logo

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ:-

ਠੰਢੇ ਬੁਰਜ ਦੀ ਛਾਂ ਹੇਠਾਂ,
ਮਾਤਾ ਗੁਜਰੀ ਜੀ ਬੈਠੀ ਧੀਰਜ ਨਾਲ।
ਨੰਨੇ ਨੰਨੇ ਲਾਲਾਂ ਨੂੰ ਸਿਖਾਇਆ,
ਸੱਚ ਦਾ ਰਾਹ, ਧਰਮ ਦੀ ਢਾਲ।
ਜ਼ੋਰਾਵਰ ਸਿੰਘ, ਫਤਿਹ ਸਿੰਘ,
ਉਮਰ ਨਿੱਘੀ, ਹੌਸਲਾ ਮਹਾਨ।
ਡਰ ਨਾ ਮੰਨਿਆ, ਲਾਲਚ ਛੱਡਿਆ,
ਵਾਹਿਗੁਰੂ ’ਤੇ ਪੱਕਾ ਇਮਾਨ।
ਦੀਵਾਰਾਂ ਵਿੱਚ ਚੁਣਵਾ ਦਿੱਤੇ,
ਪਰ ਝੁਕਿਆ ਨਾ ਸਿੱਖ ਅਭਿਮਾਨ।
ਕੁਰਬਾਨੀ ਐਸੀ ਲਿਖੀ ਇਤਿਹਾਸ ਨੇ,
ਜੋ ਬਣੀ ਸਦਾ ਲਈ ਪਹਿਚਾਨ।
ਮਾਤਾ ਗੁਜਰੀ ਜੀ ਨੇ ਅਰਦਾਸ ਕੀਤੀ,
ਅੱਖਾਂ ਵਿੱਚ ਸਬਰ, ਦਿਲ ਵਿੱਚ ਜੋਤ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ,
ਸਿੱਖੀ ਨੂੰ ਦਿੱਤੀ ਅਮਰ ਰੋਸ਼ਨੀ ਦੀ ਸੌਗਾਤ...✍
ਸੁਰਿੰਦਰਪਾਲ ਕੌਰ ਸਰਾਂ
ਪ੍ਰਿੰਸੀਪਲ (ਸੇਵਾਮੁਕਤ)

5
652 views