logo

ਫਗਵਾੜਾ ਚ ਕਤਲ

ਪੰਜਾਬੀ ਮਾਲਕ ਨੂੰ ਮੌਤ ਦੇ ਘਾਟ ਉਤਾਰਿਆ ਪ੍ਰਵਾਸੀ ਮਜ਼ਦੂਰ ਨੇ :-ਪਿੰਡ ਮੰਡਾਲੀ

ਫਗਵਾੜਾ, 27 ਦਸੰਬਰ (ਵਰਿੰਦਰ ਸਿੰਘ):- ਇਕ ਪ੍ਰਵਾਸੀ ਮਜ਼ਦੂਰ ਵਲੋ ਪਿੰਡ ਮੰਡਾਲੀ( ਨਜਦੀਕ ਫਗਵਾੜਾ) ਵਿੱਚ ਆਪਣੇ ਮਾਲਕ ਦਾ ਕਤਲ ਕਰ ਦਿੱਤਾ । ਇਹ ਮਜ਼ਬੂਤ ਉਨ੍ਹਾ ਵਲੋ ਖੇਤੀਵਾੜੀ ਕਰਨ ਲਈ ਰੱਖਿਆ ਹੋਇਆ ਸੀ । ਕਿਸੇ ਗੱਲ ਵਜੋ ਮਜ਼ਦੂਰ ਵਲੋ ਮਾਲਕ ਨਾਲ ਗਾਲੀਗਲੋਚ ਕੀਤਾ ਅਤੇ ਹੱਥੋਪਾਈ ਵੀ ਕੀਤੀ । ਮਾਲਕ ਇਸ ਘਟਨਾ ਕਾਰਣ ਜਖਮੀ ਹੋ ਗਿਆ ਜਿਸ ਤੋ ਬਾਅਦ ਮਾਲਕ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਦਵਿੰਦਰ ਸਿੰਘ ਹੈ ਉਨ੍ਹਾ ਦੀ ਪਤਨੀ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਉਨ੍ਹਾ ਦੇ ਘਰ ਵਿੱਚ ਹੀ ਰਹਿੰਦਾ ਸੀ । ਮਜਦੂਰ ਵਲੋ ਪਹਿਲਾ ਗਾਲੀਗਲੋਚ ਕੀਤੀ ਗਏ ਅਤੇ ਬਾਅਦ ਵਿੱਚ ਕਿਸੇ ਮਾਰੂ ਚੀਜ ਨਾਲ ਵਾਰ ਕੀਤਾ ਮ੍ਰਿਤਕ ਨੂੰ ਜਦੋ ਸਰਕਾਰੀ ਹਸਪਤਾਲ ਫਗਵਾੜਾ ਲਿਜਾਇਆ ਗਿਆ ਤਾ ਡਾਕਟਰਾਂ ਵਲੋ ਦਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਪੁਲਿਸ ਵਲੋ ਪੂਰੀ ਗਹਿਰਾਈ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਮੌਤ ਹੋਣ ਦਾ ਅਸਲ ਕਾਰਣ ਡਾਕਟਰਾਂ ਵਲੋ ਪੋਸਟਮਾਰਟਮ ਰਿਪੋਰਟ ਤੋ ਬਾਅਦ ਹੀ ਦੱਸਿਆ ਜਾਣਾ ਹੈ ਫਿਰ ਹੀ ਮੌਤ ਦੇ ਕਾਰਣ ਦੀ ਪੁਸ਼ਟੀ ਹੋਵੇਗੀ ।

0
36 views