logo

ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਗੁਰਦਾਸਪੁਰ
22ਦਸੰਬਰ
ਸਥਾਨਕ ਬਹਿਰਾਮਪੁਰ ਰੋਡ ਉਪਰ ਸਥਿਤ ਦਿੱਲੀ ਪਬਲਿਕ ਸਕੂਲ ਗੁਰਦਾਸਪੁਰ ਵਿੱਚ ਬੀਤੇ ਦਿਨ ਸਾਲਾਨਾ ਇਨਾਮ ਵੰਡ ਸਮਾਰੋਹ ਚੇਅਰਪਰਸਨ ਡਾਕਟਰ ਰੇਨੂੰ ਕੌਸ਼ਲ ਅਤੇ ਡਾਇਰੈਕਟਰ ਡਾਕਟਰ ਐਨ ਕੇ ਕੌਸ਼ਲ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਕੰਵਲਜੀਤ ਸਿੰਘ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਸ਼ਾਮਿਲ ਹੋਏ l ਜਯੋਤੀ ਪਰਜ਼ਵਲਿਤ ਕਰ ਕੇ ਸਮਾਗਮ ਦਾ ਆਰੰਭ ਕੀਤਾ ਗਿਆ l ਪ੍ਰਿੰਸੀਪਲ ਪਰਵੀਨ ਠਾਕੁਰ ਨੇ ਸਾਲਾਨਾ ਰਿਪੋਰਟ ਪੜ੍ਹੀ l ਸਮਾਗਮ ਦਾ ਆਗਾਜ਼ ਸਮੂਹ ਗਾਨ ਦੇ ਨਾਲ ਹੋਣ ਉਪਰੰਤ ਵੱਖ ਵੱਖ ਵਨਗੀਆਂ ਤਹਿਤ ਬੱਚਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ , ਯਾਦੋਂ ਕੀ ਬਰਾਤ ਤਹਿਤ ਬੱਚਿਆਂ ਦੁਆਰਾ ਕੀਤੀ ਪੁਰਾਣੀਆਂ ਖੇਡਾਂ ਬਾਰੇ ਗਤੀਵਿਧੀ ਨੇ ਹਰ ਵਿਅਕਤੀ ਨੂੰ ਉਸ ਦੇ ਬਚਪਨ ਨੂੰ ਯਾਦ ਕਰਵਾ ਦਿੱਤਾ l ਸਕੂਲ ਵਿੱਚ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਿੱਚ ਇੱਕ ਸਕੇਟਰ ਨੇ ਸਿਰਫ ਇੱਕ ਫੁੱਟ ਉੱਚੀ ਬੋਤਲ ਦੇ ਹੇਠੋਂ ਨਿਕਲ ਕੇ ਸੱਭ ਨੂੰ ਹੈਰਾਨ ਕਰ ਦਿੱਤਾ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਗਿੱਧੇ ਅਤੇ ਭੰਗੜੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ l ਇਸ ਮੌਕੇ ਸਕੂਲ ਹੈਡਮਿਸਟ੍ਰੇਸ ਮੈਡਮ ਰੋਜ਼ੀ,ਵਾਈਸ ਪ੍ਰਿੰਸੀਪਲ ਮੈਡਮ ਸ਼ੀਤਲ ਸਭਰਵਾਲ,ਮੈਡਮ ਸਿਮਰਨ, ਮੈਡਮ ਗੁਰਪ੍ਰੀਤ ਕਲਸੀ,ਮੈਡਮ ਕਿਰਨ,ਮੈਡਮ ਸ਼ਸ਼ੀ,ਮੈਡਮ ਸੀਮਾ, ਮੈਡਮ ਹਨੀ,ਸਪੋਰਟਸ ਕੋਆਰਡੀਨੇਟਰ ਚੰਦਰ ਸ਼ੇਖਰ,ਰਾਜਿੰਦਰ ਕੁਮਾਰ, ਅਤੇ ਸਕੂਲ ਸਟਾਫ ਹਾਜ਼ਰ ਸਨ l

35
1250 views