
ਪੀ.ਐੱਮ.ਸ਼੍ਰੀ ਸਸਸਸ ਕੰਨਿਆ ਸਕੂਲ ਸਮਾਣਾ ਵਿਖੇ ਵਿਸ਼ਾਲ ਪੀ.ਟੀ.ਐੱਮ. ਦਾ ਆਯੋਜਨ ਕੀਤਾ ਗਿਆ
ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਹਦਾਇਤਾਂ ਦੇ ਅਨੁਸਾਰ ਸਿੱਖਿਆ ਕ੍ਰਾਂਤੀ ਦੇ ਤਹਿਤ ਪੀ.ਐੱਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਮਾਣਾ ਵਿੱਚ ਵਿਸ਼ਾਲ ਮੈਗਾ ਪੀ.ਟੀ.ਐੱਮ (ਮਾਪੇ-ਟੀਚਰ ਮੀਟਿੰਗ) ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸਕੂਲ ਇੰਚਾਰਜ ਸ਼੍ਰੀ ਸੁਸ਼ੀਲ ਕੁਮਾਰ ਨੇ ਅਧੀਨਤਾ ਵਿੱਚ ਕਾਮਯਾਬ ਬਣਾਇਆ ਇਹ ਪੀ ਟੀ ਐਮ 9 ਵਜੇ ਤੋਂ ਪੂਰੇ ਸਕੂਲ ਟਾਈਮ ਤਕ ਚਲੀ ਅਤੇ ਬੀ ਆਰ ਸੀ ਬਲਰਾਮ ਸਰ ਜੀ ਨੇ ਉੱਚ ਅਧਿਕਾਰੀਆ ਨਾਲ ਜੁੜਕੇ ਲਾਈਵ ਚਲਾਇਆ ਲਗਭਗ 800 ਵਿਦਿਆਰਥੀਆਂ ਦੇ ਮਾਪੇ-ਪਿਤਾ ਨੇ ਭਾਗ ਲਿਆ ਮੀਟਿੰਗ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਗਈ। ਸਰਕਾਰੀ ਯਤਨਾਂ—ਜਿਵੇਂ ਸਕੂਲ ਵਿਕਾਸ, ਅੰਗਰੇਜ਼ੀ ਸਰਕਲਾਂ, ਐੱਨ.ਐੱਸ.ਕਿਊ.ਐੱਫ., ਨਸ਼ਾ ਵਿਰੋਧੀ ਮੁਹਿੰਮ—ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਹ ਪਹਿਲਕਦਮੀਆਂ ਬੱਚਿਆਂ ਨੂੰ ਹੁਨਰੀ ਅਤੇ ਨਸ਼ਾ-ਮੁਕਤ ਬਣਾਉਣ ਵੱਲ ਵਧਾਉਂਦੀਆਂ ਹਨ।ਇਸ ਨੇ ਮਾਪੇ-ਸਕੂਲ ਸਹਿਯੋਗ ਵਧਾਇਆ, ਜੋ ਸਿੱਖਿਆ ਨੂੰ ਮਜ਼ਬੂਤ ਕਰੇਗਾ। ਪੀ.ਐੱਮ. ਸ਼੍ਰੀ ਸਕੂਲ ਯੋਜਨਾ ਅਧੀਨ ਇਹ ਸਕੂਲ ਸਿੱਖਿਆ ਦੀ ਉਦਾਹਰਨ ਬਣ ਰਿਹਾ ਹੈ। ਅਜਿਹੇ ਆਯੋਜਨਾਂ ਨੂੰ ਵਧਾਉਣ ਦੀ ਲੋੜ ਹੈ। ਇਸ ਸਮੇਂ ਸਕੂਲ ਇਨਚਾਰਜ ਸੁਸ਼ੀਲ ਕੁਮਾਰ ਲੈਕਚਰਾਰ ਹਿਤਅਭਿਲਾਸ਼ੀ ਸ਼ਰਮਾ, ਸਤਨਾਮ ਸਿੰਘ, ਰੀਟਾ ਰਾਣੀ, ਮਨਜਿੰਦਰ ਸਿੰਘ, ਸੁਮਿਤ ਕੁਮਾਰ, ਮਨੀਸ਼ ਕੁਮਾਰ, ਕਮਲਦੀਪ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਗੁਰਧਿਆਨ ਸਿੰਘ, ਹੀਨਾ ਰਾਣੀ, ਸੀਮਾ ਰਾਣੀ, ਇਸ਼ੂ ਬਬਰ, ਮੀਨਾਕਸ਼ੀ ਜਿੰਦਲ, ਜੋਤੀ ਕਿਰਨ, ਕਨੂੰ ਪ੍ਰਿਆ, ਰਿਚਾ ਰਾਣੀ, ਵਨੀਤਾ ਰਾਣੀ, ਨੀਨਾ ਬਾਂਸਲ, ਪਰਵੀਨ ਕੁਮਾਰੀ, ਭਾਰਤੀ ਜਿੰਦਲ, ਗਗਨਜੀਤ ਕੌਰ, ਅਮਨਪ੍ਰੀਤ ਕੌਰ ਹਾਜ਼ਰ ਸਨ