logo

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਾਰ ਸਾਹਿਬਜਾਦੇ ਫਿਲਮ ਦਿਖਾਈ

ਗੁਰਦਾਸਪੁਰ
23 ਦਸੰਬਰ.
ਸਥਾਨਿਕ ਬਹਿਰਾਮਪੁਰ ਰੋਡ ਤੇ ਸਥਿਤ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿੱਚ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੰਜਾਬੀ ਫਿਲਮ "ਚਾਰ ਸਾਹਿਬਜ਼ਾਦੇ" ਫਿਲਮ ਦਿਖਾਈ ਗਈ l ਇਸ ਸਬੰਧੀ ਸਕੂਲ ਪ੍ਰਿੰਸੀਪਲ ਪ੍ਰਵੀਨ ਠਾਕੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 21ਜਨਵਰੀ ਤੋਂ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਸਾਰੇ ਪੰਜ਼ਾਬ ਵਿੱਚ ਸਮਾਗਮ ਚੱਲ ਰਹੇ ਹਨ ਇਸੇ ਲੜੀ ਤਹਿਤ ਬੱਚਿਆਂ ਨੂੰ ਚਾਰੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਜਾਣਕਾਰੀ ਦੇਣ ਲਈ ਸਾਰੇ ਸਕੂਲ ਦੇ ਬੱਚਿਆਂ ਨੂੰ ਪ੍ਰੋਜੈਕਟਰ ਦੀ ਮਦਦ ਨਾਲ ਚਾਰ ਸਾਹਿਬਜ਼ਾਦੇ ਫਿਲਮ ਦਿਖਾਈ ਗਈ ਜਿਸ ਨੇ ਬੱਚਿਆਂ ਦੇ ਦਿਲ ਦਿਮਾਗ ਤੇ ਡੂੰਘੀ ਛਾਪ ਛੱਡੀ l ਇਸ ਮੌਕੇ ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਸ਼ੀਤਲ ਸੱਭਰਵਾਲ,ਹੈਡ ਮਿਸਟ੍ਰੇਸ ਮੈਡਮ ਰੋਜ਼ੀ, ਮੈਡਮ ਗੁਰਪ੍ਰੀਤ ਕੌਰ ਕਲਸੀ, ਮੈਡਮ ਸਿਮਰਨ, ਸਪੋਰਟਸ ਕੋਆਰਡੀਨੇਟਰ ਚੰਦਰ ਸ਼ੇਖਰ,ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ l

11
899 views