
ਫਿਲਮ ਚਮਾਰ ਸਾਹਿਬ 2 ਨੂੰ ਸੰਗਤਾਂ ਦਾ ਮਿਲ ਰਿਹਾ ਭਰਮਾ ਹੁੰਗਾਰਾ। ਟੀਮ ਨੂੰ ਸਨਮਾਨਿਤ ਕੀਤਾ ਗਿਆ।
ਜੋਗਿੰਦਰਕੈਂਥ ਲਹਿਰੀ
(ਜੋਗਿੰਦਰ ਪਾਲ) 28/12/25
ਰਵਿਦਾਸੀਆ ਧਰਮ ਪ੍ਰਚਾਰ ਅਸਥਾਨ ਕਾਹਨਪੁਰ ਜਲੰਧਰ ਸੰਤ ਬਾਬਾ ਸੁਰਿੰਦਰ ਦਾਸ ਬਾਵਾ ਜੀ ਦੀ ਛਤਰ ਛਾਇਆ ਹੇਠ ਫਿਲਮ ਚਮਾਰ ਸਾਬ 2 ਦਿਖਾਈ ਗਈ।
ਸਾਰੀ ਸੰਗਤ ਦਾ ਭਰਮਾ ਹੁੰਗਾਰਾ ਮਿਲ ਰਿਹਾ। ਇਹ ਫਿਲਮ ਵੱਖ ਵੱਖ ਥਾਵਾਂ ਤੇ ਦਿਖਾਈ ਜਾ ਰਹੀ ਹੈ। ਇਸ ਫਿਲਮ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਸਿਧਾਂਤਾਂ ਨੂੰ ਦਿਰਸਾਇਆ ਗਿਆ। ਇਹ ਫਿਲਮ ਹਰ ਇੱਕ ਵਰਗ ਨੂੰ ਪਸੰਦ ਆ ਰਹੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ। ਇਸ ਫਿਲਮ ਨੂੰ ਦੇਖਣ ਲਈ ਸੰਗਤਾਂ ਉਤਸ਼ਾਹਿਤ ਹੋ ਰਹੀਆਂ ਹਨ।
ਇਹ ਫਿਲਮ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਵਿਚ ਵੀ ਦਿਖਾਈ ਜਾਵੇਗੀ। ਇਹ ਫਿਲਮ ਦੇਖ ਕੇ ਹਰ ਇਕ ਦੇ ਅੱਖਾਂ ਵਿਚੋਂ ਹੰਝੂ ਆ ਜਾਂਦੇ ਹਨ। ਚਮਾਰ ਸਾਬ 2ਦੀ ਟੀਮ ਨੂੰ 108 ਸੰਤ ਬਾਬਾ ਸੁਰਿੰਦਰ ਦਾਸ ਬਾਵਾ ਅਤੇ ਪੂਰੀ ਕਮੇਟੀ ਵੱਲੋਂ ਨੂੰ ਸਰੋਪਾ ਨਾ ਕੇ ਸਨਮਾਨਿਤ ਕੀਤਾ ਗਿਆ। ਇਸ ਫਿਲਮ ਨੂੰ ਦੇਖਣ ਲਈ ਬਹੁਤ ਦੂਰ ਦੂਰ ਤੱਕ ਸੰਗਤਾਂ ਚੱਲ ਕੇ ਆਈਆਂ। ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਗਾਇਕ ਜੀਵਨ ਸੋਹਲ ਜੀ।ਇਸ ਫਿਲਮ ਦੇ ਪ੍ਰੋਡਿਊਸਰ ਗੁਰਮੇਲ ਮਹੇ ਸਾਹਿਬ ਇਟਲੀ ਵਾਲੇ। ਡਾਇਰੈਕਟਰ ਜੋਗਿੰਦਰ ਲਹਿਰੀ/ ਸੋਢੀ ਤਾਰਕ ਮਹਿਤਾ ਵਾਲੇ ਕਹਾਣੀਕਾਰ ਸੋਢੀ ਤਾਰਕ ਮਹਿਤਾ ਵਾਲੇ। ਡੀ ਓ ਪੀ ਸਾਜਨ ਵੀ ਡੀ ਰੌਕਸੀ
ਕਲਾਕਾਰ ਮਹਾਵੀਰ ਭੁੱਲਰ ਗੁਲਸ਼ਨ ਪਾਂਡੇ
ਸੋਢੀ ਤਾਰਕ ਮਹਿਤਾ ਜੋਗਿੰਦਰ ਲਹਿਰੀ
ਕਰਮਜੀਤ ਕਤਰ ਅਮਨਦੀਪ ਲੁਧਿਆਣਾ
ਜਸਪ੍ਰੀਤ ਜੱਸੀ ਵਿਵੇਕ ਵਿੱਕੀ ਆਤਮਾ ਸਿੰਘ ਸਿੱਧੂ ਬਿਲੂ ਬਟੇਰਾ ਤਾਇਆ ਟੱਲੀ ਰਾਮ ਤੇਜਾ ਅਮਲੀ ਸਵਾ ਲੱਖ ਸਿੱਘ ਬਲਜੀਤ ਬੱਲੀ ਜੋਤ ਆਦਿ।