ਬਚਾਉਣ ਵਾਲੇ ਹਨ।

0
209 views