
ਗੁਰੂ ਗੋਬਿੰਦ ਸਿੰਘ ਜੀ ਨੇ ਆਮ ਜਨਤਾ ਨੂੰ ਦਿੱਤਾ ਬਰਾਬਰ ਦਾ ਅਧਿਕਾਰ।
ਕਿਲ੍ਹੇ ਬਨਾਉਣ ਦੀ ਥਾਂ ਜੇਕਰ ਭਾਰਤੀ ਰਾਜਿਆਂ ਨੇ ਹਰ ਹੱਥ ਹਥੀਆਰ ਫੜਾਇਆ ਹੂੰਦਾ ਤਾਂ ਭਾਰਤ ਤੇ ਕੋਈ ਹਮਲਾ ਨਾਂ ਕਰਦਾ, ਕਿਓਂ ਕੇ ਕਿਲੇ ਵੀ ਯੁੱਧ ਵਿਚ ਜਿੱਤਣ ਲਈ, ਜਾਂ ਅਟੈਕ ਤੋਂ ਬਚਣ ਲਈ ਹੀ ਬਣਾਏ ਗਏ, ਅਗਲਿਆਂ ਨੇ ਕਿਲ੍ਹੇ ਦੀ ਘੇਰਾਬੰਦੀ ਕਰਕੇ, ਰਾਸ਼ਨ ਸਪਲਾਈ ਤੋੜ ਦਿੱਤੀ, ਕੁੱਝ ਮਹੀਨਿਆਂ ਬਾਅਦ ਹੀ ਅਗਲਿਆਂ ਨੇ ਕਿਲ੍ਹੇ ਤੇ ਜਿੱਤ ਪ੍ਰਾਪਤ ਕੀਤੀ, ਕਿਓਂ ਕੇ ਕਿਲੇ ਦੇ ਅੰਦਰ ਭੁੱਖੇ ਕਮਜੋਰ ਹੋ ਚੁੱਕੇ ਲੋਕ ਸਨ, ਤੇ ਕਿਲ੍ਹਿਆਂ ਦੇ ਬਾਹਰ
ਅਗਲਿਆਂ ਨੂੰ ਪਤਾ ਸੀ ਵੀ ਰਾਜਾ, ਓਹਦੇ ਕੁੱਝ ਸੈਨਾਪਤੀ ਤੇ ਕੁੱਝ ਕੂ ਸੈਨਿਕ ਹੀ ਹਥਿਆਰ ਰੱਖਦੇ ਹਨ, ਲੋਕ ਨਿਹੱਥੇ ਹਨ,
ਲੋਕ ਤਾਂ ਵਿਚਾਰੇ ਯੁੱਧ ਵਿੱਦਿਆ ਜਾਣਦੇ ਹੀ ਨਹੀਂ,
ਇਸ ਲਈ ਲੋਕ ਤਾਂ ਵਿਚਾਰੇ ਯੁੱਧ ਤੋਂ ਬਾਹਰ ਰਹਿਣਗੇ ਤੇ ਕੁਝ ਕੁ ਹਥਿਆਰਬੰਦ ਲੋਕਾਂ ਨੂੰ ਮਾਰ ਕੇ ਰਾਜ ਭਾਗ ਤੇ ਕਬਜ਼ਾ ਕੀਤਾ ਜਾ ਸਕਦਾ ਇਸ ਲਈ ਵਿਦੇਸ਼ੀ ਲੋਕਾਂ ਨੇ ਆ ਕੇ ਇੱਥੇ ਅਟੈਕ ਕੀਤਾ ਤੇ ਭਾਰਤ ਨੂੰ ਲੁੱਟਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਇੱਕ ਕੰਮ ਕੀਤਾ ਵੀ ਸਾਰੇ ਨਾਗਰਿਕਾਂ ਨੂੰ ਹਥਿਆਰ ਰੱਖਣ ਦਾ ਅਧਿਕਾਰ ਦਿੱਤਾ ਬਰਾਬਰ ਦਾ ਅਧਿਕਾਰ ਦਿੱਤਾ ਅਤੇ ਤੁਸੀਂ ਦੇਖਿਆ ਕਿ ਜਦੋਂ ਤੋਂ ਸਾਰੇ ਲੋਕਾਂ ਨੇ ਹਥਿਆਰ ਰੱਖਣੇ ਸ਼ੁਰੂ ਕੀਤੇ ਸਿੰਘ ਸਜੇ ਸ੍ਰੀ ਸਾਹਿਬ ਰੱਖੇ ਤਾਂ ਪੰਜਾਬ ਇੱਕ ਵੱਡੀ ਪਾਵਰ ਬਣ ਗਿਆ ਤੇ ਭਾਰਤ ਦੇ ਮੂਹਰੇ ਖੜ ਗਿਆ ਭਾਰਤ ਨੂੰ ਲੁੱਟ ਤੋਂ ਬਚਾਇਆ ਇਸ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਸਾਰੇ ਲੋਕਾਂ ਨੂੰ ਹਥਿਆਰ ਬੰਦ ਕਰਨਾ ਸੀ। ਅੱਜ ਵੀ ਭਾਰਤ ਦੇ ਲੋਕ ਨਿਹੱਥੇ ਹਨ ਅਤੇ ਸੈਣਾ ਤੋਂ ਬਾਅਦ ਭਾਰਤ ਦੀ ਰੱਖਿਆ ਕਰਨ ਲਈ ਕੁਝ ਵੀ ਨਹੀਂ ਇਸ ਲਈ ਭਾਰਤ ਦੇ ਲੋਕਾਂ ਨੂੰ ਅੱਜ ਦੇ ਆਧੁਨਿਕ ਹਥਿਆਰਾਂ ਦੀ ਲੋੜ ਹੈ ਹਥਿਆਰ ਉਹਨਾਂ ਕੋਲੇ ਹੋਣੀ ਚਾਹੀਦੇ ਹਨ। ਤਾਂ ਕਿ ਭਾਰਤ ਦੇ ਲੋਕ ਆਪਣੀ ਰੱਖਿਆ ਕਰ ਸਕਣ ਅਤੇ ਅੰਦਰੂਨੀ ਲੁਟੇਰਿਆਂ ਤੋਂ ਪਬਲਿਕ ਆਪਣੀ ਰੱਖਿਆ ਕਰ ਸਕੇ।
ਧੰਨਵਾਦ ਜੀ ।