
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਲੱਡ ਡੋਨਰਜ਼ ਸੋਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਨੇ ਲਗਾਇਆ 161ਵਾਂ ਬਲੱਡ ਡੋਨੇਸ਼ਨ ਕੈਂਪ
ਗੁਰਦਾਸਪੁਰ
28ਦਸੰਬਰ.
ਬੀਤੇ ਦਿਨੀਂ ਬਲੱਡ ਡੋਨਰਜ ਸੋਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਡੋਨਰਜ ਸੋਸਾਇਟੀ ਦੇ ਸੰਸਥਾਪਕ ਰਜੇਸ਼ ਬੱਬੀ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਸੋਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਬਲੱਡ ਡੋਨਰਜ ਸੋਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਇਹ 161ਵਾਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿਚ 140 ਖੂਨਦਾਨੀਆਂ ਨੇ ਆਪਣਾ ਖੂਨ ਦਾਨ ਕਰਕੇ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਬਲੱਡ ਕੈਂਪ ਵਿੱਚ ਸੋਸਾਇਟੀ ਮੈਂਬਰਾਂ ਵੱਲੋਂ ਇਕਜੁੱਟ ਹੋਕੇ ਇੱਕ ਪਰਿਵਾਰ ਵਾਂਗੂੰ ਸੇਵਾ ਕੀਤੀ ਗਈ। ਸੋਸਾਇਟੀ ਦੇ ਜਨਰਲ ਸਕੱਤਰ ਪ੍ਰਵੀਨ ਅੱਤਰੀ ਅਤੇ ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਇਸ ਸਾਲ ਦਾ ਅਖੀਰਲਾ ਕੈਂਪ ਹੈ ਅਤੇ ਸਾਲ 2025 ਵਿੱਚ 2000 ਦੇ ਕਰੀਬ ਬਲੱਡ ਯੂਨਿਟਸ ਕੈਂਪਾਂ ਦੇ ਜਰੀਏ ਵੱਖ-ਵੱਖ ਹਸਪਤਾਲਾਂ ਨੂੰ ਦਿੱਤੇ ਗਏ ਹਨ ਅਤੇ ਸੋਸਾਇਟੀ ਅਗਾਂਹ ਵੀ ਇਸੇ ਤਰ੍ਹਾਂ ਹੀ ਖੂਨਦਾਨ ਦੇ ਖੇਤਰ ਵਿੱਚ ਆਪਣੀ ਸੇਵਾ ਨਿਭਾਉਂਦੀ ਰਹੇਗੀ । ਸੋਸਾਇਟੀ ਦੇ ਵਾਈਸ ਪ੍ਰਧਾਨ ਮੰਨੂ ਸ਼ਰਮਾ ਅਤੇ ਸਿਟੀ ਪ੍ਰਧਾਨ ਅਭੇ ਮਹਾਜਨ ਨੇ ਕਿਹਾ ਕਿ ਸੋਸਾਇਟੀ ਵੱਲੋਂ ਸ਼ਹੀਦੀ ਦਿਹਾੜੇ ਤੇ ਖ਼ੂਨਦਾਨ ਕੈਂਪ ਦੇ ਨਾਲ ਨਾਲ ਦੁੱਧ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਜ਼ਿਲ੍ਹਾ ਯੂਥ ਪ੍ਰਧਾਨ ਕੇਪੀ ਬਾਜਵਾ, ਪ੍ਰੇਮ ਠਾਕੁਰ ,ਸਿਟੀ ਯੂਥ ਪ੍ਰਧਾਨ ਹਰਪ੍ਰੀਤ ਸਿੰਘ ਮਾਨ ਅਤੇ ਸਹਾਇਕ ਖ਼ਜਾਨਚੀ ਭੂਪਿੰਦਰ ਸਿੰਘ ਮੋਨੂੰ ਨੇ ਸਾਰੇ ਖੂਨਦਾਨੀ ਭੈਣ ਭਰਾਵਾਂ ਅਤੇ ਗੁਰਦਾਸਪੁਰ ਵਾਸੀਆ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਇਹ ਕੈਂਪ ਸਫ਼ਲ ਰਿਹਾ। ਕੈਂਪ ਵਿੱਚ ,ਰਿਸ਼ਵ ਸ਼ਰਮਾ, ਕੰਨੁ ਸੰਧੂ, ਨਿਸਚਿੰਤ ਕੁਮਾਰ, ਗੁਰਦੀਪ ਸਿੰਘ, ਸੁਨੀਲ ਕੁਮਾਰ, ਹਰਦੀਪ ਸਿੰਘ, ਰੋਹਿਤ ਵਰਮਾ, ਸ਼ੈਂਪੀ ਸ਼ਰਮਾ ਅਤੇ ਐਡਵੋਕੇਟ ਮੁਨੀਸ਼ ਕੁਮਾਰ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਕਿਹਾ ਕਿ ਅਗਲਾ ਕੈਂਪ ਸੋਸਾਇਟੀ ਵੱਲੋਂ ਜਨਵਰੀ 2026 ਵਿੱਚ ਕਰੋਟ ਕੰਪਲੈਕਸ ਵਿਖੇ ਲਗਾਈਆ ਜਾਵੇਗਾ।