logo

ਦੁੱਧ ਬਦਲੇ ਸਾਰਾ ਪਰਿਵਾਰ ਕੋਹਲੂ ਵਿਚ ਪੀੜਿਆ ਗਿਆ ਭਾਈ ਰਣਧੀਰ ਸਿੰਘ।

ਇਤਿਹਾਸ ਗਵਾਹ ਹੈ ਕਿ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਇਤਿਹਾਸ ਵਿੱਚ ਦੇਖਣ ਨੂੰ ਮਿਲਦੀਆਂ ਹਨ ਭਾਵੇਂ ਸਾਰਾ ਪੋਹ ਦਾ ਮਹੀਨਾ ਗੁਰੂ ਸਾਹਿਬ ਦਾ ਪਰਿਵਾਰ ਵਿਛੜਨ ਸਮੇਂ ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਸਾਰਿਆਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਅਤੇ ਹੋਰ ਬੇਅੰਤ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਪਰੰਤੂ ਇਸ ਦੇ ਨਾਲ ਹੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਇੱਕ ਗੜਵਾ ਦੁੱਧ ਦਾ ਪਿਆਉਣ ਪਿੱਛੇ ਮੋਤੀ ਮਹਿਰੇ ਨੂੰ ਜੋ ਮੁੱਲ ਉਤਾਰਨਾ ਪਿਆ ਇੱਕ ਵੱਖਰੀ ਘਟਨਾ ਹੈ। ਇਸ ਦੁੱਧ ਬਦਲੇ ਸਮੇਂ ਦੀ ਹਕੂਮਤ ਵੱਲੋਂ ਮੋਤੀ ਮਹਿਰੇ ਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜਿਆਂ ਗਿਆ ਇਥੋਂ ਤੱਕ ਕੀ ਸੱਤ ਸਾਲ ਦਾ ਬੱਚਾ ਵੀ ਨਹੀਂ ਬਖਸ਼ਿਆ ਗਿਆ ਇਹਨਾਂ ਕੁਰਬਾਨੀਆਂ ਨੂੰ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਰਜਿਸਟਰ ਭਾਰਤ ਗੁਰਮਤਿ ਗ੍ਰੰਥੀ ਸਭਾ ਕੋਟਿਨ ਕੋਟਿ ਪ੍ਰਣਾਮ ਕਰਦੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਗੁਰਦੁਆਰਾ ਨਿਊਜ਼ ਚੈਨਲ ਦੇ ਬਿਊਰੋ ਚੀਫ ਪੰਜਾਬ ਭਾਈ ਰਣਧੀਰ ਸਿੰਘ ਨੇ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇਹਨਾਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਹੋ ਕੇ ਜਿਉਣਾ ਚਾਹੀਦਾ ਹੈ।

0
0 views