logo

ਬਿਆਸ ਪਿੰਡ ਵਿਖੇ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰਿਆਂ ਵੱਲੋਂ ਲਗਭਗ 10 ਤੋਲੇ ਸੋਨਾ ਅਤੇ ਨਕਦੀ ਲੁੱਟੀ।

**ਸੋਨੇ ਦੀ ਚੇਨ, ਵਾਲੀਆਂ, ਟੋਪਸ, ਮੁੰਦਰੀਆਂ ਅਤੇ ਲਗਭਗ ਇਕ ਲੱਖ ਦੀ ਨਕਦੀ ਲੁੱਟੀ ।
ਜਲੰਧਰ/ਅਲਾਵਲਪੁਰ, 27 ਦਸੰਬਰ- ਬਿਆਸ ਪਿੰਡ ਵਿਖੇ ਇੱਕ ਪਰਿਵਾਰ ਨੂੰ ਬੰਧਕ ਬਣਾ ਕੇ ਲੁਟੇਰਿਆਂ ਵੱਲੋਂ ਘਰ ਵਿੱਚੋਂ ਨਕਦੀ ਅਤੇ ਸੋਨਾ ਲੁੱਟੇ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਿਆਸ ਪਿੰਡ ਵਿਖੇ ਰੇਲਵੇ ਲਾਈਨਾਂ ਨਜ਼ਦੀਕ ਖੇਤਾਂ ਵਿੱਚ ਬਣੇ ਹੋਏ ਮਕਾਨ ਚ ਰਹਿੰਦੇ ਨੰਬਰਦਾਰ ਲਖਵਿੰਦਰ ਸਿੰਘ ਪੁੱਤਰ ਸ਼ਿਵ ਸਿੰਘ ਦੇ ਘਰ ਬੀਤੀ ਰਾਤ ਪੰਜ ਤੋਂ ਸੱਤ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਵਾ ਇਕ ਵਜੇ ਦੇ ਕਰੀਬ ਉਨਾਂ ਦੇ ਘਰ ਦਾ ਪਿਛਲੇ ਪਾਸੇ ਦਾ ਦਰਵਾਜ਼ਾ ਜਦੋਂ ਜੋਰ ਜੋਰ ਦੀ ਖੜਕ ਰਿਹਾ ਸੀ ਤਾਂ ਉਨਾਂ ਨੇ ਸੋਚਿਆ ਕਿ ਉਹਨਾਂ ਦਾ ਕੋਈ ਪਸ਼ੂ ਖੁੱਲ ਕੇ ਘਰ ਦੇ ਦਰਵਾਜ਼ੇ ਨੂੰ ਤੋੜ ਰਿਹਾ ਹੈ ਜਦੋਂ ਉਹਨਾਂ ਨੇ ਆਪਣੇ ਘਰ ਦੀ ਮੇਨ ਗਰਿਲ ਦਾ ਦਰਵਾਜ਼ਾ ਖੋਲਿਆ ਤਾਂ ਬਾਹਰ ਖੜੇ ਲੁਟੇਰਿਆਂ ਨੇ ਜਬਰਦਸਤੀ ਅੰਦਰ ਵੜ ਕੇ ਤੇਜ਼ਧਾਰ ਹਥਿਆਰ ਦੀ ਨੋਕ ਤੇ ਪਰਿਵਾਰ ਵਿੱਚ ਮੌਜੂਦ ਲਖਵਿੰਦਰ ਸਿੰਘ, ਉਨਾਂ ਦੀ ਪਤਨੀ ਅਤੇ ਬੇਟੇ ਨੂੰ ਬੰਧਕ ਬਣਾ ਕੇ ਇੱਕ ਕਮਰੇ ਦੇ ਵਿੱਚ ਡੱਕ ਦਿੱਤਾ। ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਨੇ ਦੱਸਿਆ ਕਿ ਲੁਟੇਰੇ ਵਾਰ ਵਾਰ ਗੋਲੀ ਮਾਰਨ ਦੀ ਧਮਕੀ ਦੇ ਰਹੇ ਸਨ । ਲੁਟੇਰੇ ਘਰ ਵਿੱਚ ਲਗਭਗ 45 ਮਿੰਟ ਤੱਕ ਲੁੱਟ ਕਰਦੇ ਰਹੇ। ਲੁਟੇਰ ਆਪਣਾ ਮੂੰਹ ਸਿਰ ਢਕਿਆ ਹੋਇਆ ਸੀ ਅਤੇ ਪੰਜਾਬੀ ਬੋਲਦੇ ਸਨ। ਸਾਰੇ ਲੁਟੇਰੇ ਪੈਰਾਂ ਤੋਂ ਨੰਗੇ ਸਨ।
ਘਰ ਦੇ ਸਾਰੇ ਕਮਰਿਆਂ ਦੀ ਫਰੋਲਾ ਫਰਾਲੀ ਕਰਨ ਤੋਂ ਬਾਅਦ ਲੁਟੇਰੇ ਲਗਭਗ ਇੱਕ ਲੱਖ ਰੁਪਏ ਦੀ ਨਕਦੀ ਅਤੇ 10 ਤੋਲੇ ਸੋਨਾ, ਚਾਰ ਮੋਬਾਇਲ ਲੁੱਟ ਕੇ ਲੈ ਗਏ। ਘਟਨਾ ਤੋਂ ਕੁਝ ਸਮੇਂ ਬਾਅਦ ਹੀ ਦੋ ਮੋਬਾਇਲ ਰੇਲਵੇ ਲਾਈਨਾਂ ਦੇ ਨਜ਼ਦੀਕ ਉਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਸੂਚਨਾ ਦੇਣ ਤੋਂ ਬਾਅਦ ਦੋ ਮੋਬਾਇਲ ਪ੍ਰਾਪਤ ਹੋ ਗਏ। ਜਿਕਰਯੋਗ ਹੈ ਕਿ ਲੁਟੇਰੇ ਵਾਰ ਵਾਰ ਪਰਿਵਾਰ ਵਿੱਚ ਹੋਏ ਪਿਛਲੇ ਦਿਨੀ ਇੱਕ ਵਿਆਹ ਸਬੰਧੀ ਪੁੱਛ ਰਹੇ ਸਨ ਕਿ ਤੁਸੀਂ ਵਿਆਹ ਬਹੁਤ ਧੂਮ ਧਾਮ ਨਾਲ ਕੀਤਾ ਹੈ ਤੇ ਬਹੁਤ ਪੈਸਾ ਖਰਚਿਆ ਹੈ। ਵਿਆਹਿਆ ਹੋਇਆ ਜੋੜਾ ਕਿੱਥੇ ਹੈ? ਲੁਟੇਰੇ ਘਰ ਦੀ ਲੁੱਟ ਘਸੁੱਟ ਕਰਨ ਤੋਂ ਬਾਅਦ ਘਰਦਿਆਂ ਨੂੰ ਧਮਕੀ ਦੇ ਕੇ ਗਏ ਕਿ ਅਗਰ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਇਸ ਤੋਂ ਵੱਧ ਭਿਆਨਕ ਅੰਜਾਮ ਤੁਹਾਨੂੰ ਭੁਗਤਣਾ ਪਵੇਗਾ। ਲੁਟੇਰੇ ਲਗਭਗ ਸਵਾ ਦੋ ਵਜੇ ਘਰ ਤੋਂ ਬਾਹਰ ਨਿਕਲ ਗਏ। ਪਰਿਵਾਰਕ ਮੈਂਬਰਾਂ ਨੇ ਖੂਹ ਦੇ ਨਜ਼ਦੀਕ ਰਹਿੰਦੇ ਇੱਕ ਪ੍ਰਵਾਸੀ ਤੋਂ ਮੋਬਾਈਲ ਫੋਨ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੜਕੇ 3 ਵਜੇ ਦੇ ਕਰੀਬ 100 ਨੰਬਰ ਤੇ ਫੋਨ ਕਰਨ ਤੋਂ ਬਾਅਦ ਲਗਭਗ 4:30 ਵਜੇ ਦੇ ਕਰੀਬ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ। ਉਸ ਤੋਂ ਬਾਅਦ ਡੀਐਸਪੀ ਆਦਮਪੁਰ ਦਿਹਾਤੀ ਰਾਜੀਵ ਕੁਮਾਰ, ਥਾਣਾ ਮੁਖੀ ਆਦਮਪੁਰ ਰਵਿੰਦਰ ਪਾਲ ਸਿੰਘ ਵੀ ਪੁਲਿਸ ਪਾਰਟੀ ਸਮੇਤ ਪਹੁੰਚੇ। ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।




8
133 views