logo

ਔਰਾ ਐਵਨਿਊ ਸੋਸਾਇਟੀ, ਖਰੜ ‘ਚ ਗੰਭੀਰ ਸੀਵਰੇਜ ਸਮੱਸਿਆ

ਵਸਨੀਕਾਂ ਵੱਲੋਂ ਨਗਰ ਕੌਂਸਲ ਤੋਂ ਤੁਰੰਤ ਸੀਵਰ ਲਾਈਨ ਵਿਛਾਉਣ ਦੀ ਮੰਗ
ਖਰੜ: ਔਰਾ ਐਵਨਿਊ ਸੋਸਾਇਟੀ, ਖਰੜ ਵਿੱਚ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਪਾਣੀ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ, ਜਿਸ ਕਾਰਨ ਸੋਸਾਇਟੀ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਗੀ ਵਾਲਾ ਪਾਣੀ ਖੁੱਲ੍ਹਾ ਵਗਣ ਕਾਰਨ ਸਿਹਤ ਸੰਬੰਧੀ ਖ਼ਤਰੇ ਵੀ ਵਧ ਰਹੇ ਹਨ।
ਸੋਸਾਇਟੀ ਦੇ ਵਸਨੀਕਾਂ ਨੇ ਨਗਰ ਕੌਂਸਲ ਖਰੜ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਜਲਦ ਤੋਂ ਜਲਦ ਪੱਕੀ ਸੀਵਰ ਲਾਈਨ ਵਿਛਾਈ ਜਾਵੇ ਤਾਂ ਜੋ ਸਮੱਸਿਆ ਦਾ ਸਥਾਈ ਹੱਲ ਨਿਕਲ ਸਕੇ। ਵਸਨੀਕਾਂ ਦਾ ਕਹਿਣਾ ਹੈ ਕਿ ਸੀਵਰੇਜ ਸਿਸਟਮ ਨਾ ਹੋਣ ਕਰਕੇ ਬਦਬੂ, ਮੱਛਰਾਂ ਅਤੇ ਬਿਮਾਰੀਆਂ ਦਾ ਡਰ ਲਗਾਤਾਰ ਬਣਿਆ ਰਹਿੰਦਾ ਹੈ।
ਵਸਨੀਕਾਂ ਨੇ ਇਹ ਵੀ ਦੱਸਿਆ ਕਿ ਬਿਲਡਰ ਨੂੰ ਅੰਸ਼ਕ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਦੇ ਸਮੇਂ ਕਾਰਜਕਾਰੀ ਅਫ਼ਸਰ (ਈ.ਓ.) ਖਰੜ ਵੱਲੋਂ ਇਹ ਸਪਸ਼ਟ ਹਦਾਇਤ ਦਿੱਤੀ ਗਈ ਸੀ ਕਿ ਇਲਾਕੇ ਵਿੱਚ ਨਗਰ ਨਿਗਮ/ਨਗਰ ਕੌਂਸਲ ਵੱਲੋਂ ਸੀਵਰ ਲਾਈਨ ਵਿਛਾਉਣ ਤੱਕ ਸੀਵਰੇਜ ਸਿਸਟਮ ਦੀ ਦੇਖਭਾਲ ਅਤੇ ਨਿਕਾਸੀ ਦੀ ਪੂਰੀ ਜ਼ਿੰਮੇਵਾਰੀ ਬਿਲਡਰ ਦੀ ਹੋਵੇਗੀ।
ਇਸ ਸੰਦਰਭ ਵਿੱਚ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਜਦ ਤੱਕ ਸਰਕਾਰੀ ਸੀਵਰ ਲਾਈਨ ਨਹੀਂ ਪੈਂਦੀ, ਤਦ ਤੱਕ ਬਿਲਡਰ ਨੂੰ ਟੈਂਕਰਾਂ ਰਾਹੀਂ ਸੀਵਰੇਜ ਪਾਣੀ ਉਠਾਉਣ ਲਈ ਪਾਬੰਦ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਕੁਝ ਰਾਹਤ ਮਿਲ ਸਕੇ।
ਸੋਸਾਇਟੀ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਉਹ ਆਪਣੀ ਮੰਗਾਂ ਲਈ ਉੱਚ ਅਧਿਕਾਰੀਆਂ ਕੋਲ ਜਾਣ ਲਈ ਮਜਬੂਰ ਹੋਣਗੇ।

35
2145 views